ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਬਲਦੇਵ ਸਰਾਂ ਹੀ...

    ਬਲਦੇਵ ਸਰਾਂ ਹੀ ਰਹਿਣਗੇ ਪਾਵਰਕਾਮ ਦੇ ਚੇਅਰਮੈਨ, ਸਰਕਾਰ ਨੇ ਕਾਰਜਕਾਲ ’ਚ ਕੀਤਾ ਵਾਧਾ

    Baldev Singh

    ਪਿਛਲੀ ਕਾਂਗਰਸ ਸਰਕਾਰ ਸਮੇਂ ਬਲਦੇਵ ਸਰਾਂ ਨੂੰ ਲਗਾਇਆ ਗਿਆ ਸੀ ਚੇਅਰਮੈਨ

    (ਅਸ਼ਵਨੀ ਚਾਵਲਾ) ਚੰਡੀਗੜ। ਪਾਵਰਕਾਮ ਦੇ ਸੀਐਮਡੀ ਤੇ ਚੇਅਰਮੈਨ ਬਲਦੇਵ ਸਿੰਘ ਸਰਾਂ ਆਪਣਾ ਕਾਰਜਕਾਲ ਮੁਕੰਮਲ ਕਰਨ ਤੋਂ ਬਾਅਦ ਵੀ ਆਪਣੀ ਸੇਵਾਵਾਂ ਦਿੰਦੇ ਰਹਿਣਗੇ। ਬਲਦੇਵ ਸਿੰਘ ਸਰਾਂ ਦੇ ਕਾਰਜਕਾਲ ਵਿੱਚ ਸਰਕਾਰ ਵੱਲੋਂ ਅਣਮਿਥੇ ਸਮੇਂ ਲਈ ਵਾਧਾ ਕਰ ਦਿੱਤਾ ਹੈ। ਜਦੋਂ ਤੱਕ ਪੰਜਾਬ ਸਰਕਾਰ ਅਗਲੇ ਚੇਅਰਮੈਨ ਨੂੰ ਲਗਾਉਣ ਜਾਂ ਫਿਰ ਬਲਦੇਵ ਸਿੰਘ ਸਰਾਂ ਦੇ ਕਾਰਜਕਾਲ ਵਿੱਚ ਤੈਅ ਸੀਮਾ ਤੱਕ ਵਾਧਾ ਕਰਨ ਸਬੰਧੀ ਆਦੇਸ਼ ਜਾਰੀ ਨਹੀਂ ਕਰ ਦਿੰਦੀ ਹੈ, ਉਸ ਸਮੇਂ ਤੱਕ ਮੌਜੂਦਾ ਚੇਅਰਮੈਨ ਹੀ ਆਪਣੀ ਸੀਟ ‘ਤੇ ਕਾਇਮ ਰਹਿਣਗੇ।

    ਵੀਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਆਦੇਸ਼ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਬਲਦੇਵ ਸਿੰਘ ਸਰਾਂ ਆਪਣੇ ਅਹੁਦੇ ‘ਤੇ ਬਣੇ ਰਹਿਣਗੇ ਪਰ ਉਨਾਂ ਦੀ ਸੇਵਾਵਾਂ ਵਿੱਚ ਜੇਕਰ ਕੋਈ ਕੁਤਾਹੀ ਹੋਈ ਜਾਂ ਫਿਰ ਨਿਯਮਾਂ ਤੋਂ ਉਲਟ ਹੋਈਆ ਤਾਂ ਸਰਕਾਰ ਵਲੋਂ ਕਿਸੇ ਵੀ ਸਮੇਂ ਉਨਾਂ ਨੂੰ ਸੇਵਾ ਮੁਕਤ ਕੀਤਾ ਜਾ ਸਕਦਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here