ਅੰਮ੍ਰਿਤਸਰ ’ਚ ਆਟੋ ਡਰਾਈਵਰ ਤੇ ਪੁਲਿਸ ਆਹਮੋ-ਸਾਹਮਣੇ

Amritsar

ਅੰਮ੍ਰਿਤਸਰ। ਟਰੈਫਿਕ ਪੁਲਿਸ ਦੁਆਰਾ 15 ਸਾਲ ਪੁਰਾਣੇ ਡੀਜ਼ਲ ਆਟੋ ਬੰਦ ਕਰਵਾਉਣ ਲਈ ਸਖ਼ਤ ਐਕਸ਼ਨ ਲਿਆ ਜਾ ਰਿਹਾ ਹੈ। ਅੱ! ਆਟੋ ਚਾਲਕਾਂ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕਰ ਰਹੇ ਹਨ। ਇਸ ਦੌਰਾਨ ਆਟੋ ਚਾਲਕ ਤੇ ਟਰੈਫਿਕ ਪੁਲਿਸ ਆਹਮੋ-ਸਾਹਮਣੇ ਹੋ ਗਏ ਹਨ। ਡਰਾਈਵਰਾਂ ਨੇ ਸ਼ਹਿਰ ’ਚ ਚੱਕਾ ਜਾਮ ਕਰ ਦਿੱਤਾ। ਭੰਡਾਰੀ ਪੁਲ ਪੂਰੀ ਤਰ੍ਹਾਂ ਜਾਮ ਨਾਲ ਘਿਰ ਗਿਆ। ਡਰਾਈਵਰ ਆਟੋ ਦੀਆਂ ਛੱਤਾਂ ’ਤੇ ਚੜ੍ਹ ਕੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। (Amritsar)

ਸੜਕ ’ਤੇ ਆਟੋ ਪਾਰਕ ਕਰ ਕੇ ਲਾਇਆ ਧਰਨਾ | Amritsar

ਡਰਾਈਵਰਾਂ ਨੇ ਸੜਕਾਂ ’ਤੇ ਹੀ ਆਟੋ ਪਾਰਕ ਕਰਕੇ ਟਰੈਫਿਕ ਵਿਵਸੀਾ ਨੂੰ ਰੋਕ ਦਿੱਤਾ। ਸ਼ਹਿਰ ’ਚ ਜਾਮ ਲੱਗਣ ਤੋਂ ਬਾਅਦ ਤੁਰੰਤ ਪੁਲਿਸ ਵੀ ਹਰਕਤ ’ਚ ਆਈ। ਭੰਡਾਰੀ ਪੁਲ ’ਤੇ ਵੱਡੀ ਗਿਣਤੀ ’ਚ ਟਰੈਫਿਕ ਪੁਲਿਸ ਕਰਮਚਾਰੀਆਂ ਨੇ ਜਾਮ ’ਚ ਫਸੇ ਲੋਕਾਂ ਨੂੰ ਕੱਢਣ ਲਈ ਕਈ ਰੂਟ ਡਾਇਵਰਟ ਵੀ ਕੀਤੇ ਹਨ।

ਆਟੋ ਚਾਲਕਾਂ ਦੇ ਕੱਟੇ ਜਾ ਰਹੇ ਚਲਾਨ | Amritsar

ਦੱਸ ਦਈਏ ਕਿ ਸਰਕਾਰ ਦੁਆਰਾ 15 ਸਾਲ ਪੁਰਾਣੇ ਡੀਜ਼ਲ ਆਟੋ ਨੂੰ ਬੰਦ ਕਰਨ ਲਈ ਨਵੇਂ ਇਲੈਕਟਿ੍ਰਕ ਆਟੋ ਲਿਆਉਣ ਦੀ ਸਕੀਮ ਸ਼ੁਰੂ ਕੀਤੀ ਹੋਈ ਹੈ। 15 ਸਾਲ ਪੁਰਾਣੇ ਆਟੋ ਸ਼ਹਿਰ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਆਟੋ ਚਾਲਕਾਂ ਦਾ ਕਹਿਣਾ ਹੈ ਕਿ ਚਲਾਨ ਮਾਫ਼ ਨਹੀਂ ਕੀਤੇ ਤਾਂ ਉਹ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣਗੇ। ਕਈ ਗਰੀਬ ਆਟੋ ਚਾਲਕ ਅਜਿਹੇ ਹਨ ਜੋ ਇਲੈਕਟਿ੍ਰਕ ਆਟੋ ਅਜੇ ਨਹੀਂ ਖਰੀਦ ਸਕਦੇ।

ਸਰਕਾਰ ਨੂੰ ਧਰਨਾਕਾਰੀਆਂ ਦੀ ਚੇਤਾਵਨੀ

ਆਟੋ ਚਾਲਕਾਂ ਦੇ ਮੁਤਬਿਕ ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨਾਲ ਧੱਕੇਸ਼ਾਹੀ ਹੁੰਦੀ ਹੈ ਤਾਂ ਸਰਕਾਰ ਖੁਦ ਜ਼ਿੰਮੇਵਾਰ ਹੈ। ਆਟੋ ਚਾਲਕਾਂ ਦਾ ਕਹਿਣਾ ਹੈ ਕਿ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ’ਚ ਲਿਖਿਆ ਹੈ ਕਿ ਉਹ ਆਪਣੀਆਂ ਮੰਗਾਂ ਸਰਕਾਰ ਦੇ ਅੱਗੇ ਰੱਖ ਸਕਦੇ ਹਨ। ਆਟੋ ਯੂਨੀਅਨ ਹਾਰ ਨਹੀਂ ਮੰਲਣ ਵਾਲੀ। ਭੰਡਾਰੀ ਪੁਲ ’ਤੇ ਧਰਨਾ ਲਾਉਣ ਨਾਲ ਜਲੰਧਰ ਤੇ ਸ੍ਰੀ ਦਰਬਾਰ ਸਾਹਿਬ ਜਾਣ ਵਾਲਾ ਰਸਤਾ ਫਿਲਹਾਲ ਰੁਕਿਆ ਹੋਇਆ ਹੈ।

ਇਹ ਵੀ ਪੜ੍ਹੋ : ਟੈਂਡਰ ਘੁਟਾਲਾ : ਈਡੀ ਵੱਲੋਂ ਬੈਂਕ ਲਾਕਰਾਂ ’ਚੋਂ 2. 12 ਕਰੋੜ ਦਾ ਸੋਨਾ ਤੇ ਗਹਿਣੇ ਜ਼ਬਤ