Baba Farid University: ਫਰੀਦਕੋਟ (ਗੁਰਪ੍ਰੀਤ ਪੱਕਾ): ਅੱਜ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥਸਾਇੰਸਿਜ਼(ਬੀ.ਐਫ.ਯੂ.ਐੱਚ.ਐੱਸ.), ਫਰੀਦਕੋਟ ਦੇ ਸੈਨੇਟ ਹਾਲ ਵਿੱਚ ਪੰਜਾਬ ਪੱਧਰੀ ਇੰਟਰ-ਮੈਡੀਕਲ ਕਾਲਜ ਕਵਿਜ ਮੁਕਾਬਲਾ ਆਯੋਜਿਤ ਕੀਤਾ ਗਿਆ। ਇਹ ਮੁਕਾਬਲੇ ਮੁੱਖ ਤੌਰ ਮੈਡੀਸਿਨ ਅਤੇ ਫਾਰਮਾਕੋਲੋਜੀ ਵਿਸ਼ੇ ਤੇ ਕੇਂਦਰਿਤ ਸਨ। ਪੰਜਾਬ ਦੇ ਵੱਖ-ਵੱਖ 12 ਮੈਡੀਕਲ ਕਾਲਜਾਂ ਦੀਆਂ 16 ਟੀਮਾਂ ਪੂਰੇ ਉਤਸ਼ਾਹ ਨਾਲ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਸਰਕਾਰੀ ਮੈਡੀਕਲ ਕਾਲਜ, ਚੰਡੀਗੜ੍ਹ ਦੀ ਟੀਮ ਵੀ ਸ਼ਾਮਲ ਰਹੀ।
ਪ੍ਰੋ. (ਡਾ.) ਰਾਜੀਵ ਸੂਦ, ਵਾਈਸ ਚਾਂਸਲਰ, ਬੀਐਫ ਯੂ ਐਚ ਐਸ, ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਡਾ ਸੂਦ ਨੇ ਮੈਡੀਕਲ ਸਿੱਖਿਆ ਨੂੰ ਅਮੀਰ ਬਣਾਉਣ ਅਤੇ ਰਾਸ਼ਟਰੀ ਸਿੱਖਿਆ ਨੀਤੀ ( ਐਨਈਪੀ) ਦੇ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨ ਵਿੱਚ ਅਜਿਹੇ ਅਕਾਦਮਿਕ ਸਮਾਗਮਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਸਾਰੀਆਂ ਭਾਗ ਲੈਣ ਵਾਲੀਆਂ ਟੀਮਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਿਹਤਮੰਦ ਮੁਕਾਬਲੇ ਅਤੇ ਸਹਿਯੋਗੀ ਸਿੱਖਿਆ ਰਾਹੀਂ ਅਕਾਦਮਿਕ ਉੱਤਮਤਾ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ। Baba Farid University
ਮੁਕਾਬਲੇ ਦੇ ਅੰਤਿਮ ਨਤੀਜਿਆਂ ਅਨੁਸਾਰ, ਗਵਰਨਮੈਂਟ ਮੈਡੀਕਲ ਕਾਲਜ, ਅੰਮ੍ਰਿਤਸਰ ਨੇ ਪਹਿਲਾ ਸਥਾਨ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਨੇ ਦੂਜਾ ਸਥਾਨ, ਅਤੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ, ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਲ ਕੀਤਾ।
Read Also : ਪਰਾਲੀ ਦੇ ਮਸਲੇ ’ਤੇ ਕਿਸਾਨਾਂ ਨੇ ਖੋਲ੍ਹਿਆ ਮੋਰਚਾ
ਇਸ ਸਮਾਗਮ ਵਿੱਚ ਸ਼੍ਰੀ ਅਰਵਿੰਦ ਕੁਮਾਰ, ਰਜਿਸਟਰਾਰ; ਡਾ. ਦੀਪਕ ਜੇ. ਭੱਟੀ, ਡੀਨ ਕਾਲਜਜ਼; ਡਾ. ਰਜੀਵ ਸ਼ਰਮਾ, ਕੰਟਰੋਲਰ ਆਫ਼ ਏਗਜ਼ਾਮੀਨੇਸ਼ਨਜ਼; ਡਾ. ਸੰਜੇ ਗੁਪਤਾ, ਪ੍ਰਿੰਸਿਪਲ, ਜੀ.ਜੀ.ਐਸ.ਐਮ.ਸੀ., ਫਰੀਦਕੋਟ; ਡਾ. ਨੀਤੂ ਕੁੱਕੜ, ਮੈਡੀਕਲ ਸੁਪਰਿੰਟੈਂਡੈਂਟ, ਜੀ.ਜੀ.ਐਸ.ਐਮ.ਸੀ.; ਡਾ. ਯੀਸ਼ੂ ਅਸੀਜਾ, ਪ੍ਰਧਾਨ ਅਤੇ ਡਾ. ਸਕਸ਼ਿਕਾ ਗੋਦਰਾ, ਉਪ-ਪ੍ਰਧਾਨ, ਫਰੀਦਕੋਟ ਐਸੋਸੀਏਸ਼ਨ ਆਫ਼ ਮੈਡੀਕਲ ਸਟੂਡੈਂਟਸ, ਸਮੇਤ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਵੀ ਮੌਜੂਦ ਸਨ। ਡਾ. ਅਮਿਤ ਜੈਨ,ਪ੍ਰੋਫੈਸਰ ਫਾਰਮਾਕਲੋਜੀ, ਆਰਗਨਾਈਜ਼ਿੰਗ ਚੇਅਰਪਰਸਨ ਨੇ ਧੰਨਵਾਦ ਦਾ ਮਤਾ ਪੇਸ਼ ਕਰਦੇ ਹੋਏ, ਸਮਾਗਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਾਰਿਆਂ ਦਾ ਆਭਾਰ ਜਤਾਇਆ।














