ਦੋਵੇਂ ਟੀਮਾਂ ਨੂੰ ਹੁਣ ਲੀਗ ਦੇ ਆਖਿਰੀ ਮੈਚ ਜਿੱਤਣੇ ਜ਼ਰੂਰੀ
Australia Vs South Africa: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ 2025 ’ਚ ਅਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਕਾਰ ਹੋਣ ਵਾਲਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਰਾਵਲਪਿੰਡੀ ਸਟੇਡੀਅਮ ’ਚ ਦਿਨ ਭਰ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਅਜਿਹੀ ਸਥਿਤੀ ’ਚ ਮੈਚ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ ਹੈ। ਗਰੁੱਪ ਬੀ ਦੇ ਅੰਕ ਸੂਚੀ ’ਚ ਦੱਖਣੀ ਅਫਰੀਕਾ ਪਹਿਲੇ ਨੰਬਰ ’ਤੇ ਹੈ ਤੇ ਅਸਟਰੇਲੀਆ ਦੂਜੇ ਨੰਬਰ ’ਤੇ ਹੈ। ਦੋਵਾਂ ਦੇ 3-3 ਅੰਕ ਹਨ। ਇਸ ਦੇ ਨਾਲ ਹੀ, ਇੰਗਲੈਂਡ ਤੇ ਅਫਗਾਨਿਸਤਾਨ ਅਜੇ ਵੀ ਆਪਣੀ ਪਹਿਲੀ ਜਿੱਤ ਦੀ ਤਲਾਸ਼ ’ਚ ਹਨ। ਦੋਵੇਂ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ’ਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨ ਜਾ ਰਹੇ ਸਨ। ਦੋਵਾਂ ਨੇ ਇੱਕ-ਇੱਕ ਮੈਚ ਜਿੱਤਿਆ ਹੈ। ਅਸਟਰੇਲੀਆ ਨੇ ਇੰਗਲੈਂਡ ਨੂੰ ਹਰਾਇਆ ਜਦੋਂ ਕਿ ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ ਹਰਾਇਆ ਹੈ।
ਇਹ ਖਬਰ ਵੀ ਪੜ੍ਹੋ : Punjab News: ਪੰਜਾਬ ਸਰਕਾਰ ਦੀ ਇੱਕ ਹੋਰ ਵੱਡੀ ਕਾਰਵਾਈ, ਪੜ੍ਹੋ ਪੂਰਾ ਮਾਮਲਾ
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | Australia Vs South Africa
ਅਸਟਰੇਲੀਆ : ਸਟੀਵ ਸਮਿਥ (ਕਪਤਾਨ), ਮੈਥਿਊ ਸ਼ਾਰਟ, ਟਰੈਵਿਸ ਹੈੱਡ, ਮਾਰਨਸ ਲਾਬੂਸ਼ਾਨੇ, ਐਲੇਕਸ ਕੈਰੀ, ਜੋਸ਼ ਇੰਗਲਿਸ (ਵਿਕਟਕੀਪਰ), ਗਲੇਨ ਮੈਕਸਵੈੱਲ, ਬੇਨ ਦੁਆਰਸ਼ਿਸ, ਨਾਥਨ ਐਲਿਸ, ਸਪੈਂਸਰ ਜੌਹਨਸਨ ਤੇ ਐਡਮ ਜ਼ਾਂਪਾ।
ਦੱਖਣੀ ਅਫਰੀਕਾ : ਤੇਂਬਾ ਬਾਵੁਮਾ (ਕਪਤਾਨ), ਰਿਆਨ ਰਿਕੇਲਟਨ, ਹੇਨਰਿਕ ਕਲਾਸੇਨ (ਵਿਕਟਕੀਪਰ), ਰਾਸੀ ਵੈਨ ਡੇਰ ਡੁਸੇਨ, ਏਡੇਨ ਮਾਰਕਰਾਮ, ਡੇਵਿਡ ਮਿਲਰ, ਵੇਨ ਮਲਡਰ, ਮਾਰਕੋ ਜੈਨਸਨ, ਕਾਗੀਸੋ ਰਬਾਡਾ, ਕੇਸ਼ਵ ਮਹਾਰਾਜ ਤੇ ਲੁੰਗੀ ਨਗਿਦੀ।