ਸਾਡੇ ਨਾਲ ਸ਼ਾਮਲ

Follow us

15.5 C
Chandigarh
Sunday, February 8, 2026
More
    Home Breaking News ਸੜਕ ਬਣਾਉਣ ’ਚ ...

    ਸੜਕ ਬਣਾਉਣ ’ਚ ਵਰਤਿਆ ਮਾੜਾ ਮਟੀਰੀਅਲ, ਵਿਧਾਇਕ ਛੀਨਾ ਨੇ ਪੁੱਟ ਕੇ ਦੁਬਾਰਾ ਬਣਵਾਈ ਸੜਕ

    Rajinder Pal Kaur Chhina
    ਹਲਕਾ ਦੱਖਣੀ ਲੁਧਿਆਣਾ ’ਚ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਨਵੀਂ ਸੜਕ ਨੂੰ ਪੁਟਵਾਉਣ ਸਮੇਂ।

    ਕਿਹਾ: ਨਿਰਮਾਣ ਕਾਰਜਾਂ ’ਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਬਰਦਾਸ਼ਾ ਨਹੀਂ ਕੀਤੀ ਜਾਵੇਗੀ

    (ਜਸਵੀਰ ਸਿੰਘ ਗਹਿਲ) ਲੁਧਿਆਣਾ। ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ (Rajinder Pal Kaur Chhina) ਨੇ ਆਪਣੇ ਅਧਿਕਾਰ ਖੇਤਰ ’ਚ ਵੱਖ ਵੱਖ ਨਿਰਮਾਣ ਕਾਰਜ਼ਾਂ ਦਾ ਜਾਇਜ਼ਾ ਲਿਆ ਅਤੇ ਮਾੜਾ ਮਟੀਰੀਅਲ ਵਰਤੇ ਜਾਣ ’ਤੇ ਤੁਰੰਤ ਸਬੰਧਿਤ ਠੇਕੇਦਾਰ ਖਿਲਾਫ਼ ਕਾਰਵਾਈ ਕਰਦਿਆਂ ਸੜਕ ਨੂੰ ਦੁਬਾਰਾ ਪੁੱਟਣ ਦੇ ਆਦੇਸ਼ ਦਿੱਤੇ।

    ਵਿਧਾਇਕ ਛੀਨਾ (Rajinder Pal Kaur Chhina) ਨੇ ਦੱਸਿਆ ਕਿ ਉਨਾਂ ਦੇ ਹਲਕੇ ’ਚ ਵਿਕਾਸ ਕਾਰਜ ਸਿਖਰਾਂ ’ਤੇ ਹਨ ਉੱਥੇ ਹੀ ਉਨਾਂ ਵੱਲੋਂ ਨਵ ਨਿਰਮਾਣ ਸੜਕਾਂ ਦਾ ਜਾਇਜ਼ਾ ਵੀ ਸਮੇਂ-ਸਮੇਂ ’ਤੇ ਲਿਆ ਜਾ ਰਿਹਾ ਹੈ। ਉਨਾਂ ਦੱਸਆ ਕਿ ਉਨਾਂ ਵੱਲੋਂ ਇੱਕ ਸੜਕ ਦਾ ਨਿਰੀਖਣ ਕੀਤੇ ਜਾਣ ਦੌਰਾਨ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਗਿੱਲ ਗਾਰਡਨ ਤੋਂ ਲੈ ਕੇ ਨਹਿਰ ਤੱਕ ਬੇਗੁਆਣਾ ਰੋਡ ਵਿੱਚ ਮਾੜੇ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ। ਇਸ ਲਈ ਉਨਾਂ ਨੇ ਨਗਰ ਨਿਗਮ ਦੇ ਬੀ ਐਂਡ ਆਰ ਦੇ ਐਕਸੀਅਨ ਰਕੇਸ ਸਿੰਗਲਾ ਦੀ ਮੌਜੂਦਗੀ ਵਿੱਚ ਸੜਕ ਦਾ ਜਾਇਜ਼ਾ ਲਿਆ ਸੀ ਜੋ ਬਿਲਕੁਲ ਖਰਾਬ ਨਿਕਲੀ ਅਤੇ ਉਸ ਵਿੱਚ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਸਦੇ ਚੱਲਦਿਆਂ ਉਨਾਂ ਵੱਲੋਂ ਤੁਰੰਤ ਐਕਸ਼ਨ ਲੈ ਕੇ ਪੂਰੀ ਸੜਕ ਪੁੱਟ ਕੇ ਮੁੜ ਤੋਂ ਸੜਕ ਦੇ ਨਿਰਮਾਣ ਦੇ ਹੁਕਮ ਜਾਰੀ ਕੀਤੇ ਅਤੇ ਠੇਕੇਦਾਰ ਨੂੰ ਨੋਟਿਸ ਵੀ ਕੱਢਿਆ ਗਿਆ ਤਾਂ ਜੋ ਉਹ ਪੂਰੀ ਸੜਕ ਮੁੜ ਤੋਂ ਬਣਾਵੇ।

    ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਨੇ ਜਾਂਚ ਦੌਰਾਨ ਪਰਾਲੀ ਨੂੰ ਅੱਗ ਲੱਗੀ ਵੇਖ ਅੱਗ ਬੁਝਾਊ ਦਸਤਾ ਸੱਦਿਆ

    ਉਨਾਂ ਦੱਸਿਆ ਕਿ ਸਬੰਧਿਤ ਠੇਕੇਦਾਰ ਨੂੰ ਨੋਟਿਸ ਕੱਢਕੇ ਨਾ ਸਿਰਫ਼ ਪੂਰੀ ਸੜਕ ਨੂੰ ਦੁਬਾਰਾ ਬਣਾਉਣ ਦੇ ਆਦੇਸ਼ ਦਿੱਤੇ ਹਨ ਸਗੋਂ ਅੱਗੇ ਤੋਂ ਅਜਿਹੀ ਕੁਤਾਹੀ ਨਾ ਕਰਨ ਲਈ ਵੀ ਵਰਜਿਆ ਹੈ। ਉਨਾਂ ਕਿਹਾ ਕਿ ਵਿਕਾਸ ’ਚ ਕਿਸੇ ਵੀ ਤਰਾਂ ਦੀ ਧਾਂਦਲੀ ਜਾਂ ਮਾੜੇ ਮਟੀਰੀਅਲ ਦੀ ਵਰਤੋਂ ਨੂੰ ਕਿਸੇ ਵੀ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਉਂਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪਾਰਦਰਸ਼ੀ ਅਤੇ ਇਮਾਨਦਾਰ ਸਰਕਾਰ ਹੈ, ਜੇਕਰ ਠੇਕੇਦਾਰ ਕਿਸੇ ਵੀ ਤਰਾਂ ਦੀ ਕੋਈ ਧਾਂਦਲੀ ਕਰਦਾ ਹੈ ਤਾਂ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਉਹਨਾਂ ਕਿਹਾ ਕਿ ਸੜਕ ਨੂੰ ਮੁੜ ਉਸਾਰੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਜੇਕਰ ਠੇਕੇਦਾਰ ਨੇ ਮੁੜ ਤੋਂ ਮਾੜੇ ਮਟੀਰੀਅਲ ਦੀ ਵਰਤੋਂ ਕੀਤੀ ਤਾਂ ਉਸ ਨੂੰ ਬਲੈਕ ਲਿਸਟ ਕਰਨ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ।

    LEAVE A REPLY

    Please enter your comment!
    Please enter your name here