ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home ਵਿਚਾਰ ਪ੍ਰੇਰਨਾ ਬੁਰੇ ਕਰਮਾਂ ਤੋ...

    ਬੁਰੇ ਕਰਮਾਂ ਤੋਂ ਬਚੋ

    Simran Competition

    ਬੁਰੇ ਕਰਮਾਂ ਤੋਂ ਬਚੋ

    ਜਦੋਂ ਇਸ ਦੁਨੀਆਂ ‘ਚ ਕਿਸੇ ਵਿਅਕਤੀ ਦਾ ਜਨਮ ਹੁੰਦਾ ਹੈ ਤਾਂ ਉਹ ਇਕੱਲਾ ਹੀ ਆਉਂਦਾ ਹੈ ਉਸ ਦੇ ਨਾਲ ਕੋਈ ਹੋਰ ਨਹੀਂ ਹੁੰਦਾ ਜਨਮ ਪਿੱਛੋਂ ਹੀ ਉਸ ਨੂੰ ਪਰਿਵਾਰ, ਸਮਾਜ, ਮਿੱਤਰ ਆਦਿ ਮਿਲਦੇ ਹਨ ਜਿਹੋ-ਜਿਹੇ ਕਰਮ ਕਰਦਾ ਹੈ , ਉਸੇ ਦੇ ਅਨੁਸਾਰ ਜ਼ਿੰਦਗੀ ਭਰ ਸੁੱਖ ਜਾਂ ਦੁੱਖ ਪ੍ਰਾਪਤ ਕਰਦਾ ਰਹਿੰਦਾ ਹੈ ਅੰਤ ‘ਚ ਵਿਅਕਤੀ ਇਕੱਲਾ ਹੀ ਮਰ ਜਾਂਦਾ ਹੈ ਚਾਣਕਿਆ ਨੇ ਜ਼ਿੰਦਗੀ ਨਾਲ ਜੁੜੀਆਂ ਕਈ ਸਹੀ ਨੀਤੀਆਂ ਦੱਸੀਆਂ ਹਨ ਇਨ੍ਹਾਂ ਨੀਤੀਆਂ ‘ਚ ਜ਼ਿੰਦਗੀ ਦੀ ਸੱਚਾਈ ਲੁਕੀ ਹੋਈ ਹੈ ਜੋ ਵਿਅਕਤੀ ਇਨ੍ਹਾਂ ਨੀਤੀਆਂ ਨੂੰ ਆਪਣੇ ਵਿਹਾਰ ‘ਚ ਉਤਾਰ ਲੈਂਦਾ ਹੈ, ਉਹ ਨਿਸ਼ਚਿਤ ਹੀ ਸ੍ਰੇਸ਼ਟ ਵਿਅਕਤੀ ਬਣ ਸਕਦਾ ਹੈ ਚਾਣਕਿਆ ਨੇ ਦੱਸਿਆ ਹੈ ਕਿ ਇਸ ਦੁਨੀਆਂ ‘ਚ ਅਸੀਂ ਇਕੱਲੇ ਹੀ ਆਉਂਦੇ ਹਾਂ ਅਤੇ ਸਾਨੂੰ ਇਕੱਲਿਆਂ ਨੂੰ ਹੀ ਜਾਣਾ ਪੈਂਦਾ ਹੈ,

    ਇਸ ਲਈ ਸਵਰਗ ਜਾਂ ਨਰਕ ਵੀ ਸਾਨੂੰ ਇਕੱਲਿਆਂ ਨੂੰ ਹੀ ਭੋਗਣੇ ਪੈਣੇ ਹਨ ਚਾਣਕਿਆ ਅਨੁਸਾਰ ਜਨਮ ਲੈਣ ਤੋਂ ਬਾਅਦ ਵਿਅਕਤੀ ਨੂੰ ਜੋ ਘਰ-ਪਰਿਵਾਰ ਅਤੇ ਵਾਤਾਵਰਨ ਮਿਲਦਾ ਹੈ, ਉਸ ਦੇ ਅਨੁਸਾਰ ਉਹ ਕਰਮ ਕਰਦਾ ਰਹਿੰਦਾ ਹੈ ਜੇਕਰ ਕੋਈ ਵਿਅਕਤੀ ਚੰਗੇ ਕਰਮ ਕਰੇਗਾ ਤਾਂ ਉਸਨੂੰ ਇਨ੍ਹਾਂ ਦੇ ਸ਼ੁੱਭ ਫਲ ਮਿਲਣਗੇ ਜੇਕਰ ਕੋਈ ਵਿਅਕਤੀ ਬੁਰਾਈ ਦੇ ਕੰਮਾਂ ‘ਚ ਲਿਪਤ ਰਹਿੰਦਾ ਹੈ ਤਾਂ ਉਸ ਨੂੰ ਇਨ੍ਹਾਂ ਸਾਰੇ ਕੰਮਾਂ ਦੇ ਭਿਆਨਕ ਨਤੀਜੇ ਝੱਲਣੇ ਪੈਂਦੇ ਹਨ

    ਕੋਈ ਵੀ ਵਿਅਕਤੀ ਜੇਕਰ ਆਪਣੇ ਨਿੱਜੀ ਸਵਾਰਥ ਲਈ ਜਾਂ ਕਿਸੇ ਹੋਰ ਲਈ ਬੁਰਾ ਕੰਮ ਕਰਦਾ ਹੈ ਤਾਂ ਇਹ ਨਿਸ਼ਚਿਤ ਹੀ ਦੁੱਖ ਦੇਣ ਵਾਲੀ ਗੱਲ ਹੈ ਪਰ ਜਿਨ੍ਹਾਂ ਲੋਕਾਂ ਲਈ ਵਿਅਕਤੀ ਅਧਰਮ ਦੇ ਰਾਹ ‘ਤੇ ਚੱਲਦਾ ਹੈ ਉਹ ਸਾਰੇ ਲੋਕ ਵੀ ਮੌਤ ਵੇਲੇ ਉਨ੍ਹਾਂ ਦਾ ਸਾਥ ਛੱਡ ਦਿੰਦੇ ਹਨ ਇਸ ਲਈ ਕਦੇ ਵੀ ਕਿਸੇ ਵੀ ਹਾਲਤ ‘ਚ ਬੁਰੇ ਕੰਮਾਂ ਤੋਂ ਬਚਣਾ ਚਾਹੀਦਾ ਹੈ ਹਮੇਸ਼ਾ ਅਜਿਹੇ ਕੰਮ ਕਰੋ ਜਿਨ੍ਹਾਂ ਨਾਲ ਦੂਜਿਆਂ ਦਾ ਨੁਕਸਾਨ ਨਾ ਹੋਵੇ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.