ਟੀ-20 ਵਿਸ਼ਵ ਕੱਪ : ਪਾਕਿਸਤਾਨ ਦੀ ਨਿਊਜ਼ੀਲੈਂਡ ਨਾਲ ਭਿੜਤ ਅੱਜ

ਸ਼ਾਮ 7:30 ਵਜੇ ਪਾਕਿਸਤਾਨ ਤੇ ਨਿਊਜ਼ੀਲੈਂਡ ਦਰਮਿਆਨ ਖੇਡਿਆ ਜਾਵੇਗਾ ਮੈਚ

(ਸੱਚ ਕਹੂੰ ਨਿਊੂਜ਼) ਆਬੂਧਾਬੀ। ਟੀ-20 ਵਿਸ਼ਵ ਕੱਪ ’ਚ ਮੰਗਲਵਾਰ ਸ਼ਾਮ 7:30 ਵਜੇ ਪਾਕਿਸਤਾਨ ਤੇ ਨਿਊਜ਼ੀਲੈਂਡ ਦਰਮਿਆਨ ਖੇਡਿਆ ਜਾਵੇਗਾ। ਪਾਕਿਸਤਾਨ ਨੇ ਆਪਣੇ ਪਹਿਲੇ ਮੈਚ ’ਚ ਐਤਵਾਰ ਨੂੰ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਪਾਕਿਸਤਾਨ ਆਪਣੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣਾ ਚਾਹੇਗੀ ਤੇ ਜੇਕਰ ਪਾਕਿਸਤਾਨ ਅੱਜ ਦੇ ਮੁਕਾਬਲੇ ’ਚ ਨਿਊਜ਼ੀਲੈਂਡ ਨੂੰ ਹਰਾ ਦਿੰਦਾ ਹੈ ਤਾਂ ਉਸ ਦੇ ਲਈ ਸੈਮੀਫਾਈਨਲ ਦੀ ਰਾਹ ਆਸਾਨ ਹੋ ਜਾਵੇਗੀ।

ਨਿਊਜ਼ੀਲੈਂਡ ਦੀ ਟੀਮ ਵੀ ਕਾਫ਼ੀ ਮਜ਼ਬੂਤ ਨਜ਼ਰ ਆ ਰਹੀ ਹੈ ਨਿਊਜ਼ਲੈਂਡ ਕੋਲ ਸ਼ਾਨਦਾਰ ਬੱਲੇਬਾਜ਼ ਹਨ ਮਾਰਟਿਨ ਗੁਪਟਿਲ, ਡੇਵਾਨ ਕਾਨਵੇ, ਗਲੇਨ ਫਿਲਿਪਸ, ਕੇਨ ਵਿਲੀਅਮਸਨ ਕਪਤਾਨ, ਆਲਰਾਊਡਰ ਡੇਰਿਲ ਮਿਚੇਲ, ਮਿਚੇਲ ਸੈਂਟਨਰ, ਤੇਜ਼ ਗੇਂਦਬਾਜ ਟਿਮ ਸਾਊਦੀ, ਟੇ੍ਰਟ ਬੋਲਟ ਵਰਗੇ ਖਤਰਨਾਕ ਗੇਂਦਬਾਜ਼ ਹਨ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ’ਚੋਂ ਫਰਊਸਨ ਤੇ ਜੇਮੀਸਨ ’ਚੋਂ ਕਿਸੇ ਇੱਕ ਨੂੰ ਮੌਕਾ ਮਿਲ ਸਕਦਾ ਹੈ। ਪਾਕਿਸਤਾਨ ਆਪਣੀ ਟੀਮ ’ਚ ਬਦਲਾਅ ਨਹੀਂ ਕਰਨਾ ਚਾਹੇਗੀ ਪਾਕਿਸਤਾਨ ਨੇ ਨਿਊਜ਼ੀਲੈਂਡ ਖਿਲਫਾ ਟੀ-20 ਵਿਸ਼ਵ ਕੱਪ ’ਚ 5 ਮੈਚ ਖੇਡੇ ਹਨ ਜਿਸ ’ਚ ਪਾਕਿ ਨੇ 3 ਮੁਕਾਬਲਿਆਂ ’ਚ ਜਿੱਤ ਦਰਜ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ