ਕੌਮਾਂਤਰੀ ਕ੍ਰਿਕੇਟ ’ਚ ਪਹਿਲੀ ਵਾਰ ਹੋਵੇਗਾ ਦੋਵੇਂ ਟੀਮਾਂ ਦਾ ਸਾਹਮਣਾ
- ਮੈਚ ’ਚ ਮੀਂਹ ਦੀ 68 ਫੀਸਦੀ ਤੋਂ ਵੀ ਜ਼ਿਆਦਾ ਸੰਭਾਵਨਾ | AUS vs OMAN
ਸਪੋਰਟਸ ਡੈਸਕ। ਟੀ-20 ਵਿਸਵ ਕੱਪ 2024 ਦਾ 10ਵਾਂ ਮੈਚ ਵੀਰਵਾਰ ਸਵੇਰੇ ਅਸਟਰੇਲੀਆ ਤੇ ਓਮਾਨ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਕੇਨਸਿੰਗਟਨ ਓਵਲ, ਬ੍ਰਿਜਟਾਊਨ, ਬਾਰਬਾਡੋਸ ਵਿਖੇ ਸਵੇਰੇ 6 ਵਜੇ (ਭਾਰਤੀ ਸਮੇਂ) ਤੋਂ ਖੇਡਿਆ ਜਾਵੇਗਾ। ਟਾਸ ਸਵੇਰੇ 5:30 ਵਜੇ ਹੋਵੇਗਾ। ਦੋਵੇਂ ਟੀਮਾਂ ਅੰਤਰਰਾਸ਼ਟਰੀ ਕ੍ਰਿਕੇਟ ’ਚ ਪਹਿਲੀ ਵਾਰ ਇੱਕ-ਦੂਜੇ ਨਾਲ ਭਿੜਨਗੀਆਂ। ਇਹ ਅਸਟਰੇਲੀਆ ਦਾ ਪਹਿਲਾ ਤੇ ਓਮਾਨ ਦਾ ਟੂਰਨਾਮੈਂਟ ਦਾ ਦੂਜਾ ਮੈਚ ਹੋਵੇਗਾ। ਦੋਵੇਂ ਟੀਮਾਂ ਗਰੁੱਪ-ਬੀ ’ਚ ਹਨ। ਇਨ੍ਹਾਂ ਤੋਂ ਇਲਾਵਾ ਇੰਗਲੈਂਡ, ਸਕਾਟਲੈਂਡ ਤੇ ਨਾਮੀਬੀਆ ਇਸ ਗਰੁੱਪ ’ਚ ਹਨ। ਅਸਟਰੇਲੀਆ ਨੇ ਹੁਣ ਤੱਕ ਸਾਰੇ 8 ਟੀ-20 ਵਿਸ਼ਵ ਕੱਪ ਖੇਡੇ ਹਨ ਤੇ 2021 ’ਚ ਇੱਕ ਵਾਰ ਚੈਂਪੀਅਨ ਬਣਿਆ ਸੀ। ਓਮਾਨ ਦਾ ਇਸ ਫਾਰਮੈਟ ਦਾ ਇਹ ਤੀਜਾ ਵਿਸ਼ਵ ਕੱਪ ਹੈ। (AUS vs OMAN)
ਇਹ ਵੀ ਪੜ੍ਹੋ : IND vs IRE: ਟੀ20 ਵਿਸ਼ਵ ਕੱਪ ’ਚ ਭਾਰਤੀ ਟੀਮ ਦਾ ਮੁਕਾਬਲਾ ਆਇਰਲੈਂਡ ਨਾਲ, ਕੀ ਭਾਰਤ ਕਰੇਗਾ ਜਿੱਤ ਨਾਲ ਸ਼ੁਰੂਆਤ ?
ਅਸਟਰੇਲੀਆ ਲਈ ਮਾਰਸ਼ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ | AUS vs OMAN
ਮਿਸ਼ੇਲ ਮਾਰਸ ਨੇ ਪਿਛਲੇ ਇੱਕ ਸਾਲ ’ਚ ਅਸਟਰੇਲੀਆ ਲਈ 8 ਮੈਚ ਖੇਡੇ ਹਨ, ਜਿਸ ’ਚ 346 ਦੌੜਾਂ ਬਣਾਈਆਂ ਹਨ। ਉਸ ਨੇ 12 ਟੀ-20 ਮੈਚਾਂ ’ਚ 321 ਦੌੜਾਂ ਬਣਾਈਆਂ ਹਨ। ਮਾਰਕਸ ਸਟੋਇਨਿਸ ਨੇ ਪਿਛਲੇ 8 ਮੈਚਾਂ ’ਚ 11 ਵਿਕਟਾਂ ਲਈਆਂ ਹਨ। ਉਹ ਪਿਛਲੇ ਇੱਕ ਸਾਲ ’ਚ ਟੀਮ ਦੇ ਸਭ ਤੋਂ ਜ਼ਿਆਦਾ ਸਕੋਰਰ ਰਹੇ ਹਨ। ਅਸਟਰੇਲੀਆ ਦੇ ਸਲਾਮੀ ਬੱਲੇਬਾਜ ਡੇਵਿਡ ਵਾਰਨਰ ਤੇ ਟ੍ਰੈਵਿਸ ਹੈੱਡ ਹੋ ਸਕਦੇ ਹਨ। (AUS vs OMAN)
ਇਲਿਆਸ ਓਮਾਨ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ | AUS vs OMAN
ਓਮਾਨ ਦੇ ਕਪਤਾਨ ਆਕਿਬ ਇਲਿਆਸ ਨੇ ਪਿਛਲੇ 12 ਮਹੀਨਿਆਂ ’ਚ 24 ਮੈਚ ਖੇਡੇ ਹਨ ਤੇ 675 ਦੌੜਾਂ ਬਣਾਈਆਂ ਹਨ। ਇਸ ’ਚ 6 ਅਰਧ ਸੈਂਕੜੇ ਸ਼ਾਮਲ ਹਨ। ਬਿਲਾਲ ਖਾਨ ਨੇ ਪਿਛਲੇ ਇੱਕ ਸਾਲ ’ਚ 30 ਟੀ-20 ਮੈਚਾਂ ’ਚ 44 ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਉਸ ਨੇ 7.05 ਦੀ ਸ਼ਾਨਦਾਰ ਅਰਥਵਿਵਸਥਾ ਨਾਲ ਗੇਂਦਬਾਜੀ ਕੀਤੀ ਹੈ। (AUS vs OMAN)
ਪਿੱਚ ਰਿਪੋਰਟ | AUS vs OMAN
ਕੇਨਸਿੰਗਟਨ ਓਵਲ ਦੀ ਪਿੱਚ ਗੇਂਦਬਾਜਾਂ ਲਈ ਮਦਦਗਾਰ ਸਾਬਤ ਹੁੰਦੀ ਹੈ। ਇੱਥੇ ਤੇਜ ਗੇਂਦਬਾਜਾਂ ਨੂੰ ਸ਼ੁਰੂਆਤੀ ਓਵਰਾਂ ’ਚ ਚੰਗਾ ਉਛਾਲ ਮਿਲਦਾ ਹੈ, ਜਿਸ ਕਾਰਨ ਬੱਲੇਬਾਜਾਂ ਨੂੰ ਖੇਡਣਾ ਮੁਸ਼ਕਲ ਹੋ ਜਾਂਦਾ ਹੈ। ਹੁਣ ਤੱਕ ਇੱਥੇ 25 ਟੀ-20 ਮੈਚ ਖੇਡੇ ਜਾ ਚੁੱਕੇ ਹਨ। 16 ਮੈਚ ਪਹਿਲਾਂ ਬੱਲੇਬਾਜੀ ਕਰਨ ਵਾਲੀਆਂ ਟੀਮਾਂ ਨੇ ਜਿੱਤੇ ਤੇ 8 ਮੈਚ ਪਿੱਛਾ ਕਰਨ ਵਾਲੀਆਂ ਟੀਮਾਂ ਨੇ ਜਿੱਤੇ। ਜਦਕਿ ਇੱਕ ਮੈਚ ਦਾ ਨਤੀਜਾ ਨਹੀਂ ਨਿਕਲ ਸਕਿਆ। (AUS vs OMAN)
ਮੌਸਮ ਸਬੰਧੀ ਜਾਣਕਾਰੀ | AUS vs OMAN
6 ਜੂਨ ਨੂੰ ਬ੍ਰਿਜਟਾਊਨ ’ਚ ਮੌਸਮ ਠੀਕ ਨਹੀਂ ਰਹੇਗਾ। ਇਸ ਦਿਨ ਬੱਦਲਾਂ ਤੇ ਧੁੱਪ ਨਾਲ ਥੋੜਾ ਨਮੀ ਵਾਲਾ ਰਹੇਗਾ। ਮੀਂਹ ਦੀ ਸੰਭਾਵਨਾ 68 ਫੀਸਦੀ ਹੈ। ਤਾਪਮਾਨ 32 ਡਿਗਰੀ ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। (AUS vs OMN)
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | AUS vs OMAN
ਅਸਟਰੇਲੀਆ : ਮਿਸ਼ੇਲ ਮਾਰਸ਼ (ਕਪਤਾਨ), ਡੇਵਿਡ ਵਾਰਨਰ, ਟ੍ਰੈਵਿਸ ਹੈੱਡ, ਜੋੋਸ਼ ਇੰਗਲਿਸ਼, ਗਲੇਨ ਮੈਕਸਵੈੱਲ, ਟਿਮ ਡੇਵਿਡ, ਮੈਥਿਊ ਵੇਡ (ਵਿਕਟਕੀਪਰ), ਐਡਮ ਜੈਂਪਾ, ਪੈਟ ਕਮਿੰਸ, ਮਿਸ਼ੇਲ ਸਟਾਰਕ ਤੇ ਜੋਸ਼ ਹੇਜਲਵੁੱਡ। (AUS vs OMAN)
ਓਮਾਨ : ਆਕਿਬ ਇਲਿਆਸ (ਕਪਤਾਨ), ਕਸਯਪ ਪ੍ਰਜਾਪਤੀ, ਨਸੀਮ ਖੁਸ਼ੀ (ਵਿਕਟਕੀਪਰ), ਜੀਸਾਨ ਮਕਸੂਦ, ਖਾਲਿਦ ਕੈਲ, ਅਯਾਨ ਖਾਨ, ਮੁਹੰਮਦ ਨਦੀਮ, ਮੇਹਰਾਨ ਖਾਨ, ਸਕੀਲ ਅਹਿਮਦ, ਕਲੀਮੁੱਲਾ ਤੇ ਬਿਲਾਲ ਖਾਨ। (AUS vs OMAN)