ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਲੁੱਟੀ ਨਕਦੀ, ਸਮਾਨ ਅਤੇ ਮੋਟਰਸਾਈਕਲ ਖੋਹ ਕੇ ਹੋਏ ਫ਼ਰਾਰ | Amarnath Yatra
ਫ਼ਰੀਦਕੋਟ 7 ਜੁਲਾਈ ( ਗੁਰਪ੍ਰੀਤ ਪੱਕਾ) Amarnath Yatra : ਅੱਜ ਸਵੇਰੇ ਕਰੀਬ ਤਿੰਨ ਵਜੇ ਨੈਸ਼ਨਲ ਹਾਈਵੇ 54 ’ਤੇ ਮੋਟਰਸਾਈਕਲਾਂ ਰਾਹੀਂ ਅਮਰਨਾਥ ਦੀ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ’ਤੇ ਲੁਟੇਰਿਆਂ ਨੇ ਹਮਲਾ ਕਰ ਨਕਦੀ, ਸਮਾਨ ਅਤੇ ਮੋਟਰਸਾਈਕਲ ਲੁੱਟ ਲਿਆ। ਨਾਲ ਹੀ ਯਾਤਰੀਆਂ ਦੇ ਗੰਭੀਰ ਸੱਟਾਂ ਵੀ ਮਾਰ ਗਏ। ਜਾਣਕਾਰੀ ਮੁਤਾਬਿਕ ਬਠਿੰਡਾ ਦੇ ਪਿੰਡ ਜੀਦਾ ਤੋਂ ਕਰੀਬ 11 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ 22 ਯਾਤਰੀਆਂ ਦਾ ਜਥਾ ਸ਼੍ਰੀ ਅਮਰਨਾਥ ਦੀ ਯਾਤਰਾ ਲਈ ਸਵੇਰੇ ਕਰੀਬ ਦੋ ਵਜੇ ਨਿਕਲਿਆ ਅਤੇ ਜਦ ਉਹ ਕਰੀਬ ਤਿੰਨ ਵਜੇ ਫਰੀਦਕੋਟ ਦੇ ਨਜ਼ਦੀਕ ਪੁੱਜੇ ਤਾਂ ਪਿੰਡ ਚਹਿਲ ਦੇ ਸੇਮ ਨਾਲ਼ੇ ਦੇ ਕੋਲ ਲੁਕ ਕੇ ਬੈਠੇ ਤਿੰਨ ਲੁਟੇਰਿਆਂ ਵੱਲੋਂ ਜੱਥੇ ’ਚੋ ਇੱਕ ਮੋਟਰਸਾਈਕਲ ’ਤੇ ਤੇਜ਼ਧਾਰ ਹਥਿਆਰ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ।
ਜਿਸ ’ਚ ਇੱਕ ਯਾਤਰੀ ਦੇ ਹੱਥ ਦੀ ਉਂਗਲ ਕੱਟੀ ਗਈ ਅਤੇ ਦੂਜੇ ਦੇ ਲੱਤ ਤੇ ਸੱਟਾਂ ਵੱਜੀਆਂ। ਇਸੇ ਹੱਥੋਪਾਈ ’ਚ ਮੋਟਰਸਾਈਕਲ ਡਿੱਗ ਗਿਆ ਅਤੇ ਜਦ ਯਾਤਰੀ ਆਪਣੀ ਜਾਨ ਬਚਾਉਣ ਲਈ ਖੇਤ ਵੱਲ ਭੱਜੇ ਤਾਂ ਪਿੱਛੋਂ ਲੁਟੇਰੇ ਉਨ੍ਹਾਂ ਦਾ ਮੋਟਰਸਾਈਕਲ, ਸਮਾਨ ਨਾਲ ਭਰੇ ਦੋ ਬੈਗ ਅਤੇ ਨਕਦੀ ਵਗੈਰਾ ਲੁੱਟ ਕੇ ਫਰਾਰ ਹੋ ਗਏ। ਯਾਤਰੀਆਂ ਨੇ ਦੱਸਿਆ ਕੇ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਪਿੱਛੇ ਆ ਰਹੇ ਸਨ। ਲੁਟੇਰਿਆਂ ਨੇ ਪਹਿਲਾਂ ਇੱਕ ਮੋਟਰਸਾਈਕਲ ਦੇ ਡਾਂਗ ਮਾਰੀ ਪਰ ਓਹ ਬਚ ਕੇ ਨਿੱਕਲ ਗਿਆ ਪਰ ਪਿੱਛੋਂ ਦੂਜੇ ਬਾਇਕ ’ਤੇ ਆ ਰਹੇ ਦੋ ਲੜਕਿਆਂ ਤੇ ਹਮਲਾ ਕਰ ਦਿੱਤਾ।
Amarnath Yatra
ਜਿਨ੍ਹਾਂ ਦੀ ਲੁਟੇਰਿਆਂ ਨਾਲ ਹਥੌਪਾਈ ਵੀ ਹੋਈ ਪਰ ਲੁਟੇਰਿਆਂ ਵਲੋਂ ਤੇਜ਼ਧਾਰ ਹਥਿਆਰ ਨਾਲੁ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਹ ਜਖਮੀ ਹੋ ਗਏ ਅਤੇ ਇਸ ਲੁੱਟ ਦਾ ਸ਼ਿਕਾਰ ਹੋ ਗਏ। ਪਿੱਛੇ ਆ ਰਹੇ ਉਨ੍ਹਾਂ ਦੇ ਬਾਕੀ ਸਾਥੀਆਂ ਨੇ ਜਖਮੀ ਯਾਤਰੀਆਂ ਨੂੰ ਹਸਪਤਾਲ ਲਿਜਾਈਆ ਜਿਥੇ ਉਨ੍ਹਾਂ ਦਾ ਇਲਾਜ਼ ਕਰਵਾਇਆ। ਫਿਲਹਾਲ ਪੁਲਿਸ ਵੱਲੋਂ ਘਟਨਾ ਵਾਲੇ ਸਥਾਨ ਤੇ ਆਸ-ਪਾਸ ਦੇ ਸੀਸੀ ਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ ਅਤੇ ਮੁਲਜ਼ਮਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਲਦ ਉਨ੍ਹਾਂ ਨੂੰ ਫੜਿਆ ਜਾ ਸਕੇ। ਉਥੇ ਯਾਤਰੀਆਂ ਵੱਲੋਂ ਅਜਿਹੇ ਹਾਲਾਤਾਂ ਤੇ ਚਿੰਤਾ ਪ੍ਰਗਟ ਕਰਦੇ ਕਿਹਾ ਕਿ ਪੰਜਾਬ ’ਚ ਅਜਿਹੀਆਂ ਘਟਨਾਵਾਂ ਵਧਣਾ ਚਿੰਤਾ ਦਾ ਵਿਸ਼ਾ ਹੈ ਜਿਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ।
Also Read : ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਲਾਜ ਅਧੀਨ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦਾ ਪੁੱਛਿਆ ਹਾਲ-ਚਾਲ