ਗੇਂਦ ਛੇੜਛਾੜ ਮਾਮਲਾ : ਆਈਸੀਸੀ ਨੇ ਚਾਂਡੀਮਲ ਨੁੰ ਠਹਿਰਾਇਆ ਦੋਸ਼ੀ

ਗ੍ਰਾਸ ਆਈਲੈੱਟ (ਏਜੰਸੀ)। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ(ਆਈ.ਸੀ.ਸੀ.) ਨੇ ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚਾਂਡੀਮਲ ‘ਤੇ ਗੇਂਦ ਨਾਲ ਛੇੜਖ਼ਾਨੀ ਕਰਨ ਦਾ ਦੋਸ਼ ਲਗਾਇਆ ਹੈ ਜਦੋਂਕਿ ਸ਼ੀ੍ਰਲੰਕਾ ਬੋਰਡ ਇਸ ਫੈਸਲੇ ਵਿਰੁੱਧ ਆਪਣੇ ਖਿਡਾਰੀ ਦੇ ਹੱਕ ‘ਚ ਆ ਖੜਾ ਹੋਇਆ ਹੈ ਆਸਟਰੇਲੀਆ-ਦੱਖਣੀ ਅਫ਼ਰੀਕਾ ਟੈਸਟ ਲੜੀ ੋਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਟੀਮ ਦੇ ਕਪਤਾਨ ‘ਤੇ ਗੇਂਦ ਨਾਲ ਛੇੜਛਾੜ ਦਾ ਗੰਭੀਰ ਦੋਸ਼ ਲੱਗਾ ਹੈ ਕ੍ਰਿਕਇੰਡੋ ਅਨੁਸਾਰ ਚਾਂਡੀਮਲ ਨੂੰ ਵੈਸਟਇੰਡੀਜ਼ ਵਿਰੁੱਧ ਜਾਰੀ ਦੂਸਰੇ ਟੈਸਟ ਮੈਚ ਦੇ ਦੂਸਰੇ ਦਿਨ ਦੀ ਖੇਡ ਤੋਂ ਬਾਅਦ ਗੇਂਦ ਨਾਲ ਛੇੜਛਾੜ ਦਾ ਦੋਸ਼ੀ ਪਾਇਆ ਗਿਆ ਹੈ ਆਈ.ਸੀ.ਸੀ. ਨੇ ਐਤਵਾਰ ਨੂੰ ਆਪਣੇ ਟਵਿੱਟਰ ਖ਼ਾਤੇ ‘ਤੇ ਇਸ ਦੋਸ਼ ਦੀ ਪੁਸ਼ਟੀ ਕੀਤੀ ਹੈ ਪਰ ਚਾਂਡੀਮਲ ਦੇ ਪੱਖ ‘ਚ ਸ਼੍ਰੀਲੰਕਾ ਬੋਰਡ ਦੇ ਆ ਜਾਣ ਕਾਰਨ ਇਹ ਮਾਮਲਾ ਗਰਮ ਹੁੰਦਾ ਜਾ ਰਿਹਾ ਹੈ।

ਮੈਚ ਦੇ ਤੀਸਰੇ ਦਿਨ ਸ਼੍ਰੀਲੰਕਾ ਦੇ ਖਿਡਾਰੀ ਇਹਨਾਂ ਦੋਸ਼ਾਂ ਤੋਂ ਬਾਅਦ ਡਰੈਸਿੰਗ ਰੂਪ ਤੋਂ ਬਾਹਰ ਹੀ ਨਹੀਂ ਆਏ ਅਤੇ ਤੀਸਰੇ ਦਿਨ ਦੀ ਖੇਡ ਦੋ ਘੰਟੇ ਦੇਰੀ ਨਾਲ ਸ਼ੁਰੂ ਹੋਈ ਖੇਡ ਸ਼ੁਰੂ ਹੋਣ ‘ਚ ਦੇਰੀ ਹੋਣ ਕਾਰਨ ਅੰਪਾਇਰਾਂ ਨੇ ਮੇਜ਼ਬਾਨ ਟੀਮ ਨੂੰ ਪੈਨਲਟੀ ਦੇ ਤੌਰ ‘ਤੇ ਪੰਜ ਦੌੜਾਂ ਦੇ ਦਿੱਤੀਆਂ ਮੈਚ ਰੈਫਰੀ ਜਵਾਗਲ ਸ਼੍ਰੀਨਾਥ, ਸ਼੍ਰੀਲੰਕਾਈ ਕੋਚ ਚੰਡਿਕਾ ਹਥੁਰਾਸਿੰਘੇ ਅਤੇ ਟੀਮ ਮੈਨੇਜਰ ਅਸਾਂਕਾ ਗੁਰੂਸਿੰਘਾ ਦਰਮਿਆਨ ਗੱਲਬਾਤ ਹੋਈ ਅਤੇ ਗੱਲਬਾਤ ਤੋਂ ਬਾਅਦ ਸ਼੍ਰੀਲੰਕਾਈ ਖਿਡਾਰੀ ਗੇਂਦ ਬਦਲਣ ਅਤੇ ਅੱਗੇ ਖੇਡਣ ਲਈ ਤਿਆਰ ਹੋ ਗਏ।

ਇਸ ਦੌਰਾਨ ਸ਼੍ਰੀਲੰਕਾ ਕਿਕਟ ਨੇ ਬਿਆਨ ਜਾਰੀ ਕਰ ਕੇ ਆਪਣੇ ਖਿਡਾਰੀਆਂ ਦੇ ਸਮਰਥਨ ਂਚ ਖੁੱਲ ਕੇ ਅੱਗੇ ਆੴਦੇ ਹੋਏ ਕਿਹਾ ਕਿ ਟੀਮ ਪ੍ਰਬੰਧਕਾਂ ਨੇ ਸਾਨੂੰ ਦੱਸਿਆ ਕਿ ਸ਼੍ਰੀਲੰਕਾ ਦੇ ਖਿਡਾਰੀ ਕਿਸੇ ਵੀ ਗਲਤ ਕੰਮ ਂਚ ਸ਼ਾਮਲ ਨਹੀਂ ਹਨ। ਬੋਰਡ ਨੇ ਖਿਡਾਰੀਆਂ ਨਾਲ ਗੱਲਬਾਤ ਤੋਂ ਬਾਅਦ ਉਹਨਾਂ ਨੁੰ ਮੈਦਾਨ ਂਚ ਉੱਤਰਨ ਲਈ ਮਨਾ ਲਿਆ। ਉਹਨਾਂ ਖਿਡਾਰੀਆਂ ਜ਼ ਮੈਦਾਨ ਂਚ ਉੱਤਰਨ ਦੀ ਸਲਾਹ ਦਿੱਤੀ ਤਾਂਕਿ ਖੇਡ ਭਾਵਨਾ ਬਣੀ ਰਹੇ। ਆਈਸੀਸੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਕਾਨੁੰਨੀ ਜ਼ਾਬਤੇ ਦੀ ਉਲੰਘਣਾ ਹੋਈ ਹੈ ਤਾਂ ਉਹ ਮੈਚ ਖ਼ਤਮ ਹੋਣ ਤੋ. ਬਾਅਦ ਨਿਯਮਾਂ ਮੁਤਾਬਕ ਕਾਰਵਾਈ ਕਰਨਗੇ।

ਆਈ.ਸੀ.ਸੀ. ਨੇ ਆਪਣੇ ਟਵੀਟ ‘ਚ ਨਾਲ ਹੀ ਕਿਹਾ ਕਿ ਇਸ ਮਾਮਲੇ ‘ਚ ਅੱਗੇ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ ਹਾਲਾਂਕਿ ਅਜੇ ਇਹ ਸਾਫ਼ ਨਹੀਂ ਹੋਇਆ ਕਿ ਇਸ ਦੋਸ਼ ਦੇ ਨਤੀਜੇ ਕੀ ਹੋਣਗੇ ਆਈਸੀਸੀ ਨੇ ਕਿਹਾ ਕਿ ਸ਼ੀ੍ਰਲੰਕਾ ਦੇ ਕਪਤਾਨ ਚਾਂਡੀਮਲ ਨੂੰ ਆਈ.ਸੀ.ਸੀ. ਦੇ ਕਾਨੂੰਨੀ ਜਾਬਤੇ ਅਨੁਸਾਰ 2-2-9 ਪੱਧਰ ਦਾ ਦੋਸ਼ੀ ਪਾਇਆ ਗਿਆ ਹੈ ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਵਿਰੁੱਧ ਟੈਸਟ ਲੜੀ ‘ਚ ਆਸਟਰੇਲੀਆ ਦੇ ਕਪਤਾਨ ਸਟੀਵਨ ਸਮਿੱਥ, ਉਪਕਪਤਾਨ ਡੇਵਿਡ ਵਾਰਨਰ ਅਤੇ ਟੀਮ ਦੇ ਓਪਨਰ ਕੈਮਰਨ ਬ੍ਰੇਂਕ੍ਰਾਫਟ ਗੇਂਦ ਨਾਲ ਛੇੜਛਾੜ ਦੇ ਦੋਸ਼ ‘ਚ ਪਾਬੰਦੀ ਝੱਲ ਰਹੇ ਹਨ।

LEAVE A REPLY

Please enter your comment!
Please enter your name here