ਬੰਗਲਾਦੇਸ਼ ਸੁਪਰੀਮ ਕੋਰਟ ’ਚ ਦਿੱਲੀ ਦੇ ਵਕੀਲ ਦੀ ਚਿੱਠੀ ਪਟੀਸ਼ਨ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਬੰਗਲਾਦੇਸ਼ ’ਚ ਹਿੰਦੂਆਂ ਤੇ ਉਨ੍ਹਾਂ ਦੇ ਧਰਮ ਸਥਾਨਾਂ ’ਤੇ ਹਮਲੇ ਦੀ ਨਿਆਂਇਕ ਜਾਂਚ, ਪੀੜਤਾਂ ਨੂੰ ਇੱਕ ਕਰੋੜ ਰੁਪਏ ਮੁਆਵਜ਼ਾ ਤੇ ਸਮੁੱਚਿਤ ਸੁਰੱਖਿਆ ਮੁਹੱਈਆ ਕਰਵਾਉਣ ਦੀ ਗੁਹਾਰ ਉੱਥੋਂ ਦੀ ਸੁਪਰੀਮ ਕੋਰਟ ਤੋਂ ਭਾਰਤ ਦੇ ਇਕ ਵਕੀਲ ਨੇ ਚਿੱਠੀ ਪਟੀਸ਼ਨ ਰਾਹੀਂ ਕੀਤੀ ਹੈ। ਪਟੀਸ਼ਨਰ ਦਿੱਲੀ ਦੇ ਵਕੀਲ ਵਿਨੀਤ ਜਿੰਦਲ ਨੇ ਮੰਗਲਵਾਰ ਨੂੰ ‘ਯੂਨੀਵਾਰਤਾ’ ਨੂੰ ਦੱਸਿਆ ਕਿ ਉਨ੍ਹਾਂ ਬੰਗਲਾਦੇਸ਼ ਦੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸਇਅਦ ਅਹਿਮਦ ਹੁਸੈਨ ਨੂੰ ਇੱਕ ਚਿੱਠੀ ਰਾਹੀਂ ਖੁਦ ਨੋਟਿਸ ਲੈਣ ਦੀ ਗੁਹਾਰ ਲਾਈ ਹੈ।
ਉਨ੍ਹਾਂ ਦੱਸਿਆ ਕਿ ‘ਚਿੱਠੀ ਲੋਕਹਿੱਤ ਪਟੀਸ਼ਨ’ ’ਚ ਹਿੰਦੂ ਘੱਟ ਗਿਣਤੀ ਦੇ ਨਾਲ ਕਥਿਤ ਭੇਦਭਾਵ ਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਗੰਭੀਰ ਰੂਪ ਨਾਲ ਉਲੰਘਣਾ ਕਰਨ ਦਾ ਮੁੱਦਾ ਚੁੱਕਿਆ ਗਿਆ ਹੈ। ਹਾਲ ਹੀ ’ਚ ਬੰਗਲਾਦੇਸ਼ ਦੇ ਮੰਦਰਾਂ ਤੇ ਦੁਰਗਾ ਪੰਡਾਲਾਂ ਨੂੰ ਅਸਮਾਜਿਕ ਤੱਤਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਤੋਂ ਇਲਾਵਾ ਉੱਥੇ ਲਗਾਤਾਰ ਹਿੰਦੂ ਘੱਟ ਗਿਣਤੀਆਂ ’ਤੇ ਹਮਲੇ ਨਾਲ ਜੁੜੀਆਂ ਮੀਡੀਆ ਤੇ ਹੋਰ ਮਾਧਿਅਮਾਂ ਦੀਆਂ ਖਬਰਾਂ ਨੂੰ ਪਟੀਸ਼ਨ ਦਾ ਆਧਾਰ ਬਣਾਇਆ ਗਿਆ ਹੈ।
ਘੱਟ ਗਿਣਤੀਆਂ ਦੀ ਸੁਰੱਖਿਆ ਦੇ ਲੋੜੀਂਦੇ ਉਪਾਅ ਹੋਣ
ਉਨ੍ਹਾਂ ਦਾ ਕਹਿਣਾ ਹੈ ਕਿ ਪਟੀਸ਼ਨ ’ਚ ਵੱਖ-ਵੱਖ ਅਖਬਾਰ ਦੇ ਪੰਨਿਆਂ ਤੋਂ ਇਲਾਵਾ ਟੀਵੀ ਚੈੱਨਲਾਂ ’ਤੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਬੰਗਲਾਦੇਸ਼ ’ਚ ਹਿੰਦੂ ਘੱਟ ਗਿਣਤੀ ਤੇ ਉਨ੍ਹਾਂ ਦੇ ਪੂਜਾ ਵਾਲੀਆਂ ਥਾਵਾਂ ਨੂੰ ਲਗਾਤਾਰ ਨਿਸ਼ਾਨਾ ਬਣਾਏ ਜਾਣ ਦੀਆਂ ਖਬਰਾਂ ਮਿਲ ਰਹੀਆਂ ਹਨ। ਇਸ ਤੋਂ ਜਾਪਦਾ ਹੈ ਕਿ ਹਿੰਦੂ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦਾ ਵੱਡੇ ਪੈਮਾਨੇ ’ਤੇ ਘਾਣ ਹੋ ਰਿਹਾ ਹੈ। ਲਿਹਾਜਾ ਸੁਪਰੀਮ ਕੋਰਟ ਨੂੰ ਗੁਹਾਰ ਲਾਈ ਹੈ ਕਿ ਉਨ੍ਹਾਂ ਦੀ ਇਸ ਚਿੱਠੀ ਪਟੀਸ਼ਨ ਨੂੰ ਲੋਕਹਿੱਤ ਪਟੀਸ਼ਨ ਮੰਨਦਿਆਂ ਖੁਦ ਨੋਟਿਸ ਲੈ ਕੇ ਇਸ ’ਤੇ ਛੇਤੀ ਸੁਣਵਾਈ ਕਰਨ ਤੇ ਬੰਗਲਾਦੇਸ਼ ਦੀ ਸਰਕਾਰ ਨੂੰ ਆਦੇਸ਼ ਦੇਣ ਕਿ ਉਹ ਘਟ ਗਿਣਤੀਆਂ ਦੀ ਪੂਰੀ ਸੁਰੱਖਿਆ ਦੇ ਉਪਾਅ ਕਰਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ