Eng Vs Aus Test: ਅਸਟਰੇਲੀਆ ਤੇ ਇੰਗਲੈਂਡ ਟੈਸਟ ਦੇ 150 ਸਾਲ ਪੂਰੇ ਹੋਣ ’ਤੇ ਖੇਡਣਗੇ ਟੈਸਟ ਮੈਚ

Eng Vs Aus Test
Eng Vs Aus Test: ਅਸਟਰੇਲੀਆ ਤੇ ਇੰਗਲੈਂਡ ਟੈਸਟ ਦੇ 150 ਸਾਲ ਪੂਰੇ ਹੋਣ ’ਤੇ ਖੇਡਣਗੇ ਟੈਸਟ ਮੈਚ

ਸਪੋਰਟਸ ਡੈਸਕ। Eng Vs Aus Test: ਅਸਟਰੇਲੀਆ ਤੇ ਇੰਗਲੈਂਡ ਮਾਰਚ 2027 ’ਚ ਮੈਲਬੌਰਨ ਦੇ ਇਤਿਹਾਸਕ ਕ੍ਰਿਕੇਟ ਮੈਦਾਨ ’ਚ ਟੈਸਟ ਕ੍ਰਿਕੇਟ ਦੇ 150 ਸਾਲ ਪੂਰੇ ਹੋਣ ਲਈ 1 ਟੈਸਟ ਮੈਚ ਖੇਡਣਗੇ। ਦੋਵਾਂ ਦੇਸ਼ਾਂ ਵਿਚਕਾਰ ਪਹਿਲਾ ਟੈਸਟ ਮੈਚ 1877 ਵਿੱਚ ਖੇਡਿਆ ਗਿਆ ਸੀ। ਅਸਟਰੇਲੀਆ ਨੇ ਇਸ ਨੂੰ 45 ਦੌੜਾਂ ਨਾਲ ਆਪਣੇ ਨਾਂਅ ਕੀਤਾ ਸੀ। ਟੈਸਟ ਕ੍ਰਿਕੇਟ ਦੇ 100 ਸਾਲ ਪੂਰੇ ਹੋਣ ’ਤੇ ਵੀ 1977 ’ਚ ਦੋਵਾਂ ਦੇਸ਼ਾਂ ਵਿਚਕਾਰ ਟੈਸਟ ਮੈਚ ਖੇਡਿਆ ਗਿਆ ਸੀ। ਇਸ ਮੈਚ ’ਚ ਅਸਟਰੇਲੀਆ ਨੇ 45 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।

Read This : ENG vs AUS : ਆਸਟ੍ਰੇਲੀਆ ਨੇ ਇੰਗਲੈਂਡ ਨੂੰ ਦਿੱਤਾ 287 ਦੌੜਾਂ ਦਾ ਟੀਚਾ 

ਇਸ ਦੇ ਨਾਲ ਹੀ ਇਹ ਸਮਝੌਤਾ ਵੀ ਕੀਤਾ ਗਿਆ ਕਿ ਅਗਲੇ 7 ਸਾਲਾਂ ਤੱਕ ਬਾਕਸਿੰਗ ਡੇ ਟੈਸਟ ਮੈਲਬੋਰਨ ’ਚ ਹੋਵੇਗਾ ਤੇ ਨਵੇਂ ਸਾਲ ਦਾ ਟੈਸਟ ਸਿਡਨੀ ’ਚ ਹੀ ਹੋਵੇਗਾ। ਇਸ ਸਮਝੌਤੇ ਅਨੁਸਾਰ 2030-31 ਸੀਜਨ ਤੱਕ ਕ੍ਰਿਸਮਿਸ ਤੋਂ ਤੁਰੰਤ ਪਹਿਲਾਂ ਟੈਸਟ ਐਡੀਲੇਡ ’ਚ ਹੋਵੇਗਾ ਜਦਕਿ ਸੀਜਨ ਦਾ ਪਹਿਲਾ ਟੈਸਟ ਪਰਥ ’ਚ ਹੋਵੇਗਾ। ਹਾਲਾਂਕਿ ਪਰਥ ਲਈ ਅਗਲੇ ਤਿੰਨ ਸਾਲਾਂ ਲਈ ਹੀ ਕਰਾਰ ਕੀਤਾ ਗਿਆ ਹੈ। ਅਗਲੇ ਸਾਲ ਐਸ਼ੇਜ ਸੀਰੀਜ ਦਾ ਆਯੋਜਨ ਰਵਾਇਤੀ ਗਾਬਾ, ਬ੍ਰਿਸਬੇਨ ਦੇ ਮੈਦਾਨ ਦੀ ਬਜਾਏ ਪਰਥ ’ਚ ਹੋਵੇਗਾ। ਜ਼ਿਕਰਯੋਗ ਹੈ ਕਿ 2032 ਓਲੰਪਿਕ ਦੇ ਮੱਦੇਨਜਰ ਗਾਬਾ ਸਟੇਡੀਅਮ ’ਚ ਨਿਰਮਾਣ ਕਾਰਜ ਚੱਲ ਰਿਹਾ ਹੈ ਤੇ ਇਸ ਦੌਰਾਨ ਉੱਥੇ ਬਹੁਤ ਘੱਟ ਟੈਸਟ ਹੋਣਗੇ। Eng Vs Aus Test