ਮਨੁੱਖੀ ਜੀਵਨ ਤੇ ਕੈਂਸਰ ਦੇ ਇਲਾਜ ’ਚ ਰੇਡੀਏਸ਼ਨ ਦੇ ਪ੍ਰਤੀ ਕੀਤਾ ਜਾਗਰੂਕ
World Medical Physics Day: ਫ਼ਰੀਦਕੋਟ (ਅਜੈ ਮਨਚੰਦਾ/ਗੁਰਪ੍ਰੀਤ ਪੱਕਾ)। ਵਿਸ਼ਵ ਮੈਡੀਕਲ ਫਿਜਿਕਸ ਦਿਵਸ ਮੌਕੇ ’ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇੰਸਜ, ਫਰੀਦਕੋਟ ਦੇ ਮਾਨਯੋਗ ਵਾਇਸ ਚਾਂਸਲਰ ਪ੍ਰੋਫੈਸਰ ਡਾ. ਰਾਜੀਵ ਸੂਦ (ਡਾ. ਬੀ.ਸੀ.ਰਾਇ ਆਵਾਰਡੀ) ਦੀ ਯੋਗ ਅਗਵਾਈ ’ਚ ਕੈਂਸਰ ਵਿਭਾਗ ਵਿੱਚ ਇਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਡਾ. ਪ੍ਰਦੀਪ ਗਰਗ, ਪ੍ਰੋਫੈਸਰ ਤੇ ਮੁੱਖੀ ਰੇਡੀਏਸ਼ਨ ਆਨਕਾਲੋਜੀ ਵਿਭਾਗ, ਡਾ. ਰੋਮੀ ਕਾਂਤ ਗਰੋਵਰ ਅਤੇ ਹੋਰਨਾਂ ਕੈਂਸਰ ਦੇ ਵਿਭਾਗ ਦੇ ਮਾਹਿਰਾ ਤੋਂ ਇਲਾਵਾ ਮੈਡੀਕਲ ਫਿਜਿਕਸ ਦੇ ਸਮੂਹ ਫਕੈਲਟੀ ਮੈਂਬਰ ਡਾ. ਰਾਹੁਲ ਸ਼ੁਕਲਾ, ਡਾ. ਗੁਰਪ੍ਰੀਤ ਕੌਰ, ਡਾ. ਗਰਿਮਾ ਗੌਰ ਅਤੇ ਹੋਰ ਮੈਂਬਰ ਵੀ ਹਾਜ਼ਰ ਹੋਏ। ਇਹ ਦਿਵਸ ਕੈਂਸਰ ਵਿਭਾਗ ਦੇ ਸੈਮੀਨਾਰ ਰੂਮ ਵਿੱਚ ਮਨਾਇਆ ਗਿਆ।
ਹਰ ਸਾਲ 7 ਨਵੰਬਰ ਨੂੰ ਮੈਡਮ ਮੈਰੀ ਕਿਊਰੀ ਦੇ ਰੇਡੀਏਸ਼ਨ ਦੇ ਪ੍ਰਤੀ ਸਮਰਪਣ ਨੂੰ ਦੇਖਦੇ ਹੋਏ ਪੂਰੇ ਵਿਸ਼ਵ ਵਿੱਚ ਇਹ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਕੈਂਸਰ ਵਿਭਾਗ ਵੱਲੋਂ 15 ਨਵੰਬਰ ਨੂੰ ਮੈਡੀਕਲ ਵਿਦਿਆਰਥੀਆ ਨੂੰ, ਬੀ.ਐਸ.ਸੀ ਵਿਦਿਆਰਥੀਆ ਨੂੰ ਅਤੇ ਪੋਸਟ ਗਰੈਜੂਏਟਸ ਵਿਦਿਆਰਥੀਆ ਨੂੰ ਸੈਮੀਨਾਰ ਰਾਹੀ ਮੈਡੀਕਲ ਫਿਜਿਕਸ ਦੇ ਵੱਖ-ਵੱਖ ਪਹਿਲੂਆ ਦੀ ਜਾਣਕਾਰੀ ਮੈਡੀਕਲ ਟੀਮ ਵੱਲ਼ੋਂ ਦਿੱਤੀ ਗਈ। World Medical Physics Day
ਇਹ ਵੀ ਪੜ੍ਹੋ: Save Electricity Campaign: ਬਿਜਲੀ ਦੀ ਬੱਚਤ ਕਿਉਂ ਤੇ ਕਿਵੇਂ ਕਰੀਏ’ ਵਿਸ਼ੇ ’ਤੇ ਜਾਗਰੂਕਤਾ ਸਮਾਗਮ
ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਆਏ ਹੋਏ ਸਭ ਪਤਵੰਤੇ ਸੱਜਣਾਂ ਨੂੰ ਜੀ ਆਂਇਆ ਕਹਿੰਦੇ ਹੋਏ ਆਮ ਜਿੰਦਗੀ ਵਿੱਚ ਬਚਪਨ ਤੋਂ ਬੁਢਾਪੇ ਤੱਕ ਦੇ ਸਫਰ ਵਿੱਚ ਫਿਜਿਕਸ ਦੀ ਭੂਮਿਕਾ ਬਾਰੇ ਦੱਸਿਆ। ਡਾ. ਰਾਹੁਲ ਸ਼ੁਕਲਾ ਵੱਲੋਂ ਬਾਰ੍ਹਵੀ ਤੋਂ ਬਾਅਦ ਇਸ ਵਿਸ਼ੇ ’ਤੇ ਪੜ੍ਹਾਈ ਕਰਨ ਨਾਲ ਮਿਲਣ ਵਾਲੇ ਨੌਕਰੀ ਅਤੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ’ਤੇ ਡਾ. ਅਮਿਤ ਜੋਸ਼ੀ ਨੇ ਰੇਡਿਓਥਰੈਪੀ ਦੇ ਭੌਤਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਅਤੇ ਰੇਡਿਓਐਕਟਿਵ ਮਟੀਰੀਅਲ ਦੀ ਸਾਂਭ ਸੰਭਾਲ, ਉਹਨਾਂੰ ਤੋਂ ਨਿਕਲਣ ਵਾਲੀਆਂ ਕਿਰਨਾਂ ਦੇ ਮੈਡੀਕਲ ਉਪਯੋਗ ਅਤੇ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। World Medical Physics Day
ਡਾ. ਗਰਿਮਾ ਗੌਰ ਨੇ ਇਸ ਮੌਕੇ ’ਤੇ ਮਨੁੱਖੀ ਜੀਵਨ ਵਿੱਚ ਰੇਡਿਓਐਕਟਿਵ ਕਿਰਨਾਂ ਦੇ ਨਾਲ ਮੈਡੀਕਲ ਇਲਾਜ ਬਾਰੇ ਅਤੇ ਮਸ਼ੀਨਾਂ ਦੇ ਕੁਆਇਲਟੀ ਚੈਕ ਬਾਰੇ ਦੱਸਿਆ। ਸ਼੍ਰੀ ਸ਼ਰਨਦੀਪ ਸਿੰਘ ਨੇ ਪਰੋਟੋਨ ਅਤੇ ਕਾਰਬਨ ਥਰੈਪੀ ਦਾ ਆਉਣ ਵਾਲੇ ਸਮੇਂ ਵਿੱਚ ਕੈਂਸਰ ਦੇ ਇਲਾਜ ਵਿੱਚ ਵਧਦੇ ਯੋਗਦਾਨ ਤੇ ਰੌਸ਼ਨੀ ਪਾਈ। ਮਿਸ ਕੰਵਰਪਾਲ ਕੌਰ ਨੇ ਇਸ ਮੌਕੇ ’ਤੇ ਫਲੈਸ ਥਰੈਪੀ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਡਾ. ਰੋਮੀ ਕਾਂਤ ਗਰੋਵਰ ਨੇ ਕੈਂਸਰ ਦੇ ਇਲਾਜ ਵਿੱਚ ਉਪਯੋਗ ਹੋਣ ਵਾਲੀਆ ਮਸ਼ੀਨਾਂ ਜੋ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਵਿਖੇ ਉਪਲੱਬਧ ਹਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕੈਂਸਰ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।

ਅੰਤ ਵਿੱਚ ਡਾ. ਪ੍ਰਦੀਪ ਗਰਗ ਨੇ ਸਮੂਹ ਸਟਾਫ ਦਾ ਕੈਂਸਰ ਵਿਭਾਗ ਨੂੰ ਪ੍ਰਮੁੱਖਤਾ ਨਾਲ ਚਲਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਜੇਕਰ ਅਸੀਂ ਇਸੇ ਤਰ੍ਹਾਂ ਇਕਜੁਟ ਹੋ ਕੇ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕਰਦੇ ਰਹਾਂਗੇ ਤਾਂ ਉਸ ਨਾਲ ਹਸਪਤਾਲ, ਸਮਾਜ ਅਤੇ ਦੇਸ਼ ਨੂੰ ਇਸਦਾ ਫਾਇਦਾ ਮਿਲੇਗਾ ਅਤੇ ਗਰੀਬ ਆਦਮੀ ਲਈ ਇਹ ਵਰਦਾਨ ਸਾਬਤ ਹੋਵੇਗਾ, ਉਹਨਾਂ ਨੇ ਸਾਰੇ ਵਿਭਾਗ ਨੂੰ ਸ਼ੁਕਰੀਆ ਵੀ ਅਦਾ ਕੀਤਾ ਕਿ ਵਿਭਾਗ ਦੀ ਇਕਜੁਟਤਾ ਕਾਰਨ ਮਰੀਜ਼ਾਂ ਨੂੰ ਹੁੰਦੇ ਫਾਇਦੇ ਨਾਲ ਕੈਂਸਰ ਟਰੇਨ ਹੁਣ ਸਿਰਫ ਨਾਂਅ ਤੱਕ ਹੀ ਰਹਿ ਗਈ ਹੈ।
ਉਹਨਾਂ ਨੇ ਯੂਨੀਵਰਸਿਟੀ ਅਤੇ ਹਸਪਤਾਲ ਪ੍ਰਬੰਧਨ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਵਿਭਾਗ ਨੂੰ ਕੰਮ ਕਰਨ ਦੀ ਸਹੂਲੀਅਤ ਅਤੇ ਪ੍ਰੇਰਨਾਂ ਮਿਲਦੀ ਹੈ। ਇਸ ਮੌਕੇ ਵਿਭਾਗ ਦੇ ਡਾ. ਸਿਮਰਨਦੀਪ ਸਿੰਘ, ਡਾ. ਸ਼ਿਪਰਾ ਗਰਗ, ਡਾ. ਸਰਬਜੋਤ ਕੌਰ, ਡਾ. ਕੁਮਾਰੀ ਪੂਨਮ ਅਤੇ ਸਮੂਹ ਰੇਡਿਓਥਰੈਪੀ ਟੈਕਨੀਸ਼ੀਅਨ ਅਫਸਰ ਵੀ ਹਾਜ਼ਰ ਹੋਏ। World Medical Physics Day














