ਬੁਰੀ ਖਬਰ : ਸੜਕ ਹਾਦਸੇ ’ਚ ਇੱਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ

Road Accident
Road Accident: ਸਵੇਰੇ-ਸਵੇਰੇ ਪੰਜਾਬ ’ਚ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਕੇ ’ਤੇ ਮੌਤ

ਸਫੀਦੋਂ ਰੋੜ ’ਤੇ ਕੈਂਟਰ ਨੇ ਮਾਰੀ ਟੱਕਰ | Road Accident

ਜੀਂਦ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਜੀਂਦ ’ਚ ਮੰਗਲਵਾਰ ਨੂੰ ਇੱਕ ਵੱਡਾ (Road Accident) ਹਾਦਸਾ ਵਾਪਰਿਆ। ਪਾਨੀਪਤ ਰੋੜ ’ਤੇ ਪਿੰਡ ਨਿਰਜਨ ਕੋਲ ਇੱਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ ਹੈ। ਜਦਕਿ 7 ਸਾਲਾਂ ਦੀ ਬੱਚੀ ਜ਼ਖਮੀ ਹੈ। ਮਰਨ ਵਾਲੇ ਹਿਸਾਰ ਦੇ ਬਰਵਾਲਾ ਦੇ ਪਿੰਡ ਖਰਕੜਾ ਦੇ ਰਹਿਣ ਵਾਲੇ ਸਨ। ਜਿਹੜੇ ਕਿ ਇੱਕ ਹੀ ਪਰਿਵਾਰ ਦੇ ਸਨ।

ਇਹ ਵੀ ਪੜ੍ਹੋ : ਗੋਨਿਆਣਾ ਕਲਾਂ ‘ਚ ਭਰਾ ਵੱਲੋਂ ਭਰਾ ਦਾ ਕਤਲ

ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਆਪਣੇ ਕਿਸੇ ਨਿਜੀ ਰਿਸ਼ਤੇਦਾਰੀ ’ਚ ਹੋਈ ਮੌਤ ਤੋਂ ਬਾਅਦ ਪਾਨੀਪਤ ਦੇ ਰਸੂਲਪੁਰ ਪਿੰਡ ਵਿਖੇ ਸੋਗ ਪ੍ਰਗਟ ਕਰਨ ਗਿਆ ਸੀ। ਆਪਣੇ ਪਰਿਵਾਰ ਸਮੇਤ ਪਾਨੀਪਤ ਤੋਂ ਵਾਪਸ ਆ ਰਿਹਾ ਸੀ। ਮੋਟਰਸਾਈਕਲ ’ਤੇ 6 ਲੋਕ ਸਵਾਰ ਸਨ। ਨਿਰਜਨ ਕੋਲ ਇੱਕ ਕੈਂਟਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ (Road Accident) ਟੱਕਰ ਮਾਰ ਦਿੱਤੀ। ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 7 ਸਾਲਾਂ ਦੀ ਬੱਚੀ ਗੰਭੀਰ ਰੂਪ ਨਾਲ ਜਖਮੀ ਹੋ ਗਈ ਹੈ। ਜਖਮੀ ਬੱਚੀ ਨੂੰ ਰਾਹਗੀਰਾਂ ਵੱਲੋਂ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here