ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਵਿੱਤ ਮਹੀਨਾ ਅਪਰੈਲ ਖਤਮ ਹੋ ਗਿਆ ਹੈ। ਹੁਣ ਮਈ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਅੱਜ 1 ਮਈ ਹੈ। ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਪਣੇ ਬੈਂਕ ਦੇ ਜੋ ਵੀ ਜ਼ਰੂਰੀ ਕੰਮ ਹਨ, ਉਨ੍ਹਾਂ ਨੂੰ ਜਲਦੀ ਪੂਰੇ ਕਰ ਲਓ, ਕਿਊਂਕਿ ਆਰਬੀਆਈ ਨੇ ਮਈ 2024 ਦੀਆਂ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਮਈ ਦੇ ਮਹੀਨੇ ’ਚ ਕੁਲ 14 ਦਿਨਾਂ ਤੱਕ ਬੈਂਕਾਂ ’ਚ ਛੁੱਟੀ ਰਹੇਗੀ। ਆਰਬੀਆਈ ਵੱਲੋਂ ਜਾਰੀ ਸੂਚੀ ’ਚ ਇਹ ਛੁੱਟੀਆਂ ਵੱਖ-ਵੱਖ ਸੂਬਿਆਂ ’ਚ ਹਨ। ਸਾਰੇ ਸੂਬਿਆਂ ’ਚ ਇਹ ਲਾਗੂ ਨਹੀਂ ਹੋਣਗੀਆਂ। ਆਰਬੀਆਈ ਨੇ ਇਹ ਜਾਣਕਾਰੀ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਦਿੱਤੀ ਹੈ। ਇਸ ਮਹੀਨੇ ’ਚ 4 ਐਤਵਾਰ ਹੋਣ ਕਰਕੇ ਬੈਂਕਾਂ ’ਚ ਛੁੱਟੀ ਰਹੇਗੀ, ਦੂਜੇ ਇਸ ਮਹੀਨੇ ’ਚ 2 ਸ਼ਨਿੱਚਰਵਾਰ ਆਊਣ ਕਰਕੇ ਬੈਂਕ ਬੰਦ ਰਹਿਣਗੇ। ਇਨ੍ਹਾਂ ਸਭ ਤੋਂ ਇਲਾਵਾ ਹੁਣ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ, ਜਿਸ ਕਰਕੇ ਚੋਣ ਖੇਤਰ ’ਚ ਚੋਣਾਂ ਵਾਲੇ ਦਿਨ ਵੀ ਬੈਂਕ ਬੰਦ ਰਹਿਣਗੇ। (Holiday)
ਛੁੱਟੀ ਦੇ ਬਾਵਜੂਦ ਇਸ ਤਰ੍ਹਾਂ ਹੋਣਗੇ ਕੰਮ | Holiday
ਆਨਲਾਈਨ ਬੈਂਕਿੰਗ ਜ਼ਰੀਏ ਨਿਪਟਾ ਸਕੋਗੇ ਕੰਮ | Holiday
ਤੁਸੀਂ ਬੈਂਕਾਂ ਦੀ ਛੁੱਟੀ ਦੇ ਬਾਵਜ਼ੂਦ ਆਨਲਾਈਨ ਬੈਂਕਿੰਗ ਅਤੇ ਯੂਟੀਐਸ ਜ਼ਰੀਏ ਪੈਸੇ ਦਾ ਲੈਣ-ਦੇਣ ਜਾਂ ਹੋਰ ਕੰਮ ਕਰ ਸਕਦੇ ਹੋ ਇਨ੍ਹਾਂ ਸੁਵਿਧਾਵਾਂ ’ਤੇ ਬੈਂਕਾਂ ਦੀਆਂ ਛੁੱਟੀਆਂ ਦਾ ਕੋਈ ਅਸਰ ਨਹੀਂ ਪਵੇਗਾ। (Holiday)
ਇਹ ਵੀ ਪੜ੍ਹੋ : Live! ਦਲਵੀਰ ਗੋਲਡੀ ‘ਆਪ’ ’ਚ ਸ਼ਾਮਲ, ਮੁੱਖ ਮੰਤਰੀ ਮਾਨ ਨੇ ਕਾਨਫਰੰਸ ਕਰਕੇ ਆਖੀ ਇਹ ਗੱਲ
ਮਈ ’ਚ ਸ਼ੇਅਰ ਬਜ਼ਾਰ ’ਚ 8 ਦਿਨ ਕਾਰੋਬਾਰ ਨਹੀਂ | Holiday
ਮਈ 2024 ’ਚ ਸ਼ੇਅਰ ਬਜ਼ਾਰ ’ਚ 8 ਦਿਨ ਕਾਰੋਬਾਰ ਨਹੀਂ ਹੋਵੇਗਾ ਇਸ ’ਚ 6 ਦਿਨ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਕਾਰੋਬਾਰ ਨਹੀਂ ਹੋਵੇਗਾ ਇਸ ਤੋਂ ਇਲਾਵਾ ਸ਼ੇਅਰ ਬਜ਼ਾਰ 1 ਮਈ ਨੂੰ ਮਹਾਂਰਾਸ਼ਟਰ ਦਿਵਸ ਅਤੇ 20 ਮਈ ਨੂੰ ਮੁੰਬਈ ’ਚ ਲੋਕ ਸਭਾ ਚੋਣਾਂ ’ਤੇ ਵੀ ਬੰਦ ਰਹੇਗਾ। (Holiday)
ਇਨ੍ਹਾਂ ਲੋਕਾਂ ਨੂੰ ਨਹੀਂ ਕਰਨਾ ਪਏਗਾ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ | Holiday
ਸਰਕਾਰ ਨੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਕਰ ਦਿੱਤਾ ਹੈ ਸਰਕਾਰ ਨੇ ਲਿੰਕਿੰਗ ਲਈ ਕਾਫੀ ਸਮੇੇਂ ਤੱਕ ਇਸ ਦੀ ਡੈੱਡਲਾਈਨ ਨੂੰ ਅੱਗੇ ਵਧਾਇਆ ਹੈ ਹਾਲਾਂਕਿ ਹਾਲੇ ਵੀ ਕਈ ਲੋਕਾਂ ਨੇ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਹੈ ਹਾਲਾਂਕਿ ਕੁਝ ਲੋਕਾਂ ਨੂੰ ਇਹ ਲਿੰਕ ਕਰਨ ਦੀ ਜ਼ਰੂਰਤ ਨਹੀਂ ਹੈ ਚੱਲੋ ਜਾਣਦੇ ਹਾਂ ਕਿ ਇਸ ਲਿਸਟ ’ਚ ਕੌਣ ਸ਼ਾਮਲ ਹਨ। (Holiday)
ਕੌਣ ਨਹੀਂ ਕਰ ਸਕਦਾ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ | Holiday
ਦੱਸ ਦੇਈਏ ਕਿ ਕੁਝ ਲੋਕਾਂ ਨੂੰ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਜ਼ਰੂਰਤ ਨਹੀਂ ਹੈ ਇਨ੍ਹਾਂ ’ਚ 80 ਸਾਲ ਦੀ ਉਮਰ ਤੋਂ ਜ਼ਿਆਦਾ ਵਾਲੇ ਸ਼ਾਮਲ ਹਨ ਇਸ ਤੋਂ ਇਲਾਵਾ ਆਮਦਨ ਟੈਕਸ ਐਕਟ ਅਨੁਸਾਰ ਅਨਿਵਾਸੀ ਜਾਂ ਫਿਰ ਜਿਨ੍ਹਾਂ ਕੋਲ ਭਾਰਤ ਦੀ ਨਾਗਰਿਕਤਾ ਨਹੀਂ ਹੈ ਉਨ੍ਹਾਂ ਨੂੰ ਵੀ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਜ਼ਰੂਰਤ ਨਹੀਂ ਹੈ। (Holiday)
ਪੈਨ ਕਾਰਡ ਲਿੰਕ ਨਾ ਹੋਣ ’ਤੇ ਕੀ ਹੋਵੇਗਾ | Holiday
ਜਿਨ੍ਹਾਂ ਪੈਨ ਕਾਰਡ ਹੋਲਡਰਜ਼ ਨੇ ਹਾਲੇ ਤੱਕ ਪੈਨ ਕਾਰਡ ਨੂੰ ਲਿੰਕ ਨਹੀਂ ਕੀਤਾ ਹੈ ਤਾਂ ਜਲਦ ਤੋਂ ਜਲਦ ਇਹ ਕੰਮ ਕਰ ਲਓ ਜੇਕਰ ਪੈਨ ਕਾਰਡ ਨਾਲ ਆਧਾਰ ਕਾਰਡ ਲਿੰਕ ਨਹੀਂ ਹੁੰਦਾ ਤਾਂ ਪੈਨ ਕਾਰਡ ਆਟੋਮੈਟਿਕ ਡੀਐਕਟੀਵੇਟ ਹੋ ਜਾਵੇਗਾ ਇਸ ਦਾ ਮਤਲਬ ਹੈ ਕਿ ਇਸ ਦੀ ਵਰਤੋਂ ਡਾਕੂਮੈਂਟ ਦੇ ਤੌਰ ’ਤੇ ਨਹੀਂ ਕੀਤੀ ਜਾਵੇਗੀ ਇਸ ਤੋਂ ਇਲਾਵਾ ਕਈ ਵਿੱਤੀ ਲੈਣਾਂ-ਦੇਣਾਂ ’ਤੇ ਵੀ ਰੋਕ ਲੱਗ ਜਾਣੀ ਹੈ ਪੈਨ ਨੂੰ ਆਧਾਰ ਨਾਲ ਲਿੰਕ ਨਾ ਹੋਣ ’ਤੇ ਆਈਟੀਆਰ ਫਾਈਲ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ ਬੈਂਕ ਨਾਲ ਜੁੜੇ ਟ੍ਰਾਂਜੈਕਸ਼ਨ ਨੂੰ ਵੀ ਰੋਕ ਦਿੱਤਾ ਜਾਂਦਾ ਹੈ ਇੱਥੋਂ ਤੱਕ ਕੀ ਕਈ ਸਰਕਾਰੀ ਸਕੀਮਾਂ ਦਾ ਲਾਭ ਵੀ ਨਹੀਂ ਲਿਆ ਜਾ ਸਕਦਾ ਪੈਨ ਕਾਰਡ ਨੂੰ ਐਕਟਿਵ ਕਰਨ ਲਈ 1000 ਰੁਪਏ ਦੀ ਲੇਟ ਫੀਸ ਦੇ ਕੇ ਇਨਕਮ ਟੈਕਸ ਡਿਪਾਰਟਮੈਂਟ ਦੀ ਵੈੱਬਸਾਈਟ ’ਤੇ ਜਾ ਕੇ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਹੋਵੇਗਾ। (Holiday)