ਅਟਲ ਬਿਹਾਰੀ ਵਾਜਪਾਈ ਨੇ ਦੁਨੀਆਂ ਨੂੰ ਕਿਹਾ ਅਲਵਿਦਾ

Atal Bihari Vajpayee, Told, World, Goodbye

ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਸਨ ਅਟਲ ਬਿਹਾਰੀ ਵਾਜਪਾਈ | Atal Bihari Vajpayee

ਨਵੀਂ ਦਿੱਲੀ (ਏਜੰਸੀ)। 94 ਸਾਲ ਦੀ ਉਮਰ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਅਟਲ ਬਿਹਾਰੀ ਵਾਜਪਾਈ ਨੇ ਅੱਜ ਸ਼ਾਮ 5:05 ਮਿੰਟ ‘ਤੇ ਆਖ਼ਰੀ ਸਾਹ ਲਏ। ਅਟਲ ਬਿਹਾਰੀ ਵਾਜਪਾਈ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖ਼ਲ ਸਨ ਤੇ ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ। ਏਮਜ਼ ਵਿੱਚ ਪਿਛਲੇ 36 ਘੰਟਿਆਂ ਦੌਰਾਨ ਉਨ੍ਹਾਂ ਦੀ ਸਿਹਤ ਬੇਹੱਦ ਨਾਜ਼ੁਕ ਹੋ ਗਈ ਸੀ। (Atal Bihari Vajpayee)

ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਾਜਪਾਈ ਦੀ ਸਿਹਤ ਵਿੱਚ ਸੁਧਾਰ ਨਹੀਂ ਸੀ ਹੋ ਰਿਹਾ ਅਤੇ ਉਨ੍ਹਾਂ ਨੂੰ ਜ਼ਿੰਦਗੀ ਬਚਾਊ ਪ੍ਰਣਾਲੀ (ਲਾਇਫ ਸਪੋਰਟ ਸਿਸਟਮ) ਉੱਤੇ ਰੱਖਿਆ ਗਿਆ ਸੀ। ਵਾਜਪਾਈ ਨੂੰ ਡਾਇਬਿਟੀਜ਼ ਦੀ ਬਿਮਾਰੀ ਸੀ ਤੇ ਉਨ੍ਹਾਂ ਦਾ ਇੱਕ ਹੀ ਗੁਰਦਾ ਕੰਮ ਕਰਦਾ ਸੀ। ਇਸ ਸਮੇਂ ਉਨ੍ਹਾਂ ਦੀ ਗੁਰਦੇ ਤੇ ਪਿਸ਼ਾਬ ਦੀ ਨਾਲ਼ੀ ਵਿੱਚ ਇਨਫੈਕਸ਼ਨ ਦੇ ਨਾਲ-ਨਾਲ ਛਾਤੀ ਵਿੱਚ ਜਕੜਨ ਦੀ ਸ਼ਿਕਾਇਤ ਸੀ। ਭਾਸ਼ਣ ਦੇਣ ਦੇ ਮਾਹਿਰ, ਕਵੀ ਤੇ ਕੱਦਾਵਰ ਲੀਡਰ ਅਟਲ ਬਿਹਾਰੀ ਵਾਜਪਈ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਤੰਦਰੁਸਤ ਨਹੀਂ ਸਨ। ਸਾਲ 2009 ਵਿੱਚ ਉਨ੍ਹਾਂ ਨੂੰ ਸਟ੍ਰੋਕ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਯਾਦਾਸ਼ਤ ‘ਤੇ ਬੇਹੱਦ ਮਾਰੂ ਅਸਰ ਪਿਆ। ਉਨ੍ਹਾਂ ਦੇ ਗੋਡੇ ਦੀ ਸਰਜੀ ਤੋਂ ਬਾਅਦ ਉਨ੍ਹਾਂ ਦਾ ਤੁਰਨਾ-ਫਿਰਨਾ ਘੱਟ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਸਾਲ 2015 ਵਿੱਚ ਭਾਰਤ ਰਤਨ ਪੁਰਸਕਾਰ ਵੀ ਉਨ੍ਹਾਂ ਦੇ ਘਰ ਜਾ ਕੇ ਹੀ ਦਿੱਤਾ ਸੀ। (Atal Bihari Vajpayee)