ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਬੁਰੀ ਖ਼ਬਰ : ਜ਼ਿ...

    ਬੁਰੀ ਖ਼ਬਰ : ਜ਼ਿੰਦਗੀ ਦੀ ਜੰਗ ਹਾਰ ਗਈ ਸ੍ਰਿਸ਼ਟੀ

    Sehore

    ਸਿਹੋਰ (ਏਜੰਸੀ)। ਮੱਧ ਪ੍ਰਦੇਸ਼ ਦੇ ਸੀਹੋਰ (Sehore) ਜ਼ਿਲ੍ਹੇ ’ਚ ਢਾਈ ਸਾਲ ਦੀ ਬੱਚੀ ਨੂੰ ਐੱਨਡੀਆਰਐਫ਼ ਟੀਮ ਨੇ ਬੋਰਵੈੱਲ ਵਿੱਚੋਂ ਬਾਹਰ ਕੱਢ ਲਿਆ। ਅਧਿਕਾਰਿਕ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਮੁਗਾਬਲੀ ਪਿੰਡ ’ਚ 6 ਜੂਨ ਨੂੰ ਢਾਈ ਸਾਲ ਦੀ ਬੱਚੀ ਸਿ੍ਰਸ਼ਟੀ ਬੋਰਵੈੱਲ ਵਿੱਚ ਡਿੱਗ ਪਈ ਸੀ।

    ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ। ਬੱਚੀ ਨੂੰ ਕੱਢਣ ਲਈ ਹਰ ਸੰਭਵ ਯਤਨ ਕੀਤੇ ਗਏ। ਫੌਜ ਦੀ ਟੀਮ ਨੇ ਵੀ ਪਹੁੰਚ ਕੇ ਬਚਾਅ ਕਾਰਜ ਕੀਤੇ। ਤੀਜੇ ਦਿਨ ਐੱਨਡੀਆਰਐੱਫ਼ ਦੀ ਟੀਮ ਨੇ ਅੱਜ ਦੁਪਹਿਰ ਬਾਅ ਉਸ ਨੂੰ ਕੱਢਣ ’ਚ ਸਫ਼ਲਤਾ ਹਾਸਲ ਕੀਤੀ। ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਹਸਪਤਾਲ ’ਚ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰਸ਼ਾਸਨ ਦੇ ਹਰ ਸੰਭਵ ਯਤਨ ਤੋਂ ਬਾਅਦ ਇੱਕ ਨੰਨ੍ਹੀ ਜਾਨ ਨੂੰ ਨਹੀਂ ਬਚਾਇਆ ਜਾ ਸਕਿਆ। (Sehore)

    ਇਹ ਵੀ ਪੜ੍ਹੋ : ਸਾਧ-ਸੰਗਤ ਨੇ ਲੰਦਨ ’ਚ ਵਾਤਾਵਰਨ ਦਿਵਸ ਮੌਕੇ ਚਲਾਇਆ ਸਫਾਈ ਤੇ ਰੁੱਖ ਲਾਓ ਅਭਿਆਨ

    LEAVE A REPLY

    Please enter your comment!
    Please enter your name here