ਚੇੱਨਈ ਤੋਂ ਗੁਜਰਾਤ ਜਾ ਰਹੀ ਸਪੈਸ਼ਲ ਟਰੇਨ ‘ਭਾਰਤ ਗੌਰਵ’ ’ਚ 90 ਮੁਸਾਫ਼ਰਾਂ ਦਾ ਇੱਕਦਮ ਬਿਮਾਰ ਹੋ ਜਾਣਾ ਚਿੰਤਾਜਨਕ ਹੈ ਜੇਕਰ ਸਪੈਸ਼ਲ ਟਰੇਨ ਦਾ ਇਹ ਹਾਲ ਹੈ ਤਾਂ ਬਾਕੀ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਦੱਸਿਆ ਜਾਂਦਾ ਹੈ ਕਿ ਸਾਰੇ ਮੁਸਾਫ਼ਰ ਫੂਡ ਪੋਇਜ਼ਨਿੰਗ ਕਾਰਨ ਬਿਮਾਰ ਹੋਏ ਹਨ ਇਸ ਦਾ ਸਿੱਧਾ ਜਿਹਾ ਮਤਲਬ ਹੈ ਰੇਲ ਅੰਦਰ ਖਾਣਾ ਘਟੀਆ ਸੀ ਜਿਸ ਕਾਰਨ ਰੋਟੀ ਹਜ਼ਮ ਨਹੀਂ ਹੋਈ ਕਿਸੇ ਨਿੱਜੀ ਕੰਪਨੀ ਵੱਲੋਂ ਟਰੇਨ ’ਚ ਖਾਣਾ ਦਿੱਤਾ ਗਿਆ ਸੀ ਭਾਵੇਂ ਕੰਪਨੀ ਕੋਲ ਠੇਕਾ ਹੈ ਪਰ ਰੇਲ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਖਾਣੇ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਂਦੀ ਕੰਪਨੀ ਨੇ ਜੋ ਬਣਾ ਦਿੱਤਾ ਉਹੀ ਪਰੋਸਿਆ ਗਿਆ, ਕੰਪਨੀ ਨੇ ਤਾਂ ਫਿਰ ਆਪਣੇ ਲਾਭ ਲਈ ਸਭ ਕੁਝ ਕਰਨਾ ਹੁੰਦਾ ਹੈ, ਮੁਸਾਫ਼ਰਾਂ ਦੀ ਸਿਹਤ ਵੀ ਦਾਅ ’ਤੇ ਲਾ ਦਿੱਤੀ। (Bharat Gaurav Special Train)
ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੀ ਚੱਲਦੀ ਪ੍ਰਾਈਵੇਟ ਬੱਸ ਨੂੰ ਲੱਗੀ ਅੱਗ, ਮੱਚੀ ਹਾਹਾਕਾਰ
ਜਿੱਥੋਂ ਤੱਕ ਰੇਲਵੇ ਦਾ ਸਬੰਧ ਹੈ ਕਿਹਾ ਜਾਂਦਾ ਹੈ ਕਿ ਇੱਕ ਅਸਟਰੇਲੀਆ ਰੋਜ਼ਾਨਾ ਸਾਡੇ ਰੇਲ ’ਚ ਹੁੰਦਾ ਹੈ ਭਾਵ ਢਾਈ ਕਰੋੜ ਦੇ ਕਰੀਬ ਲੋਕ ਰੋਜ਼ਾਨਾ ਰੇਲ ਦਾ ਸਫ਼ਰ ਕਰਦੇ ਹਨ ਰੇਲ ’ਚ ਹਜ਼ਾਰਾਂ ਕਿਲੋਮੀਟਰ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਜ਼ਿਆਦਾਤਰ ਰੇਲ ਦੇ ਖਾਣੇ ’ਤੇ ਨਿਰਭਰ ਕਰਨਾ ਪੈਂਦਾ ਹੈ ਉਹ ਗੱਡੀ ’ਚੋਂ ਉੱਤਰ ਬਜ਼ਾਰਾਂ ’ਚ ਚੰਗੇ ਢਾਬਿਆਂ-ਰੈਸਟੋਰੈਂਟਾਂ ਦੀ ਭਾਲ ਤਾਂ ਕਰ ਨਹੀਂ ਸਕਦੇ ਇਸ ਲਈ ਜ਼ਰੂਰੀ ਹੈ ਕਿ ਰੇਲਵੇ ਖਾਣੇ ਦੀ ਗੁਣਵੱਤਾ ’ਤੇ ਧਿਆਨ ਦੇਵੇ ਮਾੜੇ ਖਾਣੇ ਨਾਲ ਰੇਲਵੇ ਦੀ ਕਮਾਈ ਵੀ ਘਟਦੀ ਹੈ ਜੇਕਰ ਮੁਸਾਫ਼ਰਾਂ ਨੂੰ ਜ਼ਰੂਰਤ ਦੀਆਂ ਸਹੂਲਤਾਂ ਉੱਤਮ ਦਰਜ਼ੇ ਦੀਆਂ ਮਿਲਣਗੀਆਂ ਤਾਂ ਲੋਕ ਰੇਲ ਦੇ ਸਫ਼ਰ ਨੂੰ ਤਰਜ਼ੀਹ ਦੇਣਗੇ। (Bharat Gaurav Special Train)
ਉਂਜ ਸਾਡੇ ਦੇਸ਼ ’ਚ ਹਾਲ ਇਹ ਰਿਹਾ ਹੈ ਕਿ ਟੁਆਇਲੈਟ ਦੀ ਸਫਾਈ ਅਤੇ ਕੰਬਲਾਂ ਨੂੰ ਧੋਣ ਸਬੰਧੀ ਸੁਪਰੀਮ ਕੋਰਟ ਨੂੰ ਆਦੇਸ਼ ਦੇਣੇ ਪੈਂਦੇ ਸਨ ਅਸਲ ’ਚ ਮੁਸਾਫ਼ਰਾਂ ਦੇ ਵਿਸ਼ਵਾਸ ਦੀ ਕਦਰ ਹੋਣੀ ਚਾਹੀਦੀ ਹੈ ਜੋ ਸਫ਼ਰ ਦੀ ਟਿਕਟ ਲੈਣ ਵੇਲੇ ਖਾਣੇ ਦੇ ਪੈਸੇ ਵੀ ਚੁੱਪਚਾਪ ਦੇ ਦਿੰਦੇ ਹਨ ਮੁਸਾਫ਼ਰਾਂ ਨੂੰ ਭਰੋਸਾ ਹੁੰਦਾ ਹੈ ਕਿ ਉਨ੍ਹਾਂ ਨੂੰ ਖਾਣਾ ਵੀ ਸਹੀ ਮਿਲੇਗਾ ਮੁਸਾਫ਼ਰਾਂ ਨੇ ਰਸੋਈ ’ਚ ਖੜ੍ਹੇ ਹੋ ਕੇ ਤਾਂ ਖਾਣਾ ਤਿਆਰ ਨਹੀਂ ਕਰਵਾਉਣਾ ਹੁੰਦਾ ਉਹ ਤਾਂ ਰੇਲ ਪ੍ਰਬੰਧਾਂ ’ਤੇ ਵਿਸ਼ਵਾਸ ਕਰ ਲੈਂਦੇ ਹਨ ਬਿਨਾ ਸ਼ੱਕ ਪਹਿਲਾਂ ਨਾਲੋਂ ਰੇਲ ਸਹੂਲਤਾਂ ’ਚ ਸੁਧਾਰ ਤੇ ਵਾਧਾ ਹੋਇਆ ਹੈ, ਸਫ਼ਾਈ ਵਧੀ ਹੈ ਪਰ ਇੱਕਦਮ ਸੌ ਵਿਅਕਤੀਆਂ ਦਾ ਬਿਮਾਰ ਹੋ ਜਾਣਾ। (Bharat Gaurav Special Train)
ਰੇਲਵੇ ਪ੍ਰਬੰਧਾਂ ’ਤੇ ਫਿਰ ਸਵਾਲ ਖੜ੍ਹੇ ਕਰਦਾ ਹੈ ਇੰਨੇ ਮਰੀਜ਼ਾਂ ਨੂੰ ਇੱਕਦਮ ਸਫ਼ਰ ਦੌਰਾਨ ਮੁਕੰਮਲ ਇਲਾਜ ਦੀ ਸਹੂਲਤ ਤਾਂ ਦਿੱਤੀ ਨਹੀਂ ਜਾ ਸਕਦੀ ਖਾਣੇ ’ਚ ਖਰਾਬੀ ਮੁਸਾਫ਼ਰਾਂ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ ਜ਼ਰੂਰੀ ਹੈ ਕਿ ਰੇਲ ਮੰਤਰਾਲਾ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਖਿਲਾਫ਼ ਕਾਰਵਾਈ ਕਰੇ ਅਤੇ ਖਾਣੇ ਸਮੇਤ ਬਾਕੀ ਸਮੱਸਿਆਵਾਂ ਵੱਲ ਵੀ ਧਿਆਨ ਦੇ ਕੇ ਮੁਸਾਫ਼ਰਾਂ ਦੇ ਮਨ ’ਚ ਪੈਦਾ ਹੋਈ ਬੇਯਕੀਨੀ ਦੀ ਭਾਵਨਾ ਨੂੰ ਦੂਰ ਕਰੇ। (Bharat Gaurav Special Train)