ਦਿਖਾਵੇ ਤੋਂ ਬਚੋ

Friends

ਦਿਖਾਵੇ ਤੋਂ ਬਚੋ

ਕਈ ਲੋਕਾਂ ਨੂੰ ਝੂਠਾ ਦਿਖਾਵਾ ਕਰਨ ਦੀ ਬਹੁਤ ਆਦਤ ਹੁੰਦੀ ਹੈ, ਉਨ੍ਹਾਂ ਨੂੰ ਇਹ ਵੀ ਨਹੀਂ?ਹੁੰਦਾ ਕਿ ਜੇਕਰ ਝੂਠ ਫੜਿਆ ਗਿਆ ਤਾਂ ਸਾਡੀ ਕੀ ਇੱਜਤ ਰਹਿ ਜਾਵੇਗੀ! ਅਜਿਹੀ ਇੱਕ ਕਹਾਣੀ ਹੈ ਇੱਕ ਵਿਅਕਤੀ ਨੂੰ ਕਿਸੇ ਵੱਡੇ ਅਹੁਦੇ ’ਤੇ ਨੌਕਰੀ ਮਿਲ ਗਈ ਉਹ ਇਹ ਨੌਕਰੀ ਮਿਲਣ ਨਾਲ ਖੁਦ ਨੂੰ ਹੋਰ ਵੱਡਾ ਸਮਝਣ ਲੱਗਾ, ਪਰ ਉਹ ਆਪਣੇ ਵਿਹਾਰ ਨੂੰ ਵੱਡੇ ਅਹੁਦੇ ਮੁਤਾਬਿਕ ਨਹੀਂ ਢਾਲ ਸਕਿਆ ਇੱਕ ਦਿਨ ਉਹ ਆਪਣੇ ਦਫ਼ਤਰ ਵਿਚ ਸੀ, ਕਿ ਬਾਹਰੋਂ ਦਰਵਾਜ਼ਾ ਖੜਕਣ ਦੀ ਆਵਾਜ਼ ਆਈ ਖੁਦ ਨੂੰ ਬਹੁਤ ਰੁੱਝਿਆ ਹੋਇਆ ਦਿਖਾਉਣ ਲਈ ਉਸ ਨੇ ਟੇਬਲ ’ਤੇ ਰੱਖਿਆ ਟੈਲੀਫੋਨ ਚੁੱਕ ਲਿਆ ਤੇ ਜੋ ਵਿਅਕਤੀ ਦਰਵਾਜੇ ਦੇ ਬਾਹਰ ਖੜ੍ਹਾ ਸੀ ਉਸ ਨੂੰ ਅੰਦਰ ਆਉਣ ਲਈ ਕਿਹਾ ਉਹ ਅੰਦਰ ਆ ਕੇ ਇੰਤਜਾਰ ਕਰਨ ਲੱਗਾ, ਇਸ ਵਿਚਕਾਰ ਕੁਰਸੀ ’ਤੇ ਬੈਠਾ ਅਧਿਕਾਰੀ ਫੋਨ ’ਤੇ ਉੱਚੀ-ਉੱਚੀ ਗੱਲ ਕਰ ਰਿਹਾ ਸੀ

ਵਿਚਕਾਰ-ਵਿਚਕਾਰ ਉਹ ਫੋਨ ’ਤੇ ਕਹਿੰਦਾ, ਮੈਨੂੰ ਇਹ ਕੰਮ ਜ਼ਲਦੀ ਕਰਕੇ ਦਿਓ, ਟੈਲੀਫੋਨ ’ਤੇ ਆਪਣੀਆਂ ਗੱਲਾਂ ਨੂੰ ਬਹੁਤ ਵਧਾ-ਚੜ੍ਹਾ ਕੇ ਕਰ ਰਿਹਾ ਸੀ ਕੁਝ ਮਿੰਟ ਤੱਕ ਗੱਲ ਕਰਨ ਤੋਂ ਬਾਅਦ ਉਸ ਆਦਮੀ ਨੇ ਫੋਨ ਰੱਖਿਆ ਤੇ ਸਾਹਮਣੇ ਵਾਲੇ ਵਿਅਕਤੀ ਤੋਂ ਉਸ ਦੇ ਦਫ਼ਤਰ ਆਉਣ ਦੀ ਵਜ੍ਹਾ ਪੁੱਛੀ ਉਸ ਆਦਮੀ ਨੇ ਅਧਿਕਾਰੀ ਨੂੰ ਕਿਹਾ, ‘‘ਸਰ, ਮੈਨੂੰ ਦੱਸਿਆ ਗਿਆ ਸੀ ਕਿ ਤਿੰਨ ਦਿਨਾਂ ਤੋਂ ਤੁਹਾਡੇ ਇਸ ਦਫ਼ਤਰ ਦਾ ਟੈਨੀਫੋਨ ਖਰਾਬ ਹੈ ਅਤੇ ਮੈਂ ਇਸ ਟੈਲੀਫੋਨ ਨੂੰ ਠੀਕ ਕਰਨ ਲਈ ਆਇਆ ਹਾਂ’’ ਹੁਣ ਉਸ ਅਧਿਕਾਰੀ ਦਾ ਮੂੰਹ ਦੇਖਣ ਲਾਇਕ ਸੀ
ਸਿੱਖਿਆ: ਸਾਨੂੰ ਕਦੇ ਵੀ ਦਿਖਾਵਾ ਨਹੀਂ ਕਰਨਾ ਚਾਹੀਦਾ ਅਸੀਂ ਦਿਖਾਵਾ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਾਂ, ਇਸ ਨਾਲ ਅਸੀਂ ਕਦੇ ਵੀ ਕੁਝ ਹਾਸਲ ਨਹੀਂ ਕਰ ਸਕਦੇ, ਸਾਨੂੰ ਕਿਸੇ ਦੇ ਸਾਹਮਣੇ ਝੂਠ ਬੋਲਣ ਦੀ ਕੀ ਜ਼ਰੂਰਤ ਹੈ!

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ