ਸਾਡੇ ਨਾਲ ਸ਼ਾਮਲ

Follow us

20.8 C
Chandigarh
Sunday, January 18, 2026
More
    Home ਵਿਚਾਰ ਲੇਖ ਆਨਲਾਈਨ ਠੱਗੀ ਮ...

    ਆਨਲਾਈਨ ਠੱਗੀ ਮਾਰਨ ਵਾਲੇ ਠੱਗਾਂ ਤੋਂ ਬਚੋ

    online fraud complaint

    ਆਨਲਾਈਨ ਠੱਗੀ ਮਾਰਨ ਵਾਲੇ ਠੱਗਾਂ ਤੋਂ ਬਚੋ

    ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਕਿ ਨੋਟਬੰਦੀ ਹੋਣ ਉਪਰੰਤ ਅੱਜ-ਕੱਲ੍ਹ ਆਨਲਾਈਨ ਭੁਗਤਾਨ, ਨੈੱਟ ਬੈਂਕਿੰਗ, ਆਨਲਾਈਨ ਸ਼ਾਪਿੰਗ, ਪੇ.ਟੀ.ਐਮ. ਆਦਿ ਦਿਨੋ-ਦਿਨ ਤੇਜੀ ਨਾਲ ਵਧ ਰਹੀ ਹੈ ਇਸਦੇ ਸਾਨੂੰ ਕਾਫੀ ਫਾਈਦੇ ਹਨ ਕਿ ਆਪਣੇ ਕੋਲ ਕੈਸ਼ ਰੱਖਣ ਦੀ ਜਰੂਰਤ ਨਹੀਂ ਪੈਂਦੀ, ਜਦੋਂ ਮਰਜੀ ਤੇ ਜਿੱਥੇ ਮਰਜੀ ਏਟੀਐਮ, ਨੈੱਟ ਬੈਂਕਿੰਗ, ਕਰੇਡਿਟ ਕਾਰਡ ਆਦਿ ਰਾਹੀਂ ਪੈਸੇ ਦਾ ਲੈਣ-ਦੇਣ ਕਰ ਸਕਦੇ ਹਾਂ ਪਰ ਇਨ੍ਹਾਂ ਦੀ ਵਰਤੋਂ ਕਰਨ ਲਈ ਸਾਨੂੰ ਕੁਝ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ

    ਇਸ ਤੋਂ ਪਹਿਲਾਂ ਅਸੀਂ ਆਨਲਾਈਨ ਨੈੱਟ ਬੈਂਕਿੰਗ/ਮੋਬਾਇਲ ਬਂੈਕਿੰਗ ਦੀ ਗੱਲ ਕਰੀਏ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਰਾਹੀਂ ਠੱਗੀ ਆਮ ਤੇ ਭੋਲੇ-ਭਾਲੇ ਲੋਕਾਂ ਨਾਲ ਕਿਸ ਤਰ੍ਹਾਂ ਵੱਜ ਸਕਦੀ ਹੈ? ਆਨਲਾਈਨ ਬੈਂਕਿੰਗ/ਮੋਬਾਇਲ ਬੈਂਕਿੰਗ ਰਾਹੀਂ ਠੱਗੀ ਮਾਰਨ ਵਾਲਿਆਂ ਵੱਲੋਂ ਅਕਸਰ ਭੋਲੇ-ਭਾਲੇ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਅਸੀਂ ਹੈੱਡ ਬ੍ਰਾਂਚ (ਭਾਵ ਇਹ ਕਿ ਉਹ ਸ਼ਾਖਾ ਜਿਹੜੀ ਮੇਨ ਜਿਵੇਂ ਦਿੱਲੀ, ਮੁੰਬਈ ਆਦਿ ਵਰਗੇ ਵੱਡੇ ਸ਼ਹਿਰਾਂ ਵਿੱਚ ਹੁੰਦੀ ਹੈ) ਵਿੱਚੋਂ ਬੋਲ ਰਹੇ ਹਾਂ ਅਤੇ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਬੈਂਕ ਖਾਤਾ/ਏਟੀਐਮ ਕਾਰਡ ਬਲਾਕ ਕਰ ਦਿੱਤਾ ਜਾਵੇਗਾ

    ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਜਰੂਰੀ ਹੈ ਕਿ ਬੈਂਕ ਕਦੇ ਵੀ ਆਪਣੇ ਕਸਟਮਰ/ਖਾਤਾ ਧਾਰਕ ਨੂੰ ਫੋਨ ਨਹੀਂ ਕਰੇਗਾ ਅਤੇ ਨਾ ਹੀ ਕਦੇ ਆਪਣੇ ਕਸਟਮਰ/ਖਾਤਾਧਾਰਕ ਨੂੰ ਆਪਣਾ ਖਾਤਾ ਨੰਬਰ/ਏਟੀਐਮ ਨੰਬਰ ਜਾਂ ਇਸਦੇ ਪਿੱਛੇ ਲਿਖੇ ਹੋਏ ਨੰਬਰਾਂ ਬਾਰੇ ਜਾਣਕਾਰੀ ਮੰਗੇਗਾ ਜੇ ਕੋਈ ਤੁਹਾਡੇ ਕੋਲੋਂ ਆਨਲਾਈਨ ਬਂੈਕਿੰਗ/ਮੋਬਾਇਲ ਬੈਂਕਿੰਗ ਆਦਿ ਦੇ ਪਾਸਵਰਡ ਬਾਰੇ ਜਾਂ ਏਟੀਐਮ ‘ਤੇ ਲਿਖੇ ਹੋਏ ਅੱਖਰਾਂ ਬਾਰੇ ਜਾਣਕਾਰੀ ਮੰਗੇਗਾ ਤਾਂ ਸਮਝ ਲਉ ਕਿ ਉਹ ਠੱਗ ਹੈ,

    ਜਿਨ੍ਹਾਂ ਨੂੰ ਹੈਕਰ ਕਹਿੰਦੇ ਹਨ ਅਤੇ ਇਸ ਤੋਂ ਬਾਅਦ ਹੈਕਰਾਂ ਵੱਲੋਂ ਫੋਨ ਕਰਕੇ ਇਹ ਕਿਹਾ ਜਾਵੇਗਾ ਕਿ ਤੁਹਾਡੇ ਬੈਂਕ ਖਾਤੇ ਵਿੱਚ ਬੈਂਕ ਬੈਲੈਂਸ ਖਤਮ ਹੋ ਗਿਆ ਹੈ ਤੁਰੰਤ ਹੀ ਨਗਦੀ ਆਦਿ ਜਮ੍ਹਾ ਕਰਵਾਈ ਜਾਵੇ ਤਾਂ ਕਿ ਤੁਹਾਡਾ ਬੈਂਕ ਖਾਤਾ/ਏਟੀਐਮ ਕਾਰਡ ਬਲਾਕ ਹੋਣ ਤੋਂ ਬਚਾਇਆ ਜਾ ਸਕੇ

    ਇੱਥੇ ਸਾਡੇ ਭੋਲੇ-ਭਾਲੇ ਪਾਠਕਾਂ/ਬੈਂਕ ਕਸਟਮਰਾਂ ਦੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਉਕਤ ਹੈਕਰਾਂ ਦਾ ਫੋਨ ਸੁਣਨ ਤੋਂ ਬਾਅਦ ਘਬਰਾਉਣ ਅਤੇ ਜਲਦਬਾਜੀ ‘ਚ ਕੋਈ ਕਦਮ ਚੁੱਕਣ ਦੀ ਬਜਾਇ ਉਸ ਹੈਕਰ ਨੂੰ ਖਾਤੇ ਬਾਰੇ ਕੋਈ ਵੀ ਜਾਣਕਾਰੀ ਨਾ ਦਿੱਤੀ ਜਾਵੇ ਸਗੋਂ ਉਸਦਾ ਨੰਬਰ ਨੋਟ ਕਰਕੇ ਸਿੱਧਾ ਹੀ ਬੈਂਕ ਵਿੱਚ ਜਾਂ ਪੁਲਿਸ ਵਿੱਚ ਪਹੁੰਚ ਕੇ ਸ਼ਿਕਾਇਤ ਕੀਤੀ ਜਾਵੇ ਜੇਕਰ ਹੈਕਰਜ ਵੱਲੋਂ ਫੋਨ ਕਰਕੇ ਏਟੀਐਮ ‘ਤੇ ਲਿਖੇ ਨੰਬਰ, ਪਾਸਵਰਡ ਅਤੇ ਬੈਂਕ ਖਾਤੇ ਬਾਰੇ ਜਾਣਕਾਰੀ ਮੰਗੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਫੋਨ ‘ਤੇ 6 ਅੱਖਰਾਂ ਦਾ ਓਟੀਪੀ ਨੰਬਰ ਆਵੇਗਾ

    ਉਹ ਸਾਨੂੰ ਤੁਰੰਤ ਹੀ ਦੱਸਕੇ ਆਪਣੇ ਮੋਬਾਇਲ ਵਿੱਚੋਂ ਓਟੀਪੀ ਨੰਬਰ ਡਲੀਟ ਕਰ ਦੇਣਾ ਹੈ ਇਹ ਉਹੀ ਓਟੀਪੀ ਨੰਬਰ ਹੁੰਦਾ ਹੈ ਜਿਸ ਰਾਹੀਂ ਸਾਡੀ ਮਿਹਨਤ ਨਾਲ ਕੀਤੀ ਕਮਾਈ ਖਾਤੇ ‘ਚੋਂ ਸਕਿੰਟਾਂ ਵਿੱਚ ਹੀ ਚੋਰੀ ਹੋ ਸਕਦੀ ਹੈ ਭਾਵ ਖਾਤਾ ਖਾਲੀ ਹੋ ਜਾਂਦਾ ਹੈ ਮੇਰੀ ਮੇਰੇ ਪਿਆਰੇ ਪਾਠਕਾਂ, ਬੈਂਕ ਕਸਟਮਰਾਂ ਤੇ ਸਾਥੀਆਂ ਨੂੰ ਇਹੋ ਅਪੀਲ ਹੈ ਕਿ ਉਕਤ ਹੈਕਰਾਂ ਨੂੰ ਬੈਂਕ ਖਾਤਾ/ਏਟੀਐਮ ਕਾਰਡ ਬਾਰੇ ਜਾਣਕਾਰੀ ਅਤੇ ਉਸ ਤੋਂ ਬਾਅਦ ਫੋਨ ਰਾਹੀਂ ਪੁੱਛੇ ਜਾਣ ਵਾਲੇ ਛੇ ਅੱਖਰਾਂ ਵਾਲੇ ਓਟੀਪੀ ਨੰਬਰ ਬਾਰੇ ਬਿਲਕੁਲ ਹੀ ਜਾਣਕਾਰੀ ਨਹੀਂ ਦੇਣੀ ਹੈ ਅਤੇ ਇਸ ਤਰ੍ਹਾਂ ਤੁਸੀਂ ਖੁਦ ਆਪਣੀ ਆਨਲਾਈਨ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ ਅਤੇ ਦੂਸਰਿਆਂ ਨੂੰ ਵੀ ਬਚਾ ਸਕਦੇ ਹੋ

    ਕੁਝ ਦਿਨ ਪਹਿਲਾਂ ਹੀ ਮੇਰੇ ਇੱਕ ਭੋਲੇ-ਭਾਲੇ ਮਿੱਤਰ ਨੂੰ ਫੋਨ ਆਇਆ ਕਿ ਅਸੀਂ ਬੈਂਕ ‘ਚੋਂ ਬੋਲ ਰਹੇ ਹਾਂ, ਤੁਹਾਡਾ ਏਟੀਐਮ ਬਲਾਕ ਹੋਣ ਲੱਗਾ, ਕਰੀਏ ਕਿ ਨਾ? ਤਾਂ ਉਸਨੇ ਇਸਨੂੰ ਬਲਾਕ ਹੋਣ ਦੇ ਡਰੋਂ ਆਪਣੇ ਏਟੀਐਮ ਨੰਬਰ ਦੀ ਜਾਣਕਾਰੀ ਦਿੱਤੀ ਤਾਂ ਕੁਝ ਕੁ ਸਕਿੰਟਾਂ ਬਾਅਦ ਹੀ ਹੈਕਰਾਂ ਨੇ ਉਸਦਾ ਖਾਤਾ ਖਾਲੀ ਕਰ ਦਿੱਤਾ

    ਉਸ ਨੰਬਰ ‘ਤੇ ਬਾਅਦ ਵਿੱਚ ਕਾਲ ਬੈਕ ਕੀਤੀ ਤਾਂ ਫੋਨ ਬੰਦ ਆਉਣ ਲੱਗਾ ਮੈਨੂੰ ਵੀ ਇਸੇ ਤਰ੍ਹਾਂ ਦਾ ਇੱਕ ਫੋਨ ਆਇਆ ਸੀ ਤੇ ਮੇਰੇ ਏਟੀਐਮ ਬਾਰੇ ਪੁੱਛਣ ਲੱਗਾ ਤਾਂ ਮੈਂ ਅੱਗੋਂ ਕਿਹਾ ਕਿ ਤੇਰੀ ਪੁਲਿਸ ਨੂੰ ਸ਼ਿਕਾਇਤ ਕਰਨ ਲੱਗਾਂ ਤਾਂ ਝੱਟ ਹੀ ਉਸਨੇ ਮੇਰਾ ਫੋਨ ਕੱਟ ਦਿੱਤਾ ਅਤੇ ਆਪਣਾ ਫੋਨ ਬੰਦ ਕਰ ਲਿਆ ਇੱਕ ਵਾਰ ਤੁਹਾਡੇ ਨਾਲ ਆਨਲਾਈਨ ਠੱਗੀ ਵੱਜ ਗਈ ਤਾਂ ਇਨ੍ਹਾਂ ਠੱਗਾਂ ਦੀ ਭਾਲ ਕਰਨਾ ਵੀ ਅਸੰਭਵ ਹੈ ਸੋ ਇਸ ਸਮੱਸਿਆ ਤੋਂ ਬਚਣ ਲਈ ਹਮੇਸ਼ਾ ਸਾਵਧਾਨ ਰਹੋ।

    ਕਿਉਂਕਿ ਮੇਰਾ ਕਈ ਐਸੇ ਲੋਕਾਂ ਨਾਲ ਸੰਪਰਕ ਹੋਇਆ ਜਿਨ੍ਹਾਂ ਦੇ ਖਾਤੇ ਵਿੱਚੋਂ ਹਜਾਰਾਂ ਰੁਪਏ ਠੱਗਾਂ ਨੇ ਧੋਖੇ ਨਾਲ ਕਢਵਾ ਲਏ ਅਤੇ ਬਾਅਦ ਵਿੱਚ ਕਈ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਉਹਨਾਂ ਨੂੰ ਪੈਸੇ ਵਾਪਸ ਮਿਲੇ। ਸੋ ਇਸ ਸਮੱਸਿਆ ਨੂੰ ਧਿਆਨ ‘ਚ ਰੱਖਦੇ ਹੋਏ ਸਭ ਨੂੰ ਅਪੀਲ ਹੈ ਕਿ ਇਸ ਤਰ੍ਹਾਂ ਦੇ ਹੈਕਰ ਚੋਰਾਂ ਭਾਵ ਆਨਲਾਈਨ ਠੱਗਾਂ ਤੋਂ ਬਚੋ ਆਪਣੇ ਏਟੀਐਮ, ਕਰੇਡਿਟ ਕਾਰਡ, ਨੈੱਟ ਬੈਂਕਿੰਗ, ਪੇਟੀਐਮ ਆਦਿ ਦਾ ਪਾਸਵਰਡ ਕਿਸੇ ਨਾਲ ਵੀ ਸ਼ੇਅਰ ਨਾ ਕਰੋ ਸਮੇਂ-ਸਮੇਂ ‘ਤੇ ਇਸਨੂੰ ਬਦਲਦੇ ਰਹੋ

    ਇਸ ਦਾ ਇਹ ਮਤਲਬ ਨਹੀਂ ਕਿ ਹੈਕਰਾਂ ਦੇ ਡਰੋਂ ਅਸੀਂ ਇਹਨਾਂ ਆਨਲਾਈਨ ਬੈਂਕਿੰਗ ਸਹੂਲਤਾਂ ਦੀ ਵਰਤੋਂ ਹੀ ਬੰਦ ਕਰ ਦੇਣੀ ਹੈ ਸਗੋਂ ਇਹਨਾਂ ਆਨਲਾਈਨ ਸਹੂਲਤਾਂ ਦੀ ਵਰਤੋਂ ਵੱਧ ਤੋਂ ਵੱਧ ਕਰੋ ਅਤੇ ਲਾਭ ਉਠਾਓ ਪਰ ਨਾਲ ਜਾਗਰੂਕ ਰਹਿੰਦੇ ਹੋਏ ਸਾਵਧਾਨੀਆਂ ਵੀ ਜਰੂਰ ਵਰਤੋ
    ਜੈਤੋ ਮੰਡੀ (ਫਰੀਦਕੋਟ)
    ਮੋ. 98550-31081
    ਪ੍ਰਮੋਦ ਧੀਰ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here