ਰਾਮਪੁਰਾ ਫੂਲ ਨੇੜਲੇ ਪਿੰਡ ਬਦਿਆਲਾ ’ਚ ਵਾਪਰੀ ਘਟਨਾ | Bathinda News
Bathinda News: ਬਠਿੰਡਾ (ਸੁਖਜੀਤ ਮਾਨ)। ਥਾਣਾ ਸਦਰ ਰਾਮਪੁਰਾ ਤਹਿਤ ਪੈਂਦੇ ਪਿੰਡ ਬਦਿਆਲਾ ਵਿਖੇ ਲੰਘੀ ਦੇਰ ਰਾਤ ਖੇਤਾਂ ’ਚ ਰਹਿੰਦੇ ਇੱਕ ਬਜ਼ੁਰਗ ਜੋੜੇ ਦਾ ਅਣਪਛਾਤਿਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਮੁਲਜਮਾਂ ਦੀ ਭਾਲ ’ਚ ਜੁਟ ਗਈ ਹੈ ਪਰ ਹਾਲੇ ਤੱਕ ਕੋਈ ਭਿਣਕ ਨਹੀਂ ਪਈ। ਵੇਰਵਿਆਂ ਮੁਤਾਬਿਕ ਪਿੰਡ ਬਦਿਆਲਾ ਦੇ ਖੇਤਾਂ ’ਚ ਬਣੀ ਇੱਕ ਢਾਹਣੀ ਵਿੱਚ ਰਹਿੰਦੇ ਇੱਕ ਬਜ਼ੁਰਗ ਜੋੜੇ ਕਿਆਸ ਸਿੰਘ ਤੇ ਉਸ ਦੀ ਪਤਨੀ ਅਮਰਜੀਤ ਕੌਰ (ਕਰੀਬ 60-62 ਸਾਲ) ਦਾ ਨਾਮਲੂਮ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਕਤਲ ਦੀ ਸੂਚਨਾ ਮਿਲਦਿਆਂ ਹੀ ਐਸਪੀਡੀ।
ਇਹ ਖਬਰ ਵੀ ਪੜ੍ਹੋ : Haryana News: ਹਰਿਆਣਾ ਦੇ ਇਸ ਸ਼ਹਿਰ ’ਚ 3 ਗੁਣਾ ਵਧਣਗੇ ਜਾਇਦਾਦ ਦੇ ਭਾਅ, ਮੁੰਬਈ ਤੇ ਬੈਂਗਲੁਰੂ ਵਰਗੇ ਸ਼ਹਿਰਾਂ ਤੋਂ ਵੀ …
ਡੀਐੱਸਪੀ ਫੂਲ, ਮੁੱਖ ਅਫਸਰ ਥਾਣਾ ਸਦਰ ਰਾਮਪੁਰਾ ਤੇ ਦੋਵੇਂ ਸੀਆਈਏ ਇੰਚਾਰਜ ਮੌਕੇ ’ਤੇ ਪਹੁੰਚ ਗਏ। ਐਸਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜੋੜੇ ਦਾ ਪੁੱਤਰ ਦਿੱਲ੍ਹੀ ਵਿਖੇ ਨੌਕਰੀ ਕਰਦਾ ਹੈ। ਉਨ੍ਹਾਂ ਕੱਲ੍ਹ ਜਦੋਂ ਘਰ ਆਪਣੇ ਮਾਪਿਆਂ ਨੂੰ ਫੋਨ ਕੀਤਾ ਤਾਂ ਅੱਗੋਂ ਕਿਸੇ ਨੇ ਫੋਨ ਨਹੀਂ ਚੁੱਕਿਆ। ਫੋਨ ਨਾ ਚੁੱਕੇ ਜਾਣ ’ਤੇ ਉਸਨੇ ਪਿੰਡ ’ਚ ਕਿਸੇ ਹੋਰ ਨੂੰ ਫੋਨ ਕਰਕੇ ਘਰ ਭੇਜਿਆ ਤਾਂ ਅੱਗੇ ਦੋਵੇਂ ਜਣੇ ਮ੍ਰਿਤਕ ਪਏ ਸਨ। ਐਸਪੀ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ ਰਾਮਪੁਰਾ ਵਿਖੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਮੁਲਜਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ। Bathinda News