ਅੱਤਵਾਦੀਆਂ ਵੱਲੋਂ ਚਰਚ ‘ਤੇ ਹਮਲਾ, 14 ਦੀ ਮੌਤ

Attack, Church, 14 Dead

ਅੱਤਵਾਦੀਆਂ ਵੱਲੋਂ ਚਰਚ ‘ਤੇ ਹਮਲਾ, 14 ਦੀ ਮੌਤ

ਚਰਚ ਕੋਲ ਤਾਇਨਾਤ ਸੁਰੱਖਿਆ ਬਲਾਂ ‘ਤੇ ਵੀ ਹਮਲਾ

ਮਾਸਕੋ, ਏਜੰਸੀ। ਪੂਰਬੀ ਬੁਰਕਿਨਾ ਫਾਸੋ ਦੇ ਇੱਕ ਚਰਚ ‘ਚ ਐਤਵਾਰ ਨੂੰ ਅੱਤਵਾਦੀਆਂ ਦੇ ਹਮਲੇ ‘ਚ ਲਗਭਗ 14 ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਅਨੁਸਾਰ ਬੰਦੂਕਧਾਰੀਆਂ ਦਾ ਇੱਕ ਸਮੂਹ ਚਰਚ ‘ਚ ਦਾਖਲ ਹੋਇਆ ਅਤੇ ਉੱਥੇ ਪ੍ਰਾਰਥਨਾ ਕਰ ਰਹੇ ਲੋਕਾਂ ਤੇ ਗੋਲੀਆਂ ਚਲਾ ਦਿੱਤੀਆਂ। ਅਣਪਛਾਤੇ ਅੱਤਵਾਦੀਆਂ ਨੇ ਚਰਚ ਕੋਲ ਤਾਇਨਾਤ ਸੁਰੱਖਿਆ ਬਲਾਂ ‘ਤੇ ਵੀ ਹਮਲਾ ਕੀਤਾ ਅਤੇ ਤਿੰਨ ਅਧਿਕਾਰੀਆਂ ਨੂੰ ਮਾਰ ਦਿੱਤਾ। ਇਸ ਹਮਲੇ ਦੀ ਹਾਲਾਂਕਿ ਕਿਸੇ ਵੀ ਸਮੂਹ ਨੇ ਅਜੇ ਤੱਕ ਜਿੰਮੇਵਾਰੀ ਨਹੀਂ ਲਈ। ਦੱਸਣਯੋਗ ਹੈ ਕਿ ਬੁਰਕਿਨਾ ਫਾਸੋ 2016 ਤੋਂ ਹੀ ਇਸਲਾਮਿਕ ਸਟੇਟ (ਆਈਐਸ) ਅਤੇ ਅਲ ਕਾਇਦਾ ਵਰਗੇ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ ‘ਤੇ ਹੈ। Attack

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

 

LEAVE A REPLY

Please enter your comment!
Please enter your name here