Weather In Punjab : ਪੰਜਾਬ ‘ਚ ਫਿਰ ਬਦਲੇਗਾ ਮੌਸਮ ਦਾ ਮਿਜਾਜ, ਯੈਲੋ ਅਲਰਟ ਜਾਰੀ

Weather In Punjab

ਵੀਰਵਾਰ ਤੱਕ ਪੂਰੇ ਪੰਜਾਬ ’ਚ ਮੀਂਹ ਦੀ ਸੰਭਾਵਨਾ | Weather In Punjab

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਪੰਜਾਬ ’ਚ ਮੌਸਤ ਵਿਭਾਗ (Weather In Punjab) ਨੇ 1 ਜੂਨ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਵੀਰਵਾਰ ਤੱਕ ਸਾਰੇ ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ ਹੈ। ਜੇਠ ਮਹੀਨੇ ਦੀ ਸ਼ੁਰੂਆਤ 15 ਮਈ ਤੋਂ ਹੋ ਗਈ ਸੀ। ਸੂਰਜ ਦੇ ਰੋਹਿਣੀ ਨਕਸ਼ਤਰ ’ਚ ਜਾਣ ’ਤੇ ਨੌਪਤਾ ਸ਼ੁਰੂ ਹੋ ਜਾਂਦਾ ਹੈ, ਜਿਹੜਾ 25 ਮਈ ਤੋਂ ਸ਼ੁਰੂ ਹੋਇਆ ਅਤੇ 3 ਜੂਨ ਤੱਕ ਰਹਿਣ ਵਾਲਾ ਹੈ। ਇਹ ਸਾਲ ਦੇ ਸਭ ਤੋਂ ਗਰਮ ਦਿਨ ਹੁੰਦੇ ਹਨ। ਅੱਜ ਨਿਰਜਲ ਏਕਾਦਸ਼ੀ ਹੈ, ਭਾਵ ਕਿ ਨੌਪਤਾ ਦਾ ਵੀ ਸਭ ਤੋਂ ਗਰਮ ਦਿਨ, ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਵੇਸਟਰਨ ਡਿਸਟਰਬੈਂਸ ਨੇ ਗਰਮੀ ਦੇ ਅਸਰ ਨੂੰ ਘੱਟ ਕਰ ਦਿੱਤਾ ਹੈ। ਨਾਲ ਹੀ 3 ਜੂਨ ਤੱਕ ਕੁਝ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ, ਪੰਜਾਬ ’ਚ (Weather In Punjab) ਇਸ ਵਾਰ ਮਈ ਮਹੀਨੇ ’ਚ 161% ਜ਼ਿਆਦਾ ਮੀਂਹ ਪਿਆ ਹੈ। ਵੈਸੇ ਪੰਜਾਬ ’ਚ ਮਈ ਮਹੀਨੇ ’ਚ 17.30 ਐੱਮਐੱਮ ਮੀਂਹ ਦਰਜ ਕੀਤਾ ਜਾਂਦਾ ਹੈ। ਪਰ ਇਸ ਵਾਰ 30 ਦਿਨਾਂ ’ਚ 45.1 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ ਦੇ ਦੋ ਜ਼ਿਲ੍ਹਿਆਂ ਅੰਮਿ੍ਰਤਸਰ ਅਤੇ ਹੋਸ਼ਿਆਰਪੁਰ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ’ਚ ਆਮ ਨਾਲੋਂ ਬਹੁਤ ਜ਼ਿਆਦਾ ਮੀਂਹ ਪਿਆ ਹੈ। ਲਗਾਤਾਰ ਪੰਜਾਬ ’ਚ ਪੈ ਰਿਹਾ ਮੀਂਹ ਕਾਰਨ ਪੂਰੇ ਪੰਜਾਬ ’ਚ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤਾ ਜਾ ਰਿਹਾ ਹੈ। ਲੰਘੇ ਦਿਨਾਂ ’ਚ ਲੁਧਿਆਣਾ ’ਚ 30.2 ਐੱਮਐੱਮ, ਗੁਰਦਾਸਪੁਰ ’ਚ 17 ਐੱਮਐੱਮ ਅਤੇ ਜਲੰਧਰ ’ਚ 14.5 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਜਿਵੇਂ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 4.50 ਡਿਗਰੀ ਤੱਕ ਘੱਟ ਦਰਜ ਕੀਤਾ ਜਾ ਰਿਹਾ ਹੈ।

ਸਿਰਫ 9 ਦਿਨ ਰਹੀ ਜੇਠ ਮਹੀਨੇ ਦੀ ਗਰਮੀ | Weather In Punjab

ਜੇਠ ਦਾ ਮਹੀਨਾ 15 ਮਈ ਤੋਂ ਸ਼ੁਰੂ ਹੋ ਚੁੱਕਿਆ ਹੈ, ਪਰ ਇਸ ਵਾਰ ਜੇਠ ਮਹੀਨਾ ਵੀ ਵੈਸਟਰਲ ਡਿਸਟਰਬੈਂਸ ਕਾਰਨ ਜ਼ਿਆਦਾ ਦਿਨ ਅਸਰ ਨਹੀਂ ਦਿਖਿਆ। 15 ਤੋਂ 23 ਮਈ ਤੱਕ ਗਰਮੀ ਨੇ ਜੋਰ ਦਿਖਾਇਆ। ਇਨ੍ਹਾਂ ਦਿਨਾਂ ’ਚ ਹੀ ਤਾਪਮਾਨ 40 ਤੋਂ 46 ਡਿਗਰੀ ਦਰਮਿਆਣ ਰਿਕਾਰਡ ਕੀਤਾ ਗਿਆ। ਪਰ ਜਦੋਂ ਤੋਂ ਨੌਪਤਾ ਸ਼ੁਰੂ ਹੋਇਆ, ਵੈਸਟਰਨ ਡਿਸਟਰਬੈਂਸ ਨੇ ਤਾਪਮਾਨ ਨੂੰ ਵੱਧਣ ਹੀ ਨਹੀਂ ਦਿੱਤਾ।