ਸਾਡੇ ਨਾਲ ਸ਼ਾਮਲ

Follow us

20.8 C
Chandigarh
Sunday, January 18, 2026
More
    Home Breaking News ਮਹਿਲਾ ਐੱਸਐੱਚਓ...

    ਮਹਿਲਾ ਐੱਸਐੱਚਓ ’ਤੇ ਦਾਤਰ ਨਾਲ ਹਮਲਾ

    Amritsar News

    ਅੰਮ੍ਰਿਤਸਰ। Amritsar News : ਪੰਜਾਬ ’ਚ ਨਿੱਤ ਦਿਨ ਗੁੰਡਾਗਰਦੀ ਦੇ ਨੰਗੇ ਨਾਚ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਦੀ ਹੀ ਇੱਕ ਘਟਨਾ ਅੰਮ੍ਰਿਤਸਰ ਵਿਖੇ ਹੋਈ। ਜਿੱਥੇ ਨਾਕੇ ’ਤੇ ਡਿਊਟੀ ਦੇ ਰਹੀ ਮਹਿਲਾ ਐੱਸਐੱਚਓ ਅਮਨਜੋਤ ਕੌਰ ’ਤੇ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪੁਲਿਸ ਨੇ ਬੀਤੀ ਰਾਤ ਪਿੰਡ ਮੂਧਲ ਵਿੱਚ ਨਾਕਾ ਲਾਇਆ ਹੋਇਆ ਸੀ। ਕੁਝ ਲੋਕਾਂ ਨੇ ਦਾਤਰਾਂ ਨਾਲ ਅੱੈਸਐੱਚਓ ਅਮਨਜੋਤ ਕੌਰ ’ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਐੱਸਐੱਚਓ ਗੰਭੀਰ ਜਖਮੀ ਹੋ ਗਏ ਹਨ। ਫਿਲਹਾਲ ਉਨ੍ਹਾਂ ਦਾ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

    ਜਾਣਕਾਰੀ ਮਿਲੀ ਹੈ ਕਿ ਜਦੋਂ ਐੱਸਐੱਚਓ ਰਾਤ ਸਮੇਂ ਨਾਕੇ ’ਤੇ ਮੌਜ਼ੂਦ ਸੀ ਤਾਂ ਥੋੜ੍ਹੀ ਦੂਰੀ ’ਤੇ ਹੀ ਕੁਝ ਲੋਕਾਂ ਵਿਚਕਾਰ ਲੜਾਈ ਹੋਣ ਦੀ ਖਬਰ ਮਿਲੀ ਸੀ, ਜਦੋਂ ਐੱਸਐੱਚਓ ਉੱਥੇ ਪਹੁੰਚੇ ਤਾਂ ਸ਼ਰਾਬੀ ਵਿਅਕਤੀਆਂ ਨੇ ਉਨ੍ਹਾਂ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਦੱਸ ਦਈਏ ਕਿ ਹਮਲੇ ਦਾ ਮੁੱਢ ਮੁਲਜ਼ਮ ਆਰਮੀ ਜਵਾਨ ਹੈ। Amritsar News

    Read Also : ਕਾਰ ਤੇ ਵੈਨ ਦੀ ਹੋਈ ਭਿਆਨਕ ਟੱਕਰ, ਨੌਜਵਾਨ ਦੀ ਮੌਤ

    ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਹਮਲੇ ਨੂੰ ਅੰਜਾਮ ਦੇਣ ਵਾਲੇ ਮੁੱਢ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਸੱਤ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀਸੀਪੀ ਨੇ ਦੱਸਿਆ ਕਿ ਜਿਸ ਥਾਂ ’ਤੇ ਹਮਲਾ ਹੋਇਆ ਉਂਥੇ ਦੋ ਧੜੇ ਆਪਸ ’ਚ ਲੜ ਰਹੇ ਸਨ, ਜਦੋਂ ਇਸ ਦੀ ਸੂਚਨਾ ਐੱਸਐੱਚਓ ਨੂੰ ਮਿਲੀ ਤਾਂ ਉਹ ਉੱਥੇ ਪਹੁੰਚੀ, ਹੁਣ ਪੁਲਿਸ ਨੇ ਇਸ ਪੂਰੇ ਮਾਮਲੇ ’ਚ ਦੋ ਵੱਖ ਵੱਖ ਪਰਚੇ ਦਰਜ ਕੀਤੇ ਹਨ। ਇੱਕ ਪਰਚੇ ’ਚ ਦੋ ਧੜਿਆਂ ਦੀ ਲੜਾਈ ਨੂੰ ਆਧਾਰ ਬਣਾਇਆ ਗਿਆ ਹੈ ਜਦੋਂਕਿ ਦੂਜੇ ਵਿੱਚ ਐੱਸਐੱਚਓ ’ਤੇ ਹੋਏ ਹਮਲੇ ਨੂੰ ਆਧਾਰ ਬਣਾਇਆ ਗਿਆ ਹੈ। Amritsar News

    LEAVE A REPLY

    Please enter your comment!
    Please enter your name here