AUS Vs PAK : ਵਾਰਨਰ-ਮਾਰਸ਼ ਜੜੇ ਸੈਂਕੜੇ, ਸ਼ਾਹੀਨ ਅਫਰੀਦੀ ਨੇ 5 ਵਿਕਟਾਂ ਲਈਆਂ
ਬੈਂਗਲੁਰੂ। ਵਿਸ਼ਵ ਕੱਪ 2023 ਵਿੱਚ ਆਸਟਰੇਲੀਆ ਨੇ ਪਾਕਿਸਤਾਨ ਨੂੰ ਜਿੱਤ ਲਈ 368 ਦੌੜਾਂ ਦਾ ਵੱਡਾ ਟੀਚਾ ਦਿੱਤਾ ਹੈ। ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 9 ਵਿਕਟਾਂ ‘ਤੇ 368 ਦੌੜਾਂ ਬਣਾਈਆਂ। ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ਾਂ ਨੇ ਧਮਾਕੇਦਾਰ ਸ਼ੁਰੂਆਤ ਕੀਤੀ। ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਦੀ ਜੋੜੀ ਨੇ 10 ਓਵਰਾਂ ਵਿੱਚ 82 ਦੌੜਾਂ ਬਣਾਈਆਂ ਸਨ। ਦੋਵਾਂ ਨੇ 203 ਗੇਂਦਾਂ ‘ਤੇ 259 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕਰਕੇ ਮਜ਼ਬੂਤ ਸਕੋਰ ਦੀ ਨੀਂਹ ਰੱਖੀ ਪਰ ਬਾਅਦ ‘ਚ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਅਤੇ ਹਰਿਸ ਰਾਊਫ ਨੇ ਆਸਟਰੇਲੀਆ ਬੱਲੇਬਾਜ਼ਾਂ ਦੀ ਇੱਕ ਨਾ ਚੱਲਣ ਦਿੱਤੀ ਤੇ ਟੀਮ ਨੂੰ 400 ਦੌੜਾਂ ਤੋਂ ਪਹਿਲਾਂ ਹੀ ਰੋਕ ਦਿੱਤਾ। ਡੇਵਿਡ ਵਾਰਨਰ ਨੇ 163 ਦੌੜਾਂ ਅਤੇ ਮਿਸ਼ੇਲ ਮਾਰਸ਼ ਨੇ 121 ਦੌੜਾਂ ਦੀ ਪਾਰੀ ਖੇਡੀ। (AUS Vs PAK)
ਇਹ ਵੀ ਪੜ੍ਹੋ : Namo Bharat Rapid Train : ਪੀਐਮ ਮੋਦੀ ਨੇ ਨਮੋ ਭਾਰਤ ਰੈਪਿਡ ਟਰੇਨ ਦੀ ਸ਼ੁਰੂਆਤ ਕੀਤੀ
ਵਾਰਨਰ ਨੇ ਆਪਣੇ ਵਨਡੇ ਕਰੀਅਰ ਦਾ 21ਵਾਂ ਅਤੇ ਵਿਸ਼ਵ ਕੱਪ ‘ਚ 5ਵਾਂ ਸੈਂਕੜਾ ਲਗਾਇਆ। ਇਸ ਤੋਂ ਪਹਿਲਾਂ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ 10 ਦੌੜਾਂ ਦੇ ਨਿੱਜੀ ਸਕੋਰ ‘ਤੇ ਜੀਵਨਦਾਨ ਮਿਲਿਆ। ਉਸਾਮਾ ਮੀਰ ਨੇ ਪਾਰੀ ਦੇ 5ਵੇਂ ਓਵਰ ‘ਚ ਸ਼ਾਹੀਨ ਦੀ ਗੇਂਦ ‘ਤੇ ਆਸਾਨ ਕੈਚ ਛੱਡੇ ਦਿੱਤਾ ਜਿਸ ਦਾ ਖਮਿਆਜਾ਼ ਪਾਕਿ ਨੂੰ ਭੁਗਤਣਾ ਪਿਆ। ਪਾਕਿਸਤਾਨ ਵੱਲੋਂ ਸ਼ਾਹੀਨ ਸ਼ਾਹ ਅਫਰੀਦੀ ਨੇ 5 ਵਿਕਟਾਂ ਲਈਆਂ, ਜਦੋਂਕਿ ਹਰਿਸ ਰਾਊਫ ਨੇ 3 ਵਿਕਟਾਂ ਹਾਸਲ ਕੀਤੀਆਂ।