ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਆਕਲੈਂਡ ਦੀ ਸਾਧ-ਸੰਗਤ ਨੇ ਕੱਢੀ ਜਾਗੋ

    main-5-696x352

    ਆਕਲੈਂਡ ਦੀ ਸਾਧ-ਸੰਗਤ ਨੇ ਕੀਤੀ ਸਪੈਸ਼ਲ ਨਾਮ ਚਰਚਾ

    ਨਿਊਜ਼ੀਲੈਂਡ (ਰਣਜੀਤ ਇੰਸਾਂ)। ਜੂਨ ਦਾ ਇਹ ਮਹੀਨਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲਈ ਖੁਸ਼ੀਆਂ ਲੈ ਕੇ ਆਇਆ ਹੈ। ਸਾਧ-ਸੰਗਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਦੁਨੀਆਂ ਦੇ ਕੋਨੇ-ਕੋਨੇ ’ਚ ਰਹਿ ਰਹੀ ਸਾਧ-ਸੰਗਤ ਹਰ ਦਿਨ ਨੂੰ ਤਿਊਹਾਰ ਵਾਂਗ ਮਨਾ ਰਹੀ ਹੈ। ਇਸ ਮਹੀਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਰਨਾਵਾ ਆਸ਼ਰਮ ਪਧਾਰੇ। ਪੂਜਨੀਕ ਗੁਰੂ ਜੀ ਲਗਾਤਾਰ ਸਾਧ-ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹਨ।


    ਪੂਜਨੀਕ ਗੁਰੂ ਜੀ ਦੀ ਆਗਮਨ ਦੀ ਖੁਸ਼ੀ ’ਚ ਨਿਊਜ਼ੀਲੈਂਡ ਦੀ ਸਾਧ-ਸੰਗਤ ਵੀ ਨੱਚ ਗਾ ਖੁਸ਼ੀ ਮਨੀ ਰਹੀ ਹੈ। ਇਸ ਖੁਸ਼ੀ ’ਚ ਨਿਊਜ਼ੀਲੈਂਜ ਦੀ ਸਾਧ-ਸੰਗਤ ਵੱਲੋਂ ਸਪੈਸ਼ਲ ਨਾਮ ਚਰਚਾ ਕੀਤੀ। ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਸਪੈਸ਼ਲ ਨਾਮ ਚਰਚਾ ’ਚ ਕਵੀਰਾਜ ਵੀਰਾਂ ਨੇ ਖੁਸ਼ੀ ਪ੍ਰਥਾਏ ਦੇ ਸ਼ਬਦ ਲਾਏ ਜਿਨ੍ਹਾਂ ’ਤੇ ਸਾਧ-ਸੰਗਤ ਨੇ ਨੱਚ ਗਾ ਕੇ ਖੂਬ ਖੁਸ਼ੀ ਮਨਾਈ। ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ ਆਪਣੇ ਮੁਰਸ਼ਿਦ ਪ੍ਰਤੀ ਦਿੜ੍ਹ ਵਿਸ਼ਵਾਸ ਦਾ ਅਨੋਖਾ ਨਜ਼ਾਰਾ ਪੇਸ਼ ਕੀਤਾ। ਇਸ ਦੌਰਾਨ ਸਾਧ-ਸੰਗਤ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 139 ਕਾਰਜਾਂ ’ਚ ਵੱਧ-ਚੜ੍ਹ ਕੇ ਹਿੱਸ ਲੈਣ ਦਾ ਪ੍ਰਣ ਲਿਆ। ਨਾਮ ਚਰਚਾ ਤੋਂ ਬਾਅਦ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਸਵਾਗਤ ਲਈ ਜਾਗੋ ਕੱਢੀ। ਇਸ ਦੌਰਾਨ ਸਾਧ-ਸੰਗਤ ਨੇ ਨੱਚ ਗਾ ਕੇ ਖੂਬ ਖੁਸ਼ੀ ਮਨਾਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here