ਦੇਸ਼ ਦੀ ਪਹਿਲੀ ਮਹਿਲਾ ਟੀਚਰ ਨੂੰ ਮੋਦੀ ਨੇ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ (ਏਜੰਸੀ)। ਦੇਸ਼ ਦੀ ਪਹਿਲੀ ਮਹਿਲਾ ਅਧਿਆਪਕ ਸਾਵਿਤਰੀਬਾਈ ਫੁਲੇ, ਜਿਨ੍ਹਾਂ ਨੇ ਆਪਣਾ ਜੀਵਨ ਸਿਰਫ਼ ਲੜਕੀਆਂ ਨੂੰ ਪੜ੍ਹਾਉਣ ਅਤੇ ਸਮਾਜ ਨੂੰ ਉੱਪਰ ਚੁੱਕਣ ‘ਚ ਲੱਗਾ ਦਿੱਤਾ। ਅੱਜ ਸਾਵਿਤਰੀ ਫੁਲੇ ਦੀ 189ਵੀਂ ਜਯੰਤੀ ਹੈ, ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸਿੱਖਿਆ, ਮਹਿਲਾ ਮਜ਼ਬੂਤੀਕਰਨ ਲਈ ਉਨ੍ਹਾਂ ਨੇ ਜੋ ਕੀਤਾ, ਉਸ ਲਈ ਪੀ.ਐੱਮ. ਮੋਦੀ ਨੇ ਉਨ੍ਹਾਂ ਨੂੰ ਨਮਨ ਕੀਤਾ। ਸਾਵਿਤਰੀ ਫੂਲੇ ਇੱਕ ਦਲਿਤ ਪਰਿਵਾਰ ‘ਚ ਪੈਦਾ ਹੋਈ ਸੀ ਪਰ ਉਦੋਂ ਵੀ ਉਨ੍ਹਾਂ ਦਾ ਟੀਚਾ ਇਹੀ ਰਹਿੰਦਾ ਸੀ ਕਿ ਕਿਸੇ ਨਾਲ ਭੇਦਭਾਵ ਨਾ ਹੋਵੇ ਅਤੇ ਹਰ ਕਿਸੇ ਨੂੰ ਪੜ੍ਹਨ ਦਾ ਮੌਕਾ ਮਿਲੇ। ਸਾਵਿਤਰੀ ਫੁਲੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ, ਕਵਿੱਤਰੀ, ਸਮਾਜ ਸੇਵਿਕਾ ਜਿਨ੍ਹਾਂ ਦਾ ਟੀਚਾ ਕੁੜੀਆਂ ਨੂੰ ਸਿੱਖਿਅਤ ਕਰਨਾ ਰਿਹਾ। ਸਾਵਿਤਰੀ ਦਾ ਜਨਮ 3 ਜਨਵਰੀ 1831 ਨੂੰ ਮਹਾਰਾਸ਼ਟਰ ਦੇ ਇਕ ਦਲਿਤ ਪਰਿਵਾਰ ‘ਚ ਹੋਇਆ।
ਸਿਰਫ਼ 9 ਸਾਲ ਦੀ ਉਮਰ ‘ਚ ਉਨ੍ਹਾਂ ਦਾ ਵਿਆਹ ਕ੍ਰਾਂਤੀਕਾਰੀ ਜਯੋਤਿਬਾ ਫੂਲੇ ਨਾਲ ਹੋ ਗਿਆ, ਉਸ ਸਮੇਂ ਜਯੋਤਿਬਾ ਫੁਲੇ ਸਿਰਫ਼ 13 ਸਾਲ ਦੇ ਸਨ।। ਪਤੀ ਕ੍ਰਾਂਤੀਕਾਰੀ ਅਤੇ ਸਮਾਜ ਸੇਵੀ ਸਨ ਤਾਂ ਸਾਵਿਤਰੀ ਨੇ ਵੀ ਆਪਣਾ ਜੀਵਨ ਇਸੇ ‘ਚ ਲੱਗਾ ਦਿੱਤਾ ਅਤੇ ਦੂਜਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। 10 ਮਾਰਚ 1897 ਨੂੰ ਪਲੇਗ ਨਾਲ ਪੀੜਤ ਮਰੀਜ਼ਾਂ ਦੀ ਸੇਵਾ ਕਰਦੇ ਸਮੇਂ ਸਾਵਿੱਤਰੀ ਫੂਲੇ ਦਾ ਦਿਹਾਂਤ ਹੋ ਗਿਆ। ਪਲੇਗ ਨਾਲ ਪੀੜਤ ਬੱਚਿਆਂ ਦੀ ਸੇਵਾ ਕਰਦੇ ਹੋਏ ਉਨ੍ਹਾਂ ਨੂੰ ਵੀ ਪਲੇਗ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
- ਸਾਵਿਤਰੀ ਬਾਈ ਨੇ ਆਪਣੇ ਜੀਵਨ ਦੇ ਕੁਝ ਟੀਚੇ ਤੈਅ ਕੀਤੇ, ਜਿਸ ‘ਚ ਵਿਧਵਾ ਦਾ ਵਿਆਹ ਕਰਵਾਉਣਾ,
- ਛੂਤਛਾਤ ਨੂੰ ਮਿਟਾਉਣਾ, ਮਹਿਲਾ ਨੂੰ ਸਮਾਜ ‘ਚ ਸਹੀ ਸਥਾਨ ਦਿਵਾਉਣਾ ਅਤੇ ਦਲਿਤ ਔਰਤਾਂ ਨੂੰ ਸਿੱਖਿਅਤ ਬਣਾਉਣਾ।
- ਇਸੇ ਕੜੀ ‘ਚ ਉਨ੍ਹਾਂ ਨੇ ਬੱਚਿਆਂ ਲਈ ਸਕੂਲ ਖੋਲ੍ਹਣਾ ਸ਼ੁਰੂ ਕੀਤਾ।
- ਪੂਣੇ ਤੋਂ ਸਕੂਲ ਖੋਲ੍ਹਣ ਦੀ ਸ਼ੁਰੂਆਤ ਹੋਈ ਅਤੇ ਕਰੀਬ 18 ਸਕੂਲ ਖੋਲ੍ਹੇ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।