ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ

ਸਰਸਾ (ਸੱਚ ਕਹੂੰ ਨਿਊਜ਼)| ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ ਸ਼ਾਹ ਸਤਿਨਾਮ ਜੀ ਧਾਮ ਸਥਿੱਤ ਸੱਚਖੰਡ ਹਾਲ ਵਿਖੇ ਲੱਗੇ 9ਵੇਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ ‘ਚ ਅਨੇਕਾਂ ਅਪੰਗਾਂ ਨੂੰ ਨਵਾਂ ਜੀਵਨ ਮਿਲਿਆ ਹੈ।

ਕੈਂਪ ਦੇ ਚੌਥੇ ਦਿਨ ਅੱਜ ਸ਼ਾਮ ਤੱਕ ਜਿੱਥੇ 317 ਮਰੀਜ਼ਾਂ ਦੀ ਜਾਂਚ ਹੋ ਚੁੱਕੀ ਸੀ, ਉੱਥੇ ਅਪ੍ਰੇਸ਼ਨਾਂ ਲਈ ਚੁਣੇ 53 ਮਰੀਜ਼ਾਂ ‘ਚੋਂ 36 ਮਰੀਜ਼ਾਂ ਦੇ ਪ੍ਰਸਿੱਧ ਹੱਡੀ ਰੋਗ ਮਾਹਿਰ ਡਾਕਟਰਾਂ ਵੱਲੋਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਆਧੁਨਿਕ ਅਪ੍ਰੇਸ਼ਨ ਥੀਏਟਰਾਂ ‘ਚ ਅਪ੍ਰੇਸ਼ਨ ਕੀਤੇ ਜਾ ਚੁੱਕੇ ਸਨ ਕੈਂਪ ‘ਚ ਸਿਹਤ ਸਹੂਲਤਾਂ ਦਾ ਲਾਭ ਉਠਾਉਣ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ‘ਚ ਮਰੀਜ਼ ਪਹੁੰਚੇ ਹਨ।

ਅਪੰਗਤਾ ਦੇ ਕੁੱਲ 316 ਮਰੀਜ਼ਾਂ ਦੀ ਜਾਂਚ ਕੀਤੀ | Free Eyes Camp

ਕੈਂਪ ‘ਚ ਪੋਲੀਓ ਤੇ ਅਪੰਗਤਾ ਦੇ ਕੁੱਲ 316 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ‘ਚ 227 ਪੁਰਸ਼ ਤੇ 89 ਔਰਤ ਮਰੀਜ਼ ਹਨ ਅੱਜ ਸ਼ਾਮ ਤੱਕ ਅਪ੍ਰੇਸ਼ਨ ਲਈ ਚੁਣੇ 53 ਮਰੀਜ਼ਾਂ ‘ਚੋਂ 31 ਪੁਰਸ਼ ਤੇ 22 ਮਹਿਲਾ ਮਰੀਜ਼ ਹਨ। ਇਸ ਤੋਂ ਇਲਾਵਾ 33 ਮਰੀਜ਼ਾਂ ਦੇ ਅਪ੍ਰੇਸ਼ਨ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ‘ਚ 20 ਪੁਰਸ਼ ਤੇ 13 ਮਹਿਲਾ ਮਰੀਜ਼ ਹਨ। ਕੈਂਪ ਦੌਰਾਨ ਅੱਜ ਸ਼ਾਮ ਤੱਕ 65 ਮਰੀਜ਼ਾਂ ਨੂੰ ਕੈਲੀਪਰ ਵੀ ਮੁਹੱਈਆ ਕਰਵਾਏ ਗਏ। ਅੱਜ ਸ਼ਾਮ ਤੱਕ ਸਫ਼ਲ ਅਪ੍ਰੇਸ਼ਨ ਤੋਂ ਬਾਅਦ 16 ਮਰੀਜ਼ਾਂ ਨੂੰ ਡਿਸਚਾਰਜ਼ ਵੀ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ ਡੇਰਾ ਸੱਚਾ ਸੌਦਾ ‘ਚ 2008 ਤੋਂ ਹਰ ਸਾਲ 18 ਅਪਰੈਲ ਨੂੰ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ ਲਾਇਆ ਜਾਂਦਾ ਹੈ ਹੁਣ ਤੱਕ ਲਾਏ ਗਏ ਕੈਂਪਾਂ ਦੁਆਰਾ ਹਜ਼ਾਰਾਂ ਲੋਕਾਂ ਨੂੰ ਜ਼ਿੰਦਗੀ ਦਾ ਸਹਾਰਾ ਮਿਲਿਆ ਹੈ। ਕੈਂਪ ‘ਚ ਮਰੀਜ਼ਾਂ ਦੀ ਜਾਂਚ, ਅਪ੍ਰੇਸ਼ਨ, ਦਵਾਈਆਂ, ਕੈਲੀਪਰ, ਵੈਸਾਖੀ, ਛੜੀ, ਵਿਸ਼ੇਸ਼ ਬੂਟ ਆਦਿ ਮੁਫ਼ਤ ਮੁਹੱਈਆ ਕਰਵਾਏ ਜਾਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।