Blood Donation Camp: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਮਹਾਨ ਸੂਫ਼ੀ ਸੰਤ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਫ਼ਰੀਦਕੋਟ ਵੱਲੋਂ ਸ਼ੇਖ ਫਰੀਦ ਵੋਕੇਸ਼ਨਲ ਸੈਂਟਰ ਵਿੱਚ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਨੂੰ ਸਾਂਝ ਬਲੱਡ ਵੈਲਫੇਅਰ ਕਲੱਬ, ਭਾਈ ਘੱਨ੍ਹਈਆ ਯੂਥ ਕਲੱਬ ਫ਼ਰੀਦਕੋਟ ਅਤੇ ਕਿਸਾਨ ਯੂਨੀਅਨ ਏਕਤਾ ਫਤਿਹ ਆਦਿ ਵੱਲੋਂ ਸਹਿਯੋਗ ਪ੍ਰਾਪਤ ਹੋਇਆ। ਕੈਂਪ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਮਨੁੱਖਤਾ ਦੀ ਸੇਵਾ ਦੇ ਉੱਚੇ ਮਾਪਦੰਡ ਸਥਾਪਿਤ ਕਰਦੇ ਹਨ।
ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ
ਸ. ਸੰਧਵਾ ਨੇ ਕਿਹਾ, “ਖੂਨਦਾਨ ਸਭ ਤੋਂ ਉੱਤਮ ਦਾਨ ਹੈ। ਇੱਕ ਬੂੰਦ ਖੂਨ ਕਿਸੇ ਮਰੀਜ਼ ਲਈ ਨਵੀਂ ਜ਼ਿੰਦਗੀ ਦਾ ਸੰਦੇਸ਼ ਲਿਆਉਂਦੀ ਹੈ। ਖੂਨਦਾਨ ਕਰਨਾ ਨਾ ਸਿਰਫ਼ ਲੋੜਵੰਦ ਦੀ ਜਾਨ ਬਚਾਉਂਦਾ ਹੈ, ਸਗੋਂ ਦਾਨੀ ਦੇ ਆਪਣੇ ਸਰੀਰ ਲਈ ਵੀ ਲਾਭਕਾਰੀ ਹੁੰਦਾ ਹੈ।” ਇਸ ਮੌਕੇ ਸੂਬਾ ਪ੍ਰਧਾਨ ਗੁਰਜੀਤ ਸਿੰਘ ਢਿੱਲੋ ਨੇ ਦੱਸਿਆ ਤੇ ਧੰਨਵਾਦ ਕੀਤਾ ਸਾਰੇ ਮਹਿਮਾਨਾਂ, ਡੋਨਰਜ਼, ਸਹਿਯੋਗੀਆਂ ਤੇ ਟੀਮ ਮੈਂਬਰਾਨ ਦਾ ਉਹਨਾਂ ਦੱਸਿਆ ਕੇ ਏਨਾ ਬਲੱਡ ਕੈਂਪਾਂ ਵਿੱਚ ਐਮ. ਐਲ. ਏ ਗੁਰਦਿੱਤ ਸਿੰਘ ਸੇਖੋਂ, ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ, ਸੰਨੀ ਬਰਾੜ, ਐਮ. ਪੀ ਸਰਦਾਰ ਸਰਬਜੀਤ ਸਿੰਘ ਖ਼ਾਲਸਾ, ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ,
ਜਤਿੰਦਰ ਸਿੰਘ ਚੀਫ ਇੰਜੀਨੀਅਰ ਪੰਜਾਬ ਮੰਡੀ ਬੋਰਡ, ਬਾਬਾ ਫਰੀਦ ਸੁਸਾਇਟੀ ਅਤੇ ਵਿੱਦਿਅਕ ਸੰਸਥਾਵਾਂ ਤੋਂ ਗੁਰਜਾਪ ਸਿੰਘ ਸੇਖੋਂ, ਗਗਨਦੀਪ ਸਿੰਘ ਧਾਲੀਵਾਲ, ਗੁਰਤੇਜ ਖੋਸਾ, ਨਵਦੀਪ ਬੱਬੂ ਬਰਾੜ, ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਗਿੱਲ ਗੁਰਦੁਆਰਾ ਲੰਗਰ ਮਾਤਾ ਖੀਵੀ ਜੀ, ਹਰਵਿੰਦਰ ਸਿੰਘ ਖਾਲਸਾ,ਪ੍ਰਤਾਪ ਸਿੰਘ ਨੰਗਲ, ਮਨਪ੍ਰੀਤ ਸਿੰਘ ਤੇ ਟੀਮ, ਨਿਰਮਲ ਕੌਸ਼ਿਕ, ਐਡਵੋਕੇਟ ਬੱਬੂ ਬਰਾੜ, ਕੁਲਵਿੰਦਰ ਸਿੰਘ ਸੇਖੋਂ ਤੇ ਸਾਰੇ ਸੇਵਾਦਾਰ, ਅਸ਼ਵਨੀ ਬਾਂਸਲ ਪ੍ਰਧਾਨ ਰੋਟਰੀ ਕਲੱਬ ਦਵਿੰਦਰ ਸਿੰਘ ਪੰਜਾਬ ਮੋਟਰਜ਼, ਅਸ਼ੋਕ ਸੱਚਰ,ਰਾਜਿੰਦਰ ਦਾਸ ਰਿੰਕੂ, ਗੋਰਾ, ਜਗਜੀਤ ਸਿੰਘ, ਕਾਕਾ ਸਿੰਘ, ਜਗੀਰ ਸਿੰਘ,ਸਿਵਿਲ ਸਰਜਨ ਡਾ ਚੰਦਰ ਸ਼ੇਖਰ ਕੱਕੜ, ਡੀ. ਐਮ. ਸੀ ਡਾ. ਵਿਸ਼ਵਦੀਪ ਗੋਇਲ, ਮਹੀਪਇੰਦਰ ਸੇਖੋਂ, ਸੁਰਜੀਤ ਸਿੰਘ,ਸੰਨੀ ਬਾਵਾ ਜੀ, ਪ੍ਰੋ. ਨਿਤਨੇਮ ਸਿੰਘ ਜੀ, ਰੁਪਿੰਦਰਜੀਤ ਗੋਲਡੀ ਮਿਸਲ ਸਤਲੁਜ, ਲੋਕ ਰਾਜ ਸਿੰਗਰ ਰਾਜ ਗਿੱਲ ਭਾਣਾ, ਲੋਕ ਰਾਜ ਸਿੰਗਰ ਕੀਰਤ ਮਾਨ, ਸ਼ਰਨਜੀਤ ਸਿੰਘ ਸਰਾਂ, ਕੇ.ਪੀ. ਸਿੰਘ, ਸਰਾਂ, ਰਵਿੰਦਰ ਸਿੰਘ,
ਗੁਰਵਿੰਦਰ ਸਿੰਘ, ਰਾਜਨ ਦੂਆ, ਪੰਕਜ, ਸੁਖਵਿੰਦਰ ਸਿੰਘ, ਰਮਨ, ਰਾਜਵਿੰਦਰ ਸਿੰਘ, ਧਰਮਪਾਲ, ਦਵਿੰਦਰ ਸਿੰਘ ,ਮਿੰਟੂ ਦੀਪ ਸਿੰਘ ਵਾਲਾ, ਗੈਰੀ ਸੰਧੂ,ਜਸਵੀਰ ਸਿੰਘ ਸੰਨੀ, ਦਵਿੰਦਰਜੀਤ ਸਿੰਘ, ਇਕਬਾਲ ਸਿੰਘ, ਹਰਜੀਤ ਸਿੰਘ, ਪ੍ਰਦੀਪ ਅਟਵਾਲ, ਅਮਰ ਸਿੰਘ, ਕੁਲਵੰਤ ਸਿੰਘ,ਬੀਰਇੰਦਰ ਸਿੰਘ, ਸਵਰਨ ਸਿੰਘ ਸੇਖੋਂ,ਸ਼ੰਕਰ ਸ਼ਰਮਾ, ਕੇਵਲ ਕਟਾਰੀਆ, ਕੇਵਲ ਗਿੱਲ, ਭੁਪਿੰਦਰ ਸਿੰਘ ਅਤੇ ਤਰਸੇਮ ਸਿੰਘ ਆਦਿ ਸਖਸ਼ੀਅਤਾਂ ਸਮੇਤ ਵੱਡੀ ਗਿਣਤੀ ਵਿੱਚ ਖੂਨਦਾਨੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। Blood Donation Camp

ਇਹ ਵੀ ਪੜ੍ਹੋ: Haryana-Punjab Weather: ਪੰਜਾਬ ਤੇ ਹਰਿਆਣਾ ’ਚ ਅਗਲੇ 4 ਦਿਨਾਂ ’ਚ ਹੋਵੇਗਾ ਮੌਸਮ ’ਚ ਬਦਲਾਅ, ਮੌਸਮ ਵਿਭਾਗ ਨੇ ਕੀਤੀ …
ਸ਼ਰਨਜੀਤ ਸਿੰਘ ਸਰਾਂ ਨੇ ਕਿਹਾ ਕੇ ਬਾਬਾ ਫਰੀਦ ਜੀ ਆਗਮਨ ਪੁਰਬ ’ਤੇ ਵਿਸ਼ੇਸ਼ ਸਨਮਾਨ ਵੀ ਕੀਤੇ ਗਏ ਜਿਨ੍ਹਾਂ ਵਿੱਚ ਸਮਾਜ ਸੇਵੀ, ਪੱਤਰਕਾਰ ਵੀਰਾਂ ਤੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਜੀਤ ਹੈਰੀ ਢਿੱਲੋਂ ਨੇ ਸਾਰੀਆਂ ਰਾਜਨੀਤਿਕ, ਸਮਾਜਿਕ ਤੇ ਬਲੱਡ ਬੈਂਕਾਂ ਟੀਮਾਂ,ਸਾਰੇ ਡੋਨਰਜ਼ ਤੇ ਸਹਿਯੋਗੀਆਂ ਕੇਨਰਾ ਬੈਂਕ ਫ਼ਰੀਦਕੋਟ, ਅਕੈਡਮੀਆ ਐਜੂਕੇਸ਼ਨ ਐਂਡ ਕੰਸਲਟੈਂਟ ਬਠਿੰਡਾ, ਰੋਟਰੀ ਇੰਟਰਨੈਸ਼ਨਲ ਕਲੱਬ ਫ਼ਰੀਦਕੋਟ, ਜੂਗ ਇੰਟਰਨੈਸ਼ਨਲ ਸੈਲੂਨ ਫ਼ਰੀਦਕੋਟ ਟੀਮ ਸ਼ੇਖ ਫਰੀਦ ਸਾਹਿਤਿਕ ਕਲੱਬ ਤੇ ਸਾਰੇ ਮੀਡੀਆ ਆਲੇ ਵੀਰਾਂ ਦਾ ਧੰਨਵਾਦ ਕੀਤਾ ਤੇ ਭਰੋਸਾ ਦਿੱਤਾ ਕੇ ਅਸੀਂ ਹਮੇਸ਼ਾ ਦਿਨ-ਰਾਤ ਇਸੇ ਤਰ੍ਹਾਂ ਸੇਵਾ ਕਰਦੇ ਰਹਾਂ ਗਏ।