ਜੈਪੁਰ। ਭਰਤੀ ਜਨਤਾ ਪਾਰਟੀ (ਭਾਜਪਾ) ਨੇ ਚਾਰ ਵਿਧਾਨ ਸਭਾ ਚੋਣਾਂ ਦੀ ਐਤਵਾਰ ਨੂੰ ਹੋ ਰਹੀ ਗਿਣਤੀ ਦੇ ਤਾਜ਼ਾ ਰੁਝਾਨਾਂ ’ਚ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ’ਚ ਵੱਡੀ ਜਿੱਤ ਵੱਲ ਬੜਤ ਬਣਾ ਲਈ ਹੈ ਜਦੋਂਕਿ ਕਾਂਗਰਸ ਨੇ ਤੇਲੰਗਾਨਾ ’ਚ 10 ਸਾਲ ਤੋਂ ਸੱਤਾਧਿਰ ਦੇ ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਭਾਰਤ ਰਾਸ਼ਟਰ ਸੰਮਤੀ (ਬੀਆਰਐੱਸ) ਨੂੰ ਬੇਦਖਲ ਕਰਨ ਜਾ ਰਹੀ ਹੈ। ਮੱਧ ਪ੍ਰਦੇਸ਼ ’ਚ ਰੱਤਾਧਾਰੀ ਦਲ ਭਾਜਪਾ ਦੇ ਪ੍ਰਤੀ ਵੋਟਰਾਂ ਦਾ ਵੱਡਾ ਝੁਕਾਅ ਦਿਸ ਰਿਹਾ ਹੈ ਅਤੇ ਪਾਰਟੀ ਉੱਥੋਂ ਦੋ ਤਿਹਾਈ ਬਹੁਮਤ ਵੱਲ ਵਧਦੀ ਨਜ਼ਰ ਆ ਰਹੀ ਹੈ। ਰਾਜਸਥਾਨ ਹਰ ਚੋਣਾਂ ’ਚ ਸਰਕਾਰ ਬਦਲਣ ਦੀ ਆਪਣੀ ਪਰੰਪਰਾ ਬਣਾਈ ਰੱਖਦੇ ਹੋਏ ਭਾਜਪਾ ਨੂੰ ਫਿਰ ਮੌਕਾ ਦਿੰਦਾ ਦਿਸ ਰਿਹਾ ਹੈ ਅਤੇ ਉੱਥੇ ਰਿਪੋਰਟ ਅਨੁਸਾਰ ਭਾਜਪਾ 113 ਸੀਟਾਂ ’ਤੇ ਅਤੇ ਕਾਂਗਰਸ 70 ਸੀਟਾਂ ’ਤੇ ਅੱਗੇ ਚੱਲ ਰਹੀ ਹੈ। (Rajasthan Election Result)
ਛੱਤੀਸਗੜ੍ਹ ’ਚ ਭਾਜਪਾ ਨੇ ਕੁੱਲ 90 ਸੀਟਾਂ ’ਚੋਂ 55 ਸੀਟਾਂ ’ਤੇ ਵਾਧਾ ਬਣਾ ਲਿਆ ਸੀ ਜਦੋਂਕਿ ਕਾਂਗਰਸ 32 ਸੀਟਾਂ ’ਤੇ ਅੱਗੇ ਚੱਲ ਰਹੀ ਸੀ। ਤੇਲੰਗਾਨਾ ’ਚ ਕੁੱਲ 119 ਸੀਟਾਂ ’ਚੋਂ ਕਾਂਗਰਸ 64, ਬੀਆਰਐੱਸ 41 ਅਤੇ ਭਾਜਪਾ 9 ਸੀਟਾਂ ’ਤੇ ਅੱਗੇ ਹੈ। ਮੱਧ ਪ੍ਰਦੇਸ਼ ’ਚ ਸੱਤਾਧਾਰੀ ਪਾਰਟੀ ਦੇ ਵੱਡੀ ਲਹਿਰ ਦੇ ਸਹਾਰੇ ਭਾਜਪਾ ਨੂੰ 161 ਸੀਟਾਂ ’ਤੇ ਵਾਧਾ ਦਿਸ ਰਿਹਾ ਸੀ ਜੋ ਪਿਛਲੀਆਂ ਚੋਣਾਂ ਦੇ ਮੁਕਾਬਲੇ ਕਰੀਬ 61 ਸੀਟਾਂ ਦਾ ਫਾਇਦਾ ਦਿਸ ਰਿਹਾ ਹੈ। ਸੂਬੇ ’ਚ ਕਾਂਗਰਸ ਨੂੰ 66 ਸੀਟਾਂ ’ਤੇ ਵਾਧਾ ਮਿਲਿਆ ਸੀ ਅਤੇ ਉਸ ਨੂੰ 48 ਸੀਟਾਂ ਦਾ ਨੁਕਸਾਨ ਹੁੰਦਾ ਦਿਸ ਰਿਹਾ ਹੈ।
ਛੱਤੀਸਗੜ੍ਹ ’ਚ ਭਾਜਪਾ ਨੂੰ 38 ਸੀਟਾਂ ਦਾ ਫਾਇਦਾ | Rajasthan Election Result
ਰਾਜਸਥਾਨ ’ਚ ਭਾਜਪਾ ਪਿਛਲੀ ਵਾਰ ਦੇ ਮੁਕਾਬਲੇ ਕਰੀਬ 40 ਸੀਟਾਂ ਦੇ ਫਾਇਦੇ ’ਚ ਹੈ। ਸੂਬੇ ’ਚ ਛੱਤੀਸਗੜ੍ਹ ’ਚ ਭਾਜਪਾ ਨੂੰ 38 ਸੀਟਾਂ ਦਾ ਫਾਇਦਾ ਦਿਸ ਰਿਹਾ ਹੈ ਜਦੋੀਕਿ ਕਾਂਗਰਸ ਨੂੰ 34 ਸੀਟਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਸਾਲ 2024 ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜ ਸੂਬਿਆਂ ਮਿਜੋਰਮ, ਮੱਧ ਪ੍ਰਦੇਸ਼, ਰਾਜਸਥਾਨ ਤੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੇਂਦਰ ’ਚ ਸੱਤਾਧਾਰੀ ਭਾਜਪਾ ਤੇ ਵਿਰੋਧੀ ਪਾਰਟੀਆਂ ਦੇ ਮਨੋਬਲ ਲਈ ਮਹੱਤਵਪੂਰਨ ਮੰਨੇ ਜਾ ਰਹੇ ਸਨ। ਮਿਜੋਰਮ ਵਿੱਚ ਵੋਟਾਂ ਦੀ ਗਿਣਤੀ ਸੋਮਵਾਰ ਨੂੰ ਹੋਵੇਗੀ।
ਤੇਲੰਗਾਨਾ ’ਚ ਚੰਦਰਸ਼ੇਖਰ ਰਾਓ ਦੀ ਪਾਰਟੀ ਬੀਆਰਐੱਸ 87 ਸੀਟਾਂ ਦੇ ਨੁਕਸਾਨ ਨਾਲ 41 ਸੀਟਾਂ ’ਤੇ ਸਿਮਟਦੀ ਨਜ਼ਰ ਆ ਰਹੀ ਹੈ ਜਦੋਂਕਿ ਕਾਂਗਰਸ ਵਰਤਮਾਨ ਵਿਧਾਨ ਸਭਾ ਦੇ ਮੁਕਾਬਲੇ ਨਵੀਂ ਵਿਧਾਨ ਸਭਾ ’ਚ 63 ਸੀਟਾਂ ਲੈ ਸਕਦੀ ਹੈ। ਸੂਬੇ ’ਚ ਭਾਜਪਾ 9 ਸੀਟਾਂ ’ਤੇ ਅੱਗੇ ਹੈ ਜਦੋਂਕਿ ਵਰਤਮਾਨ ਵਿਧਾਨ ਸਭਾ ’ਚ ਉਸ ਦਾ ਇੱਕ ਮੈਂਬਰ ਸੀ।
ਬਾਬਾ ਬਾਲਕ ਨਾਥ ਨੇ ਕੀਤੀ ਜਿੱਤ ਦਰਜ਼
ਉੱਥੇ ਹੀ ਭਾਜਪਾ ਸਾਂਸਦ ਬਾਬਾ ਬਾਲਕ ਨਾਥ ਤਿਜਾਰਾ ਵਿਧਾਨ ਸਭਾ ਸੀਟ ਜਿੱਤ ਲਈ ਹੈ। ਉਨ੍ਹਾ 7 ਹਜ਼ਾਰ ਦੇ ਘਰਜ਼ ਨਾਲ ਕਾਂਗਰਸ ਦੇ ਇਮਰਾਨ ਖਾਨ ਨੂੰ ਹਰਾ ਦਿੱਤਾ ਹੈ। ਉੱਥੇ ਹੀ ਮੁੱਖ ਮੰਤਰੀ ਨੂੰ ਲੈ ਕੇ ਜਦੋਂ ਪੱਤਰਕਾਰਾਂ ਨੇ ਬਾਬਾ ਬਾਲਕ ਨਾਥ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਕੰਮ ਨਹੀਂ ਹੈ। ਪਾਰਟੀ ਹਾਈ ਕਮਿਸ਼ਨ ਜੋ ਵੀ ਫ਼ੈਸਲੇ ਲਵੇਗਾ ਉਹ ਹੀ ਮੰਨਣਯੋਗ ਹੋਵੇਗਾ।