ਚੌਥੇ ਟੈਸਟ ਮੈਚ ‘ਚ ਮੇਜ਼ਬਾਨ ਨੂੰ ਹਰਾ ਅਸਟਰੇਲੀਆ ਦਾ ਏਸ਼ੇਜ਼ ‘ਤੇ ਕਬਜ਼ਾ ਕਾਇਮ

Australia, Ashes, Fourth ,Test match

ਚੌਥੇ ਟੈਸਟ ਮੈਚ ‘ਚ ਇੰਗਲੈਂਡ ਨੂੰ 185 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ‘ਚ 2-1 ਦਾ ਵਾਧਾ ਹਾਸਲ ਕੀਤਾ | Cricket News

ਮੈਨਚੇਸਟਰ (ਏਜੰਸੀ)। ਤੇਜ਼ ਗੇਂਦਬਾਜ਼ ਪੈਟ ਕਮਿੰਸ (43 ਦੌੜਾਂ ‘ਤੇ ਚਾਰ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਅਸਟਰੇਲੀਆ ਨੇ ਸਖਤ ਵਿਰੋਧੀ ਇੰਗਲੈਂਡ ਨੂੰ ਚੌਥੇ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ 185 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ‘ਚ 2-1 ਦਾ ਵਾਧਾ ਬਣਾ ਲਿਆ ਅਤੇ ਏਸ਼ੇਜ਼ ‘ਤੇ ਆਪਣਾ ਕਬਜ਼ਾ ਕਾਇਮ ਰੱਖਿਆ ਅਸਟਰੇਲੀਆ ਨੇ ਮੇਜ਼ਬਾਨ ਇੰਗਲੈਂਡ ਸਾਹਮਣੇ ਜਿੱਤ ਲਈ 383 ਦੌੜਾਂ ਦਾ ਟੀਚਾ ਰੱਖਿਆ ਗਿਆ ਸੀ ਅਤੇ ਇੰਗਲੈਂਡ ਨੇ 197 ਦੌੜਾਂ ‘ਤੇ ਹੀ ਗੋਡੇ ਟੇਕ ਦਿੱਤੇ ਅਸਟਰੇਲੀਅ ਨੂੰ ਇਸ ਜਿੱਤ ਨਾਲ 24 ਅੰਕ ਮਿਲੇ ਅਤੇ ਉਸ ਦੇ ਹੁਣ ਆਈਸੀਸੀ ਟੈਸਟ ਚੈਂਪੀਅਨਸ਼ਿਪ ‘ਚ  56 ਅੰਕ ਹੋ ਗਏ ਹਨ।

ਜਦੋਂਕਿ ਇੰਗਲੈਂਡ ਦੇ ਇਸ ਹਾਰ ਤੋਂ ਬਾਅਦ 32 ਅੰਕ ਹਨ ਇਸ ਜਿੱਤ ਨੇ ਅਸਟਰੇਲੀਆ ਦਾ ਏਸ਼ੇਜ਼ ‘ਤੇ ਕਬਜ਼ਾ ਕਾਇਮ ਰੱਖਿਆ ਅਸਟਰੇਲੀਆ ਨੇ 2017-18 ‘ਚ ਆਪਣੀ ਜ਼ਮੀਨ ‘ਤੇ ਏਸ਼ੇਜ਼ ਲੜੀ 4-0 ਨਾਲ ਜਿੱਤੀ ਸੀ ਇੰਗਲੈਂਡ ਨੇ 5ਵੇਂ ਦਿਨ ਆਪਣੀ ਪਾਰੀ ਜਦੋਂ ਅੱਗੇ ਵਧਾਈ ਤਾਂ ਉਸ ਨੂੰ ਮੈਚ ਬਚਾਉਣ ਲਈ ਪੂਰਾ ਦਿਨ ਕੱਢਣਾ ਸੀ ਇਸ ਵਾਰ ਤੀਜੇ ਟੈਸਟ ਜਿਹਾ ਚਮਤਕਾਰ ਨਹੀਂ ਹੋ ਸਕਿਆ ਪਿਛਲੇ ਟੈਸਟ ‘ਚ ਬੇਨ ਸਟੋਕਸ ਨਾਬਾਦ 135 ਦੌੜਾਂ ਬਣਾ ਕੇ ਇੰਗਲੈਂਡ ਨੂੰ ਇੱਕ ਵਿਕਟ ਨਾਲ ਹੈਰਾਨੀਜਨਕ ਜਿੱਤ ਦਿਵਾਈ ਸੀ ਪਰ ਇਸ ਵਾਰ ਉਹ ਇੱਕ ਦੌੜ ਬਣਾ ਕੇ ਕਮਿੰਸ ਦਾ ਸ਼ਿਕਾਰ ਬਣ ਗਏ ਅਤੇ ਇਸ ਦੇ ਨਾਲ ਹੀ ਇੰਗਲੈਂਡ ਨੂੰ ਮੈਚ ਬਚਾਉਣ ਦੀ ਉਮੀਦਾਂ ਵੀ ਸਮਾਪਤ ਹੋ ਗਈਆਂ ਜਬਰਦਸਤ ਫਾਰਮ ‘ਚ ਚੱਲ ਰਹੇ ਅਤੇ ਪਹਿਲੀ ਪਾਰੀ ‘ਚ ਦੂਹਰਾ ਸੈਂਕੜਾ ਬਣਾਉਣ ਵਾਲੇ ਸਟੀਵਨ ਨੂੰ ਮੈਨ ਆਫ ਦਾ ਮੈਚ ਦਾ ਪੁਰਸਕਾਰ ਮਿਲਿਆ।

ਦੋਵਾਂ ਟੀਮਾਂ ਦਰਮਿਆਨ ਸਟੀਵਨ ਸਮਿੱਥ ਸਭ ਤੋਂ ਵੱਡਾ ਫਰਕ : ਜੋ ਰੂਟ

ਮੈਨਚੇਸਟਰ ਅਸਟਰੇਲੀਆ ਹੱਥੋਂ ਏੇਸ਼ੇਜ਼ ਲੜੀ ਦੇ ਚੌਥੇ ਮੁਕਾਬਲੇ ‘ਚ ਮਿਲੀ 185 ਦੌੜਾਂ ਦੀ ਹਾਰ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਕਿਹਾ ਕਿ ਜੇਕਰ ਸਟੀਵਨ ਸਮਿੱਥ ਨੂੰ ਹਟਾ ਦਿੱਤੇ ਜਾਵੇ ਤਾਂ ਪ੍ਰਦਰਸ਼ਨ ਦੇ ਮਾਮਲੇ ‘ਚ ਦੋਵੇਂ ਟੀਮਾਂ ਇੱਕ ਸਮਾਨ ਹਨ ਉਨ੍ਹਾਂੰ ਨੇ ਕਿਹਾ, ਮੇਰੇ ਖਿਆਲ ਨਾਲ ਇਹ ਕਾਫੀ ਚੰਗਾ ਟੈਸਟ ਮੈਚ ਸੀ ਅਤੇ ਪਿੱਚ ਵੀ ਚੰਗੀ ਸੀ ਇਸ ਮੈਚ ‘ਚ ਟਾਸ ਦੀ ਅਹਿਮ ਭੂਮਿਕਾ ਸੀ ਪਰ ਅਸੀਂ ਟਾਸ ਹਾਰ ਗਏ ਇਸ ਮੈਚ ਨੂੰ ਜਿੱਤਣ ਦਾ ਸਿਹਰਾ ਪੂਰੀ ਤਰ੍ਹਾਂ ਅਸਟਰੇਲੀਆ ਦੀ ਟੀਮ ਨੂੰ ਜਾਂਦਾ ਹੈ ਸਮਿੱਥ ਅਤੇ ਪੇਨ ਦਰਮਿਆਨ ਚੰਗੀ ਸਾਂਝੇਦਾਰੀ ਹੋਈ ਅਸੀਂ ਓਨਾ ਵਧੀਆ ਵਧੀਆ ਨਹੀਂ ਕਰ ਸਕੇ ਜਿਹੋ ਜਿਹਾ ਸਾਨੂੰ ਕਰਨਾ ਚਾਹੀਦਾ ਸੀ ਸਮਿੱਥ ਦੇ ਫਾਰਮ ‘ਚ ਰਹਿਣ ਸਮੇਂ ਉਨ੍ਹਾਂ ਨੂੰ ਗੇਂਦਬਾਜ਼ੀ ਕਰਨਾ ਅਸਾਨ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਪੈਟ ਕਮਿੰਸ ਨੇ ਸਹੀ ਜਗਾ ਗੇਂਦਬਾਜ਼ੀ ਕੀਤੀ ਸਾਡੀ ਟੀਮ ਲਈ ਇਹ ਇੱਕ ਚੰਗਾ ਸਬਕ ਹੈ। (Cricket News)

ਏਸ਼ੇਜ਼ ਜਿੱਤਣਾ ਸਾਡੇ ਲਈ ਵਿਸ਼ੇਸ਼ : ਸਮਿੱਥ

ਮੈਨਚੇਸਟਰ ਇੰਗਲੈਂਡ ਨੂੰ ਏਸ਼ੇਜ਼ ਟੈਸਟ ਦੇ ਚੌਥੇ ਮੁਕਾਬਲੇ ‘ਚ ਹਰਾ ਕੇ ਲੜੀ ‘ਚ ਜੇਤੂ ਵਾਧਾ ਹਾਸਲ ਕਰਨ ਤੋਂ ਬਾਅਦ ਅਸਟਰੇਲੀਆ ਦੇ ਬੱਲੇਬਾਜ਼ ਸਟੀਵਨ ਸਮਿੱਥ ਨੇ ਕਿਹਾ ਕਿ ਏਸ਼ੇਜ਼ ਜਿੱਤਣਾ ਟੀਮ ਲਈ ਵਿਸ਼ੇਸ਼ ਹੈ ਸਮਿੱਥ ਨੇ ਕਿਹਾ, ਏਸ਼ੇਜ਼ ‘ਤੇ ਕਬਜ਼ਾ ਕਾਇਮ ਰੱਖਣਾ ਸੁਖਦ ਅਨੁਭਵ ਹੈ ਇਹ ਜਿੱਤ ਟੀਮ ਲਈ ਖਾਸ ਹੈ ਮੈਂ ਕੁਝ ਸਮੇਂ ਤੋਂ ਇੱਥੇ ਖੇਡ ਰਿਹਾ ਹਾਂ ਅਤੇ ਚੀਜ਼ਾਂ ਸਾਡੇ ਅਨੁਕਲ ਨਹੀਂ ਸਨ 2013 ਅਤੇ 2015 ‘ਚ ਅਸੀਂ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕੀਤਾ ਸੀ ਮੈਂ ਬਸ ਇੱਥੇ ਜ਼ਿਆਦਾ ਤੋਂ ਜ਼ਿਆਦਾ ਦੌੜਾਂ ਬਣਾਉਣਾ ਚਾਹੁੰਦਾ ਸੀ ਉਨ੍ਹਾਂ ਨੇ ਕਿਹਾ ਕਿ ਹਾਲੇ ਲੜੀ ਦਾ ਇੱਕ ਮੈਚ ਬਾਕੀ ਹੈ ਅਤੇ ਜਾਹਿਰ ਤੌਰ ‘ਤੇ ਅਸੀਂ  ਇਹ ਮੁਕਾਬਲਾ ਜਿੱਤਣਾ ਚਾਹੁੰਦੇ ਹਾਂ ਮੈਂ ਟੀਮ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਾਂ। (Cricket News)

LEAVE A REPLY

Please enter your comment!
Please enter your name here