ਯਮੁਨਾਨਗਰ (ਬਿਊਰੋ)। ਯਮੁਨਾਨਗਰ ’ਚ ਲਾਰੈਂਸ ਗੈਂਗ ਦੇ ਸ਼ੂਟਰ ਰਾਜਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਉਸ ਦੇ ਹੱਥ-ਪੈਰ ਬੰਨ੍ਹ ਕੇ ਅੱਗ ਲਾ ਦਿੱਤੀ ਗਈ। ਸੋਮਵਾਰ ਨੂੰ ਰਾਜਨ ਦੀ ਲਾਸ਼ ਪੱਛਮੀ ਯਮੁਨਾ ਨਹਿਰ ਦੇ ਕੰਢੇ ਸੜੀ ਹਾਲਤ ’ਚ ਮਿਲੀ ਸੀ। ਦੇਵੇਂਦਰ ਬੰਬੀਹਾ ਗਰੁੱਪ ਨੇ ਰਾਜਨ ਦੇ ਕਤਲ ਦੀ ਜਿੰਮੇਵਾਰੀ ਲਈ ਹੈ। ਬੰਬੀਹਾ ਦੇ ਫੇਸਬੁੱਕ ਪੇਜ ’ਤੇ ਪੋਸ਼ਟ ਪਾ ਕੇ ਵਾਇਰਲ ਕੀਤਾ ਗਿਆ ਹੈ। ਜਿਸ ’ਚ ਉਸ ਨੇ ਸੁੱਖਾ ਦੁੱਨੇਕੇ ਅਤੇ ਮਾਨ ਜੈਤੋ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕੀਤੀ ਹੈ। (Crime News)
Chandigarh Mayor Election ਭਲਕੇ, ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ
ਰਾਜਨ ਕੁਰੂਕਸ਼ੇਤਰ ਦੇ ਮਹਿਰਾ ਪਿੰਡ ਦਾ ਰਹਿਣ ਵਾਲਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਇੱਕ ਸਾਲ ਤੋਂ ਘਰ ਨਹੀਂ ਆਇਆ। ਇਸ ਦੌਰਾਨ ਨਾ ਹੀ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਦੀ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਰਾਜਨ ਖਿਲਾਫ਼ ਪਹਿਲਾਂ ਵੀ ਹਰਿਆਣਾ ਦੇ ਕਈ ਜ਼ਿਲ੍ਹਿਆਂ ’ਚ ਕੇਸ ਦਰਜ ਹਨ। ਉਹ ਪੰਚਕੂਲਾ ਦੇ ਨਾਲ-ਨਾਲ ਬਹਾਦਰਗੜ੍ਹ, ਯਮੁਨਾਨਗਰ ਅਤੇ ਰਾਜ਼ਸਥਾਨ ’ਚ ਲੋੜੀਂਦਾ ਸੀ। (Crime News)