ਵੀਐੱਚਪੀ ਦੀ ਧਰਮ ਸਭਾ ‘ਚ ਸੁਪਰੀਮ ਕੋਰਟ ਦੀ ਹੋਈ ਸਖ਼ਤ ਨਿਖੇਧੀ
ਰਾਮਭਰਦਾਚਾਰੀਆ ਦਾ ਦਾਅਵਾ ਦਸੰਬਰ ‘ਚ ਮੋਦੀ ਸਰਕਾਰੀ ਲਿਆਵੇਗੀ ਰਾਮ ਮੰਦਰ ਨਿਰਮਾਣ ਦਾ ਆਰਡੀਨੈਂਸ
ਏਜੰਸੀ, ਅਯੁੱਧਿਆ
ਰਾਮ ਮੰਦਰ ਨਿਰਮਾਣ ਦੀ ਮੰਗ ਸਬੰਧੀ ਅਯੁੱਧਿਆ ‘ਚ ਵੀਐੱਚਪੀ ਦੀ ਧਰਮ ਸਭਾ ਤੈਅ ਸਮੇਂ ਤੋਂ ਪਹਿਲਾਂ ਖਤਮ ਹੋ ਗਈ ਹੈ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਧਰਮ ਸਭਾ ‘ਚ ਕੋਈ ਲਿਖਤੀ ਮਤਾ ਪਾਸ ਨਹੀਂ ਕੀਤਾ ਗਿਆ ਹਾਲਾਂਕਿ ਸਭਾ ਦੌਰਾਨ ਧਰਮ ਗੁਰੂਆਂ ਨੇ ਇਹ ਸਹੁੰ ਚੁਕਾਈ ਕੀ ਰਾਮ ਮੰਦਰ ਨਿਰਮਾਣ ਲਈ ਇਕਜੁਟ ਰਹਿਣਗੇ ਤੇ ਮੰਦਰ ਨਿਰਮਾਣ ਲਈ ਜਿਸ ਤਰ੍ਹਾਂ ਦੀ ਵੀ ਲੋੜ ਪਵੇਗੀ ਆਪਣਾ ਯੋਗਦਾਨ ਦੇਣਗੇ ਧਰਮ ਸਭਾ ‘ਚ ਧਰਮ ਗੁਰੂਆਂ ਨੇ ਸੁਪਰੀਮ ਕੋਰਟ ਦੀ ਇਸ ਗੱਲ ਸਬੰਧੀ ਜੰਮ ਕੇ ਆਲੋਚਨਾ ਕੀਤੀ ਕਿ ਉਸ ਨੇ ਰਾਮ ਮੰਦਰ ‘ਤੇ ਆਖਰੀ ਸੁਣਵਾਈ ਨੂੰ ਕਿਉਂ ਟਾਲਿਆ
ਹਾਲਾਂਕਿ ਚਿੱਤਰਕੂਟ ਪੀਠਾਧੀਸ਼ਵਰ ਤੇ ਵਿਭੂਸ਼ਣ ਜਾਗਦਰੂ ਰਾਮਾਨੰਦਾਚਾਰੀਆ ਸਵਾਮੀ ਰਾਮ ਭਰਦਾਚਾਰੀਆ ਨੇ ਦਾਅਵਾ ਕੀਤਾ ਕਿ 11 ਦਸੰਬਰ ਤੋਂ ਬਾਅਦ ਕੇਂਦਰ ਸਰਕਾਰ ਸ੍ਰੀਰਾਮ ਜਨਮ ਭੂਮੀ ‘ਤੇ ਬਿਰਾਜਮਾਨ ਰਾਮਲੱਲਾ ਦੇ ਮੰਦਰ ਨਿਰਮਾਣ ਦਾ ਆਰਡੀਨੈਂਸ ਲਿਆਏਗੀ ਸਵਾਮੀ ਰਾਮਭਰਦਾਚਾਰੀਆ ਐਤਵਾਰ ਨੂੰ ਇੱਥੇ ਪੰਚਕੋਸੀ ਪਰਿਕਰਮਾ ਮਾਰਗ ਸਥਿੱਤ ਵੱਡਾ ਭਗਤਮਾਲ ਦੀ ਬਗੀਆ ‘ਚ ਹੋਈ ਵਿਸ਼ਾਲ ਧਰਮ ਸਭਾ ‘ਚ ਕਿਹਾ ਕਿ 23 ਨਵੰਬਰ ਨੂੰ ਕੇਂਦਰ ਦੇ ਇੱਕ ਸੀਨੀਅਰ ਮੰਤਰੀ ਨਾਲ ਸਾਡੀ ਗੱਲਬਾਤ ਹੋਈ ਸੀ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਪੰਜ ਸੂਬਿਆਂ ‘ਚ ਹਾਲੇ ਚੋਣਾਂ ਹੋਣ ਦੇ ਨਾਤੇ ਆਚਾਰ ਸੰਹਿਤਾ ਲਾਗੂ ਹੈ 11 ਦਸੰਬਰ ਨੂੰ ਅਸੀਂ ਸਾਰੇ ਮੰਤਰੀ ਅਜਿਹਾ ਫੈਸਲਾ ਲੈਣ ਜਾ ਰਹੇ ਹਾਂ, ਜਿਸ ਨਾਲ ਰਾਮ ਮੰਦਰ ਨਿਰਮਾਣ ਦਾ ਰਸਤਾ ਸਾਫ਼ ਹੋ ਜਾਵੇਗਾ
ਧਰਮ ਸਭਾ ‘ਚ ਵੀਐਚਪੀ ਨੇ ਕਾਂਗਰਸ ‘ਤੇ ਵੀ ਨਿਸ਼ਾਨਾ ਵਿੰਨ੍ਹਿਆ ਇਸ ‘ਤੇ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਪ੍ਰਤੀਕਿਰਿਆ ਦਿੱਤੀ ਹੈ ਉਨ੍ਹਾਂ ਭਾਜਪਾ ਨੂੰ ਪੁੱਛਿਆ ਕਿ ਰਾਮ ਮੰਦਰ ਦੀ ਸੁਣਵਾਈ ‘ਚ ਹੋ ਰਹੀ ਦੇਰੀ ਲਈ ਆਖਰ ਕਾਂਗਰਸ ਕਿਵੇਂ ਜ਼ਿੰਮੇਵਾਰੀ ਹੈ? ਉਨ੍ਹਾਂ ਕਿਹਾ, ਪੀਐਮ ਮੋਦੀ ਕਾਂਗਰਸ ‘ਤੇ ਇਹ ਦੋਸ਼ ਲਾ ਰਿਹਾ ਹੈ ਕਿ ਸੁਪਰੀਮ ਕੋਰਟ ‘ਚ ਸੁਣਵਾਈ ‘ਚ ਹੋ ਰਹੀ ਦੇਰੀ ਲਈ ਕਾਂਗਰਸ ਜ਼ਿੰਮਰਵਾਰੀ ਹੈ ਇਸ ਕੇਸ ‘ਚ ਕਾਂਗਰਸ ਦਾ ਕਿਸੇ ਪੱਖਨਾਲ ਕੋਈ ਨਾਤਾ ਨਹੀਂ ਹੈ ਨਾ ਹੀ ਭਾਜਪਾ ਦਾ ਕਿਸੇ ਪੱਖ ਨਾਲ ਨਾਤਾ ਹੈ ਕੀ ਇਹ ਗੱਲ ਪੀਐੱਮ ਮੋਦੀ ਨਹੀਂ ਜਾਣਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।