ਬੁਰੀ ਖਬਰ : ਬਿਨ੍ਹਾਂ ਦੱਸੇ ਆਈ ਮੌਤ

Road Accident

ਰੋੜਵੇਜ ਬੱਸ ਹੇਠਾਂ ਆਇਆ ਨੌਜਵਾਨ

ਹਿਸਾਰ, (ਸੱਚ ਕਹੂੰ ਨਿਊਜ਼)। ਹਿਸਾਰ ’ਚ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਸਾਹਮਣੇ ਰੋੜਵੇਜ ਬੱਸ ਹੇਠਾਂ ਆਉਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਵਿਦਿਆਰਥੀ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਤੋਂ ਬਾਅਦ ਰੋੜਵੇਜ ਬੱਸ ਨੂੰ ਲੋਕਾਂ ਨੇ ਮੌਕੇ ’ਤੇ ਹੀ ਰੋਕ ਲਿਆ। ਪੁਲਿਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਯੂਨੀਵਰਸਿਟੀ ’ਚ ਕਿਸੇ ਕੰਮ ਕਰਕੇ ਆਇਆ ਸੀ।

ਗੁਰੂਗ੍ਰਾਮ ਤੋਂ ਹਿਸਾਰ ਆਇਆ ਸੀ ਮ੍ਰਿਤਕ

ਮ੍ਰਿਤਕ ਦੀ ਪਛਾਣ ਗੁਰੂਗ੍ਰਾਮ ਦੇ ਰਹਿਣ ਵਾਲੇ ਰਾਹੁਲ ਦੇ ਰੂਪ ’ਚ ਹੋਈ ਹੈ। ਮੰਗਲਵਾਰ ਸਵੇਰੇ ਉਹ ਗੁਰੂਗ੍ਰਾਮ ਤੋਂ ਰੋੜਵੇਜ ਬੱਸ ਰਾਹੀਂ ਹਿਸਾਰ ਪਹੁੰਚਿਆ ਸੀ। ਜਦੋਂ ਉਹ ਯੂਨੀਵਰਸਿਟੀ ਕੋਲ ਪਹੁੰਚਿਆ ਤਾਂ ਬਿਨ੍ਹਾਂ ਦੱਸੇ ਹੀ ਅਚਾਨਕ ਬੱਸ ਤੋਂ ਉਤਰਨ ਲੱਗਿਆ ਅਤੇ ਉਤਰਦੇ ਸਮੇਂ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਰੋੜਵੇਜ ਬੱਸ ਦੇ ਪਿਛਲੇ ਟਾਇਰ ਹੇਠਾਂ ਆਉਣ ਨਾਲ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਮਨ ਮੰਗੇ ਹਰਦਮ ਮਿੱਠਾ, ਤਾਂ ਲੱਗ ਸਕਦਾ ਹੈ ਸਿਹਤ ਨੂੰ ਪਲੀਤਾ, ਜਾਣੋਂ ਕਿਹੜੀ ਬਿਮਾਰੀ ਵੱਧ-ਫੁੱਲ ਰਹੀ ਹੈ!

LEAVE A REPLY

Please enter your comment!
Please enter your name here