ਨਵੰਬਰ ‘ਚ 17 ਦਿਨ ਬੈਂਕਾਂ ‘ਚ ਨਹੀਂ ਹੋਵੇਗਾ ਕੰਮਕਾਜ

ਨਵੰਬਰ ‘ਚ 17 ਦਿਨ ਬੈਂਕਾਂ ‘ਚ ਨਹੀਂ ਹੋਵੇਗਾ ਕੰਮਕਾਜ

ਨਵੀਂ ਦਿੱਲੀ (ਏਜੰਸੀ)। ਤਿਉਹਾਰੀ ਸੀਜ਼ਨ ‘ਚ ਨਵੰਬਰ ‘ਚ ਬੈਂਕ 17 ਦਿਨ ਕੰਮ ਨਹੀਂ ਕਰਨਗੇ। ਅਗਲੇ ਮਹੀਨੇ ਦੀਵਾਲੀ ਅਤੇ ਗੁਰੂ ਨਾਨਕ ਜਯੰਤੀ ਕਾਰਤਿਕ ਪੂਰਨਿਮਾ ਸਮੇਤ ਕਈ ਤਿਉਹਾਰ ਆ ਰਹੇ ਹਨ। ਇਸ ਕਾਰਨ ਦੇਸ਼ ਦੇ ਵੱਖ ਵੱਖ ਸੂਬਿਆਂ ‘ਚ ਬੈਂਕਾਂ ਲਈ 11 ਛੁੱਟੀਆਂ ਤੈਅ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 4 ਐਤਵਾਰ ਅਤੇ 2 ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿਣਗੇ। ਕਾਨਪੁਰ ਅਤੇ ਲਖਨਊ ‘ਚ 4 ਤੋਂ 7 ਨਵੰਬਰ ਤੱਕ ਲਗਾਤਾਰ 4 ਦਿਨ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ ਸ਼ਿਲਾਂਗ ‘ਚ 12 ਤੋਂ 14 ਨਵੰਬਰ ਤੱਕ ਬੈਂਕ 3 ਦਿਨ ਬੰਦ ਰਹਿਣਗੇ। ਅਜਿਹੇ ‘ਚ ਇਨ੍ਹਾਂ ਥਾਵਾਂ ਦੇ ਲੋਕਾਂ ਲਈ ਇਨ੍ਹਾਂ ਛੁੱਟੀਆਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ