ਬਲਵੀਰ ਕੌਰ ਇੰਸਾਂ ਨੇ ਵੀ ਲਿਖਵਾਇਆ ਸਰੀਰਦਾਨੀਆਂ ’ਚ ਨਾਂਅ

Body Donation
ਤਲਵੰਡੀ ਸਾਬੋ: ਸਰੀਰਦਾਨੀ ਮਾਤਾ ਬਲਵੀਰ ਕੌਰ ਇੰਸਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੇ ਹੋਏ ਸਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਪਿੰਡ ਵਾਸੀ, ਰਿਸ਼ਤੇਦਾਰ ਤੇ ਸਾਧ-ਸੰਗਤ। 

ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਗਈ ਦਾਨ

(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਪਿੰਡ ਭਾਗੀਵਾਂਦਰ ਦੇ ਸੇਵਾਦਰ ਗੁਰਪ੍ਰੀਤ ਸਿੰਘ ਇੰਸਾਂ, ਸੇਵਾਦਾਰ ਨਵਤੇਜ ਸਿੰਘ ਇੰਸਾਂ, ਸੇਵਾਦਾਰ ਹਰਬੰਸ ਸਿੰਘ ਪੁੱਤਰ ਸਮਸ਼ੇਰ ਸਿੰਘ ਦੀ ਮਾਤਾ ਬਲਵੀਰ ਕੌਰ ਇੰਸਾਂ (82) ਦੇ ਦੇਹਾਂਤ ਉਪਰੰਤ ਮਿ੍ਰਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਇਹ ਪਿੰਡ ਭਾਗੀਵਾਂਦਰ ’ਚੋਂ ਤੀਸਰਾ ਤੇ ਬਲਾਕ ਤਲਵੰਡੀ ਸਾਬੋ ਦਾ 57ਵਾਂ ਸਰੀਰਦਾਨ (Body Donation) ਸੀ।

ਇਸ ਸਬੰਧੀ ਪਿਆਰਾ ਸਿੰਘ ਇੰਸਾਂ, ਬਲਾਕ ਪ੍ਰੇਮੀ ਸੇਵਕ ਗੁਰਾਂਜੀਤ ਸਿੰਘ ਇੰਸਾਂ, ਤਰਸੇਮ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਭਾਗੀਵਾਂਦਰ ਦੀ ਬਲਵੀਰ ਕੌਰ ਇੰਸਾਂ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਸਮਾਜ ਭਲਾਈ ਦੇ ਕੰਮਾਂ ਦੀ ਲੜੀ ਵਿੱਚੋਂ ਜਿਉਂਦੇ ਜੀਅ ਇਹ ਪ੍ਰਣ ਕੀਤਾ ਹੋਇਆ ਸੀ ਕਿ ਉਸਦੀ ਮੌਤ ਉਪਰੰਤ ਸਰੀਰਦਾਨ ਤੇ ਅੱਖਾਂ ਦਾਨ ਕੀਤੀਆਂ ਜਾਣ, ਜਿਸ ਲਈ ਉਨ੍ਹਾਂ ਨੇ ਫਾਰਮ ਭਰਿਆ ਹੋਇਆ ਸੀ ਪਿਛਲੇ ਦਿਨੀਂ ਸੰਖੇਪ ਬਿਮਾਰੀ ਨਾਲ ਉਹਨਾਂ ਦਾ ਦੇਹਾਂਤ ਹੋ ਗਿਆ।

Body Donation
ਤਲਵੰਡੀ ਸਾਬੋ: ਸਰੀਰਦਾਨੀ ਮਾਤਾ ਬਲਵੀਰ ਕੌਰ ਇੰਸਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੇ ਹੋਏ ਸਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਪਿੰਡ ਵਾਸੀ, ਰਿਸ਼ਤੇਦਾਰ ਤੇ ਸਾਧ-ਸੰਗਤ।

ਧੀਆਂ ਨੇ ਦਿੱਤਾ ਅਰਥੀ ਨੂੰ ਮੋਢਾ (Body Donation)

ਉਨ੍ਹਾਂ ਦੇ ਸਪੁੱਤਰ ਪ੍ਰੇਮੀ ਸੇਵਕ ਗੁਰਪ੍ਰੀਤ ਸਿੰਘ ਇੰਸਾਂ, ਸੇਵਾਦਾਰ ਨਵਤੇਜ ਸਿੰਘ ਇੰਸਾਂ, ਸੇਵਾਦਾਰ ਹਰਬੰਸ ਸਿੰਘ ਸਮੇਤ ਸਮੂਹ ਪ੍ਰਵਿਾਰ ਨੇ ਉਹਨਾਂ ਦੀ ਅੰਤਿਮ ਇੱਛਾਂ ਨੂੰ ਪੂਰਾ ਕਰਦਿਆਂ ਉਹਨਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦੂਨ ਮੈਡੀਕਲ ਰਿਸ਼ਰਚ ਸੈਂਟਰ ਸਹਾਰਨਪੁਰ (ਯੂ.ਪੀ.) ਦੇ ਹਸਪਤਾਲ ‘ਚ ਦਾਨ ਕਰ ਦਿੱਤਾ । ਉਹਨਾਂ ਦੀ ਅਰਥੀ ਨੂੰ ਮੋਢਾ ਦੇਣ ਦੀ ਰਸਮ ਉਨ੍ਹਾਂ ਦੀ ਨੂੰਹ ਮਨਜੀਤ ਕੌਰ, ਸੁਖਜੀਤ ਕੌਰ, ਮਲਕੀਤ ਕੌਰ, ਪੋਤ ਨੂੰਹਾਂ ਸੁਰਿੰਦਰ ਕੌਰ, ਵੀਰਪਾਲ ਕੌਰ, ਮਨਪ੍ਰੀਤ ਕੌਰ, ਸੁਖਪ੍ਰੀਤ ਕੌਰ ਤੇ ਪੋਤੀਆਂ ਵੀਰਪਾਲ ਕੌਰ, ਪਰਮਜੀਤ ਕੌਰ, ਅਮਨਦੀਪ ਕੌਰ, ਕੁਲਵਿੰਦਰ ਕੌਰ ਸਿਮਰਜੀਤ ਕੌਰ ਨੇ ਦਿੱਤਾ।

ਇਹ ਵੀ ਪੜ੍ਹੋ : Weather In Punjab : ਪੰਜਾਬ ‘ਚ ਫਿਰ ਬਦਲੇਗਾ ਮੌਸਮ ਦਾ ਮਿਜਾਜ, ਯੈਲੋ ਅਲਰਟ ਜਾਰੀ

ਮ੍ਰਿਤਕ ਦੇਹ ਨੂੰ ਫੁੱਲਾਂ ਵਾਲੀ ਗੱਡੀ ਵਿੱਚ ਰੱਖ ਕੇ ਪਿੰਡ ਵਿੱਚੋਂ ਦੀ ਲੰਘਾਇਆ ਗਿਆ। ਗੱਡੀ ਦੇ ਨਾਲ-ਨਾਲ ਸਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੀਰ ਤੇ ਭੈਣਾਂ ਵੱਡੀ ਗਿਣਤੀ ਵਿੱਚ ਆਕਾਸ਼ ਗੁਜਾਊ ‘ਮਾਤਾ ਬਲਵੀਰ ਕੌਰ ਇੰਸਾਂ ਅਮਰ ਰਹੇ’ ਦੇ ਨਾਅਰੇ ਲਗਾ ਰਹੇ ਸਨ। ਇਸ ਮੌਕੇ ਨੰਬਰਦਾਰ ਜਗਸੀਰ ਸਿੰਘ ਨਗਰ ਪੰਚਾਇਤ ਸਮੇਤ ਪਿੰਡ ਵਾਸੀਆਂ ਨੇ ਡੇਰਾ ਸੱਚਾ ਸੌਦਾ ਦੇ ਉਕਤ ਸਮਾਜ ਭਲਾਈ ਦੇ ਕਾਰਜ ਦੀ ਰੱਜ ਕੇ ਸ਼ਲਾਘਾ ਕੀਤੀ।

ਇਸ ਮੌਕੇ 85 ਮੈਂਬਰ ਪਿਆਰਾ ਸਿੰਘ ਇੰਸਾਂ, ਪ੍ਰਵੀਨ ਇੰਸਾਂ, ਗੁਰਪ੍ਰੀਤ ਕੌਰ ਇੰਸਾਂ, ਬਲਾਕ ਪ੍ਰੇਮੀ ਸੇਵਕ ਗੁਰਾਂਜੀਤ ਸਿੰਘ ਇੰਸਾਂ , 15 ਮੈਂਬਰ ਤਰਸੇਮ ਸਿਘ ਇੰਸਾਂ, ਦੀਦਾਰ ਸਿੰਘ, ਨਿਰੰਜਨ ਸਿੰਘ, ਬਲਦੇਵ ਮਿੱਤਲ, ਹਰਜਿੰਦਰ ਸਿੰਘ ਇੰਸਾਂ, ਸੰਜੀਵ ਇੰਸਾਂ, ਕੁਲਵਿੰਦਰ ਨਥੇਹਾ, ਗੁਰਜੰਟ ਸਿੰਘ ਇੰਸਾਂ, ਭੋਲਾ ਸਿੰਘ ਇੰਸਾਂ ਗੁਰੂਸਰ, ਸੁਖਦੇਵ ਸਿੰਘ ਇੰਸਾਂ ਜਰਨੈਲ ਸਿੰਘ ਇੰਸਾਂ ਨਥੇਹਾ, ਮੱਖਣ ਸਿੰਘ ਇੰਸਾਂ ਏ.ਐਸ.ਆਈ. ਪ੍ਰਕਾਸ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਸਮੇਤ ਬਲਾਕ ਤਲਵੰਡੀ ਸਾਬੋ ਦੇ ਜਿੰਮੇਵਾਰ ਤੇ ਸ਼ਾਹ ਸਤਿਨਾਮ ਗ੍ਰੀਨ ਐਸ. ਵੈਲਫੈਅਰ ਫੋਰਸ ਦੇ ਮੈਂਬਰ, ਰਿਸ਼ਤੇਦਾਰ, ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣ ਤੇ ਵੱਡੀ ਤਦਾਦ ਵਿੱਚ ਪਿੰਡ ਵਾਸੀ ਸ਼ਾਮਲ ਸਨ।