ਭਲਕੇ ਭਿੜਨਗੇ Australia ਤੇ Pakistan, ਸਿਡਨੀ ’ਚ ਹੋਵੇਗਾ ਲੜੀ ਦਾ ਆਖਿਰੀ ਮੁਕਾਬਲਾ

AUS Vs PAK

ਅਸਟਰੇਲੀਆ ਤਿੰਨ ਮੈਚਾਂ ਦੀ ਲੜੀ ’ਚ 2-0 ਨਾਲ ਅੱਗੇ | AUS Vs PAK

ਸਿਡਨੀ (ਏਜੰਸੀ)। ਪਾਕਿਸਤਾਨ ਅਤੇ ਅਸਟਰੇਲੀਆ ਵਿਚਕਾਰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੈਚ ਸਿਡਨੀ ਭਲਕੇ ਸਿਡਨੀ ਕ੍ਰਿਕੇਟ ਗਰਾਊਂਡ ’ਤੇ ਖੇਡਿਆ ਜਾਣਾ ਹੈ। ਇਹ ਮੈਚ 3 ਜਨਵਰੀ ਭਾਵ ਕੱਲ੍ਹ ਸਵੇਰੇ ਸ਼ੁਰੂ ਹੋਵੇਗਾ। ਅਸਟਰੇਲੀਆਈ ਟੀਮ ਇਸ ਸੀਰੀਜ਼ ’ਚ ਪਹਿਲਾਂ ਹੀ ਆਪਣਾ ਕਬਜ਼ਾ ਕਰ ਚੁੱਕੀ ਹੈ। ਅਜਿਹੇ ’ਚ ਉਸ ਦੀ ਕੋਸ਼ਿਸ਼ ਇਕ ਵਾਰ ਫਿਰ ਪਾਕਿਸਤਾਨ ਨੂੰ ਕਲੀਨ ਸਵੀਪ ਕਰਨ ਦੀ ਹੋਵੇਗੀ। ਇਸ ਦੇ ਨਾਲ ਹੀ ਪਾਕਿਸਤਾਨ ਦੀ ਟੀਮ ਪਿਛਲੇ 28 ਸਾਲਾਂ ਤੋਂ ਚੱਲੀ ਆ ਰਹੀ ਹਾਰ ਦੇ ਸਿਲਸਿਲੇ ਨੂੰ ਤੋੜਨ ਲਈ ਮੈਦਾਨ ’ਚ ਉਤਰੇਗੀ। ਪਾਕਿਸਤਾਨੀ ਟੀਮ ਇੱਕ ਵਾਰ ਵੀ ਆਸਟਰੇਲੀਆ ਵਿੱਚ ਟੈਸਟ ਸੀਰੀਜ਼ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਇਸ ਵਾਰ ਵੀ ਇਹ ਮੌਕਾ ਉਸ ਦੇ ਹੱਥੋਂ ਖੁੰਝ ਗਿਆ ਹੈ। ਪਾਕਿਸਤਾਨੀ ਟੀਮ ਤਿੰਨ ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ ਦੋਵੇਂ ਮੈਚ ਹਾਰ ਚੁੱਕੀ ਹੈ। ਹੁਣ ਉਸ ਕੋਲ ਅਸਟਰੇਲੀਆ ’ਚ ਲਗਾਤਾਰ ਹਾਰਾਂ ਦਾ ਰਿਕਾਰਡ ਤੋੜਨ ਦਾ ਸਿਰਫ਼ ਇੱਕ ਮੌਕਾ ਬਚਿਆ ਹੈ। (AUS Vs PAK)

ਜਾਣੋ ਸਿਡਨੀ ਕ੍ਰਿਕੇਟ ਮੈਦਾਨ ਦੀ ਪਿੱਚ ਦਾ ਮਿਜ਼ਾਜ | AUS Vs PAK

ਸਿਡਨੀ ਦੀ ਪਿੱਚ ਅਸਟਰੇਲੀਆ ਦੀਆਂ ਹੋਰ ਪਿੱਚਾਂ ਤੋਂ ਥੋੜੀ ਵੱਖਰੀ ਹੈ। ਇੱਥੇ ਸਪਿਨਰਾਂ ਨੂੰ ਹਮੇਸ਼ਾ ਚੰਗੀ ਮਦਦ ਮਿਲਦੀ ਰਹੀ ਹੈ। ਇਹ ਵਿਕਟ ਬੱਲੇਬਾਜ਼ੀ ਲਈ ਵੀ ਅਨੁਕੂਲ ਰਹੀ ਹੈ। ਇਸ ਵਾਰ ਵੀ ਪਿੱਚ ਦਾ ਸੁਭਾਅ ਅਜਿਹਾ ਹੀ ਰਹਿਣ ਦੀ ਉਮੀਦ ਹੈ। ਇਹ ਮੈਦਾਨ ਪਾਕਿਸਤਾਨ ਲਈ ਕੁਝ ਹੱਦ ਤੱਕ ਚੰਗਾ ਵੀ ਰਿਹਾ ਹੈ। ਪਾਕਿਸਤਾਨ ਦੀ ਟੀਮ ਨੇ ਇਸ ਮੈਦਾਨ ’ਤੇ 8 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ’ਚੋਂ ਉਸ ਨੇ 5 ਹਾਰੇ ਹਨ ਪਰ ਦੋ ਜਿੱਤੇ ਹਨ। (AUS Vs PAK)

ਦੋਵਾਂ ਟੀਮਾਂ ਦੀ ਪਲੇਇੰਗ-11 | AUS Vs PAK

ਪਾਕਿਸਤਾਨ ਨੇ ਇਸ ਟੈਸਟ ਮੈਚ ਲਈ ਆਪਣੇ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ ਟੀਮ ਪ੍ਰਬੰਧਨ ਨੇ ਸ਼ਾਹੀਨ ਅਫਰੀਦੀ ਅਤੇ ਇਮਾਮ ਉਲ ਹੱਕ ਦੀ ਜਗ੍ਹਾ ਸਾਜਿਦ ਖਾਨ ਅਤੇ ਸੈਮ ਅਯੂਬ ਨੂੰ ਮੌਕਾ ਦਿੱਤਾ ਹੈ। ਦੂਜੇ ਪਾਸੇ ਅਸਟਰੇਲੀਆ ਦੀ ਟੀਮ ਬਿਨ੍ਹਾਂ ਕੋਈ ਬਦਲਾਅ ਦੇ ਇਸ ਮੈਚ ’ਚ ਪ੍ਰਵੇਸ਼ ਕਰੇਗੀ। (AUS Vs PAK)

ਟੀਮਾਂ ਇਸ ਤਰ੍ਹਾ ਹਨ : ਪਾਕਿਸਤਾਨ : ਸੈਮ ਅਯੂਬ (ਡੈਬਿਊ), ਅਬਦੁੱਲਾ ਸ਼ਫੀਕ, ਸ਼ਾਨ ਮਸੂਦ (ਕਪਤਾਨ), ਬਾਬਰ ਆਜ਼ਮ, ਸੌਦ ਸ਼ਕੀਲ, ਮੁਹੰਮਦ ਰਿਜ਼ਵਾਨ (ਵਿਕਟਕੀਪਰ), ਸਲਮਾਨ ਅਲੀ ਆਗਾ, ਸ਼ਾਜਿਦ ਖਾਨ, ਹਸਨ ਅਲੀ, ਮੀਰ ਹਮਜ਼ਾ, ਆਮਰ ਜਮਾਲ।

ਅਸਟਰੇਲੀਆ : ਡੇਵਿਡ ਵਾਰਨਰ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਐਲੇਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਪੈਟ ਕਮਿੰਸ (ਕਪਤਾਨ), ਨਾਥਨ ਲਿਓਨ, ਜੋਸ਼ ਹੇਜ਼ਲਵੁੱਡ। (AUS Vs PAK)

ਇਹ ਵੀ ਪੜ੍ਹੋ : ਕੀ ਰੋਹਿਤ ਸ਼ਰਮਾ ਅਤੇ ਵਿਰਾਟ ਦੀ ਇੱਕਰੋਜ਼ਾ ਫਾਰਮੈਟ ਤੋਂ ਹੋ ਗਈ ਵਿਦਾਈ? ਜਾਣੋ ਇਨ੍ਹਾਂ ਦਾਅਵਿਆਂ ਦੀ ਸੱਚਾਈ