ਝਾਂਸੀ। ਮਾਫ਼ੀਆ ਅਤੀਕ ਅਹਿਮਦ ਦੇ ਪੁੱਤਰ ਨੂੰ ਸ਼ਨਿੱਚਰਵਾਰ ਸਵੇਰੇ 10 ਵਜੇ ਪਰਿਆਗਰਾਜ ਦੇ ਕਬਰਸਤਾਨ ’ਚ ਸਪੁਰਦ ਏ ਖਾਕ ਕੀਤਾ ਗਿਆ। ਅਸਦ ਦੇ ਨਾਨਾ ਹਾਮਿਦ ਅਲੀ ਸਮੇਤ 20-25 ਰਿਸ਼ਤੇਦਾਰਾਂ ਨੂੰ ਹੀ ਕਬਰਸਤਾਨ ’ਚ ਪੁਲਿਸ ਨੇ ਜਾਣ ਦਿੱਤਾ। ਅਤੀਕ ਪੁੱਤਰ ਦੇ ਜਨਾਜੇ ’ਚ ਸ਼ਾਮਲ ਨਹੀਂ ਹੋ ਸਕਿਆ। ਸਪੁਰਦ ਏ ਖਾਕ ਦੀ ਰਸਮ ਦੌਰਾਨ ਕਸਰੀ-ਮਸਾਰੀ ਕਬਰਸਤਾਨ ਦੀ ਡੋ੍ਰਨ ਨਾਲ ਨਿਗਰਾਨੀ ਕੀਤੀ ਗਈ। ਪੁਲਿਸ ਦੀ ਸੁਰੱਖਿਆ ਵੀ ਕਾਫ਼ੀ ਸਖ਼ਤ ਸੀ।
ਸਵੇਰੇ 9:30 ਵਜੇ ਅਸਦ ਅਤੇ ਗੁਲਾਮ ਦੀਆਂ ਲਾਸ਼ਾਂ ਨੂੰ ਝਾਂਸੀ ਤੋਂ ਪਰਿਆਗਰਾਜ ਲਿਆਂਦਾ ਗਿਆ। ਅਸਦ ਦੀ ਬੌਡੀ ਨੂੰ ਅਤੀਕ ਦੇ ਘਰ ਦੀ ਜਗ੍ਹਾਂ ਸਿੱਧੇ ਕਸਾਰੀ-ਮਸਾਰੀ ਕਬਰਸਤਾਨ ਲਿਜਾਇਆ ਗਿਆ। ਉੱਥੇ ਹੀ, ਗੁਲਾਮ ਦੀ ਲਾਸ਼ ਨੂੰ ਪਰਿਆਗਰਾਜ ਦੇ ਹੀ ਮਹਿਦੌਰੀ ਕਬਰਸਤਾਨ ਲਿਜਾਇਆ ਗਿਆ। ਉੱਥੇ ਸਪੁਰਦ-ਏ-ਖਾਕ ਕੀਤਾ ਗਿਆ। ਅਤੀਕ ਦੇ ਰਿਸ਼ਤੇਦਾਰਾਂ ਨੂੰ ਕਸਾਰੀ-ਮਸਾਰੀ ਕਬਰਸਤਾਨ ਪੁਲਿਸ ਖੁਦ ਆਪਦੀ ਗੱਡੀ ਰਾਹੀਂ ਲੈ ਕੇ ਪਹੁੰਚੀ।
ਜਨਤਾ ਨੂੰ 200 ਮੀਟਰ ਦੂਰ ਰੋਕਿਆ, ਮੀਡੀਆ ਵੀ ਬੈਨ
ਪੁਲਿਸ ਨੇ ਸਥਾਨਕ ਲੋਕਾਂ ਨੂੰ ਕਬਰਸਤਾਨ ਤੋਂ ਕਰੀਬ 200 ਮੀਟਰ ਦੂਰ ਰੋਕ ਦਿੱਤਾ। ਮੀਡੀਆ ਨੂੰ ਵੀ ਐਂਟਰੀ ਨਹੀਂ ਦਿੱਤੀ ਗਈ। ਅਤੀਕ ਦੇ ਕਚਿਆ ਸਥਿੰਤ ਘਰ ਤੋਂ ਕਬਰਸਤਾਨ ਤੱਕ ਕਦਮ-ਕਦਮ ’ਤੇ ਪੁਲਿਸ ਬਲ ਤਾਇਨਾਤ ਰਿਹਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ 1:30 ਵਜੇ ਪੁਲਿਸ ਸੁਰੱਖਿਆ ’ਚ ਦੋਵਾਂ ਦੀਆਂ ਲਾਸ਼ਾਂ ਨੂੰ ਪੁਲਿਸ ਅਤੇ ਰਿਸ਼ਤੇਦਾਰ ਲੈ ਕੇ ਝਾਂਸੀ ਤੋਂ ਰਵਾਨਾ ਹੋਏ।
ਇਹ ਵੀ ਪੜ੍ਹੋ: ਪੰਜਾਬ ਮੌਸਮ ਵਿਭਾਗ ਵੱਲੋਂ ਮੀਂਹ ਦੀ ਫਿਰ ਚੇਤਾਵਨੀ, ਕਿਸਾਨਾਂ ਦੀ ਚਿੰਤਾ ਵਧੀ
ਝਾਂਸੀ ’ਚ ਵੀਰਵਾਰ ਨੂੰ ਹੋਏ ਐਨਕਾਊਂਟਰ ’ਚ ਐੱਸਟੀਐੱਫ਼ ਨੇ ਦੋਵਾਂ ਨੂੰ ਮਾਰ ਸੁੱਟਿਆ ਸੀ। ਦੋਵੇਂ 24 ਫਰਵਰੀ ਨੂੰ ਪਰਿਆਗਰਾਜ ’ਚ ਉਮੇਸ਼ ਪਾਲ ਹੱਤਿਆਕਾਂਡ ’ਚ ਫਰਾਰ ਸਨ। ਯੂਪੀ ਪੁਲਿਸ ਨੇ ਦੋਵਾਂ ’ਤੇ 5-5 ਲੱਖ ਦਾ ਇਨਾਮ ਰੱਖਿਆ ਹੋਇਆ ਸੀ। ਅਤੀਕ ਦੇ ਪੁੱਤਰ ਦੇ ਜਨਾਜੇ ’ਚ ਸ਼ਾਮਲ ਨਾ ਹੋਣ ਲਈ ਕੋਰਟ ’ਚ ਅਰਜ਼ੀ ਦਿੱਤੀ ਸੀ। ਹਾਲਾਂਕਿ, ਸੁਣਵਾਈ ਨਹੀਂ ਹੋ ਸਕੀ। ਮਾਂ ਸ਼ਾਈਸਤਾ ਫਰਾਰ ਹੈ।