ਆਸਟਰੇਲੀਆ ਦਾ ਇਤਿਹਾਸਕ ਫੈਸਲਾ, ਟੈਸਟ ਟੀਮ ਦੇ ਦੋ ਕਪਤਾਨ

 

ਹਰਫ਼ਨਮੌਲਾ ਮਿਸ਼ੇਲ ਮਾਰਸ਼ ਅਤੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁਡ ਨੂੰ ਇਕੱਠਿਆਂ ਟੀਮ ਦੇ ਉਪ ਕਪਤਾਨ ਦੀ ਜਿੰਮ੍ਹੇਦਾਰੀ ਸੌਂਪੀ

ਨਵੀਂ ਦਿੱਲੀ, 27 ਸਤੰਬਰ

ਆਸਟਰੇਲੀਆਈ ਕ੍ਰਿਕਟ ‘ਚ ਤਜ਼ਰਬਿਆਂ ਦਾ ਦੌਰ ਜਾਰੀ ਹੈ ਤਜ਼ਰਬੇਕਾਰ ਖਿਡਾਰੀਆਂ ‘ਤੇ ਤਰਜੀਹ ਦਿੰਦੇ ਹੋਏ ਪਹਿਲਾਂ ਨੌਜਵਾਨ ਟਿਮ ਪੇਨ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਸੀ ਹੁਣ ਪਹਿਲੀ ਵਾਰ ਦੋ ਖਿਡਾਰੀਆਂ ਹਰਫ਼ਨਮੌਲਾ ਮਿਸ਼ੇਲ ਮਾਰਸ਼ ਅਤੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁਡ ਨੂੰ ਇਕੱਠਿਆਂ ਟੀਮ ਦੇ ਉਪ ਕਪਤਾਨ ਦੀ ਜਿੰਮ੍ਹੇਦਾਰੀ ਸੌਂਪੀ ਗਈ ਹੈ

 

ਕ੍ਰਿਕਟ ਆਸਟਰੇਲੀਆ ਨੇ ਕਿਹਾ ਕਿ ਇਹਨਾਂ ਦੋਵਾਂ ਨੂੰ ਟੀਮ ਦੇ ਮੈਂਬਰਾਂ ਦੀਆਂ ਵੋਟਾਂ ਨਾਲ ਕਪਤਾਨ ਟਿਮ ਪੇਨ ਦੇ ਸਹਾਇਕ ਦੇ ਤੌਰ ‘ਤੇ ਚੁਣਿਆ ਗਿਆ ਹੈ ਪਰ ਇਸ ‘ਤੇ ਆਖ਼ਰੀ ਫ਼ੈਸਲਾ ਚੋਣ ਕਮੇਟੀ ਨੇ ਕੀਤਾ ਜਿਸ ਵਿੱਚ ਕੋਚ ਜਸਟਿਨ ਲੇਂਗਰ ਅਤੇ ਚੋਣਕਰਤਾ ਟਰੇਵਰ ਹਾਂਸ ਸ਼ਾਮਲ ਹਨ ਹਾਂਸ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਸ ਤਰ੍ਹਾਂ ਕਪਤਾਨ ਨੂੰ ਅੱਵਲ ਮੱਦਦ ਮਿਲੇਗੀ ਇਹ ਇੱਕ ਸਫ਼ਲ ਮਾਡਲ ਹੈ ਜਿਸਨੂੰ ਦੁਨੀਆਂ ਭਰ ਦੀਆਂ ਖੇਡਾਂ ‘ਚ ਵਰਤਿਆ ਜਾਂਦਾ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।