ਸੱਤ ਮਹੀਨਿਆਂ ਦਾ ਸੁਖਮੀਤ ਬਲਾਕ ਮਹਿਲ ਕਲਾਂ ਦਾ 48ਵਾਂ ਤੇ ਪਿੰਡ ਦਾ ਪਹਿਲਾ ਸਰੀਰਦਾਨੀ ਬਣਿਆ

Body Donor Sachkahoon

ਡੇਰਾ ਸ਼ਰਧਾਲੂ ਪਰਿਵਾਰ ਨੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚਲਦਿਆਂ ਪੇਸ਼ ਕੀਤੀ ਅਦੁੱਤੀ ਮਿਸ਼ਾਲ 

ਮਾਨਵਤਾ ਭਲਾਈ ਕਾਰਜਾਂ ’ਚ ਹਮੇਸ਼ਾ ਮੋਹਰੀ ਰਹਿੰਦੇ ਨੇ ਡੇਰਾ ਸੱਚਾ ਸੌੌਦਾ ਦੇ ਸ਼ਰਧਾਲੂ

(ਜਸਵੀਰ ਸਿੰਘ ਗਹਿਲ) ਮਹਿਲ ਕਲਾਂ/ ਬਰਨਾਲਾ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੇ ਗੁਰੂ- ਮੁਰਸ਼ਿਦ ਦੇ ਬਚਨਾਂ ’ਤੇ ਚਲਦੇ ਹੋਏ ਆਏ ਦਿਨ ਮਾਨਵਤਾ ਭਲਾਈ ਕਾਰਜ਼ਾਂ ’ਚ ਮੀਲ ਪੱਥਰ ਸਥਾਪਿਤ ਕਰ ਰਹੇ ਹਨ, ਜਿਸ ਦੀ ਕਿਧਰੇ ਵੀ ਕੋਈ ਮਿਸ਼ਾਲ ਨਹੀ ਮਿਲਦੀ। ਅਜਿਹੀ ਹੀ ਇੱਕ ਅਦੁੱਤੀ ਮਿਸ਼ਾਲ ਬਲਾਕ ਮਹਿਲ ਕਲਾਂ ਦੇ ਪਿੰਡ ਸਹੌਰ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਪੇਸ਼ ਕੀਤੀ ਹੈ, ਜਿਸ ਨੇ ਆਪਣੇ ਸੱਤ ਮਹੀਨਿਆਂ ਦੇ ਬੱਚੇ ਦੀ ਮ੍ਰਿਤਕ ਦੇਹ (Body Donation) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਮੁਤਾਬਕ ਮੈਡੀਕਲ ਖੋਜ਼ ਕਾਰਜ਼ਾਂ ਵਾਸਤੇ ਦਾਨ ਕੀਤੀ ਹੈ।

ਬਲਾਕ ਪੰਦਰ੍ਹਾਂ ਮੈਂਬਰ ਨਾਥ ਸਿੰਘ ਇੰਸਾਂ ਨੇ ਦੱਸਿਆ ਕਿ ਬਲਾਕ ਮਹਿਲ ਕਲਾਂ ਦੇ ਬਲਾਕ ਭੰਗੀਦਾਸ ਹਜੂਰਾ ਸਿੰਘ ਇੰਸਾਂ ਦੇ ਦੋਹਤੇ ਅਤੇ ਸੁਰਜੀਤ ਸਿੰਘ ਇੰਸਾਂ ਦਾ ਪੁੱਤਰ ਸੁਖਮੀਤ ਸਿੰਘ ਕੁੱਝ ਦਿਨ ਪਹਿਲਾਂ ਹੀ ਦਿਲ ਦੀ ਬਿਮਾਰੀ ਕਾਰਨ ਬਿਮਾਰ ਹੋ ਗਿਆ ਸੀ, ਜਿਸ ਨੂੰ ਪਹਿਲਾਂ ਬਰਨਾਲਾ ਵਿਖੇ ਅਤੇ ਫ਼ਿਰ ਚੰਡੀਗੜ੍ਹ ਵਿਖੇ ਇਲਾਜ਼ ਲਈ ਭਰਤੀ ਕਰਵਾਇਆ ਗਿਆ। ਪਰ ਸੁਖਮੀਤ ਸਿੰਘ ਤਕਲੀਫ਼ ਨਾ ਸਹਾਰਦਾ ਹੋਇਆ ਕੁੱਲ ਮਾਲਕ ਦੇ ਚਰਨਾਂ ’ਚ ਬਿਰਾਜਿਆ। ਉਨ੍ਹਾਂ ਦੱਸਿਆ ਕਿ ਸੁਖਮੀਤ ਦੇ ਦਿਲ ਦਾ ਸ਼ਾਇਜ ਲਗਾਤਾਰ ਵਧ ਰਿਹਾ ਸੀ, ਜਿਸ ਕਾਰਨ ਉਸ ਦੀ ਸੱਤ ਮਹੀਨਿਆਂ ਦੀ ਉਮਰ ਵਿੱਚ ਹੀ ਮੌਤ ਹੋ ਗਈ। ਪਰ ਪਰਿਵਾਰ ਨੇ ਇਸ ਅਸ਼ਿਹ ਦੁੱਖ ਦੀ ਘੜੀ ’ਚ ਵੀ ਮਾਲਕ ਦੇ ਭਾਣੇ ਨੂੰ ਮੰਨਦਿਆਂ ਸੁਖਮੀਤ ਸਿੰਘ (ਸੱਤ ਮਹੀਨੇ) ਦੀ ਮ੍ਰਿਤਕ ਦੇਹ ਨੂੰ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਮੈਡੀਕਲ ਖੋਜ਼ ਕਾਰਜਾਂ ਵਾਸਤੇ ਦਾਨ ਕੀਤਾ ਹੈ। Body Donation

ਉਨ੍ਹਾਂ ਦੱਸਿਆ ਕਿ ਸੁਖਮੀਤ ਸਿੰਘ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜੀ ਵੈਨ ਰਾਹੀਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਾਈ -ਭੈਣਾਂ ਦੀ ਅਗਵਾਈ ਹੇਠ ‘ਸਰੀਰਦਾਨੀ ਸੁਖਮੀਤ ਸਿੰਘ, ਅਮਰ ਰਹੇ’ ਤੇ ‘ਸੱਚੇ ਸੌਦੇ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਦੇ ਅਕਾਸ਼ ਗੁੰਜਾਊ ਨਾਅਰਿਆਂ ਦੀ ਗੂੰਜ ’ਚ ਨਮ ਅੱਖਾਂ ਨਾਲ ਰਵਾਨਾ ਕੀਤਾ ਗਿਆ ਹੈ। ਸੁਖਮੀਤ ਸਿੰਘ ਦੀ ਮਿ੍ਰਤਕ ਦੇਹ ਨੂੰ ਸਾਬਕਾ ਸਰਪੰਚ ਹਰਬੰਸ ਸਿੰਘ ਵੱਲੋਂ ਝੰਡੀ ਦਿਖਾਈ ਗਈ ਜੋ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਭੁੱਚੋ ਮੰਡੀ (ਬਠਿੰਡਾ) ਨੂੰ ਦਾਨ ਕੀਤੀ ਗਈ ਹੈ।

ਇਸ ਮੌਕੇ ਹਜੂਰਾ ਸਿੰਘ ਇੰਸਾਂ, ਸੁਰਜੀਤ ਸਿੰਘ ਇੰਸਾਂ, ਹਰਦੀਪ ਸਿੰਘ ਇੰਸਾਂ ਆਦਿ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਜਸਵਿੰਦਰ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, ਗੁਰਮੁੱਖ ਸਿੰਘ ਇੰਸਾਂ, ਅਮਿ੍ਰਤਪਾਲ ਸਿੰਘ ਇੰਸਾਂ ਬਰਨਾਲਾ, ਪ੍ਰੀਤਮ ਸਿੰਘ ਇੰਸਾਂ, ਸਿਕੰਦਰ ਸਿੰਘ ਇੰਸਾਂ, ਬੂਟਾ ਸਿੰਘ ਇੰਸਾਂ, ਭੰਗੀਦਾਸ ਕਰਨੈਲ ਸਿੰਘ, ਬਲਵਿੰਦਰ ਸਿੰਘ ਇੰਸਾਂ, ਹਰਬੰਸ ਸਿੰਘ ਇੰਸਾਂ, ਰਹਿਮਤ ਇੰਸਾਂ, ਕਰਮ ਸਿੰਘ ਇੰਸਾਂ, ਜਗਤਾਰ ਸਿੰਘ ਇੰਸਾਂ, ਮੇਜ਼ਰ ਸਿੰਘ ਇੰਸਾਂ, ਰਿੱਕੀ ਇੰਸਾਂ, ਗੁਰਦੇਵ ਸਿੰਘ ਇੰਸਾਂ, ਗੁਰਜਿੰਦਰ ਕੌਰ ਇੰਸਾਂ, ਮਨਦੀਪ ਕੌਰ ਇੰਸਾਂ, ਮਨਪ੍ਰੀਤ ਕੌਰ ਇੰਸਾਂ, ਸੁਖਵਿੰਦਰ ਕੌਰ ਇੰਸਾਂ ਬਰਨਾਲਾ ਆਦਿ ਤੇ ਰਿਸ਼ਤੇਦਾਰ, ਸਾਧ-ਸੰਗਤ ਵੱਡੀ ਗਿਣਤੀ ’ਚ ਹਾਜ਼ਰ ਸੀ।

ਬਲਾਕ ਦੇ 48ਵੇਂ ਤੇ ਪਿੰਡ ਦੇ ਪਹਿਲੇ ਸਰੀਰਦਾਨੀ ਬਣੇ ਸੁਖਮੀਤ Body Donation

ਪ੍ਰਾਪਤ ਵੇਰਵਿਆਂ ਮੁਤਾਬਕ ਸੁਰਜੀਤ ਸਿੰਘ ਇੰਸਾਂ ਦੇ ਪੁੱਤਰ ਸੁਖਮੀਤ ਸਿੰਘ (ਉਮਰ ਸੱਤ ਮਹੀਨੇ) ਬਲਾਕ ਮਹਿਲ ਕਲਾਂ ਦੇ 48ਵੇਂ ਅਤੇ ਪਿੰਡ ਸਹੌਰ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। ਜਿਸ ਦੀ ਮਿ੍ਰਤਕ ਦੇਹ ਉਪਰ ਮੈਡੀਕਲ ਖੇਤਰ ਨਾਲ ਜੁੜੇ ਵਿਦਿਆਰਥੀਆਂ ਰਾਹੀਂ ਪੜ੍ਹਾਈ ਕਰਕੇ ਮਨੁੱਖਤਾ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੇ ਕਾਰਨ ਤੇ ਉਨ੍ਹਾਂ ਤੋਂ ਬਚਾਅ ਦੇ ਹੱਲ ਲੱਭੇ ਜਾਣਗੇ।

ਇਹ ਉਪਰਾਲਾ ਸਮੁੱਚੀ ਮਨੁੱਖਤਾ ਲਈ ਵਰਦਾਨ ਹੈ

ਸਾਬਕਾ ਸਰਪੰਚ ਜਗਦੇਵ ਸਿੰਘ ਇੰਸਾਂ ਬੁਰਜ ਕਲਾਰਾ ਨੇ ਪਰਿਵਾਰ ਦੇ ਉਕਤ ਉਪਰਾਲੇ ਦੀ ਭਰਪੂਰ ਸਲਾਹੁਤਾ ਕਰਦਿਆਂ ਕਿਹਾ ਕਿ ਡੇਰਾ ਸ਼ਰਧਾਲੂਆਂ ਦਾ ਇਹ ਕਦਮ ਸਮੁੱਚੀ ਮਨੁੱਖਤਾ ਲਈ ਵਰਦਾਨ ਹੈ ਕਿਉਂਕਿ ਅਜੋਕੇ ਦੌਰ ’ਚ ਹਰ ਕੋਈ ਮਾਨਵਤਾ ਹਿੱਤ ਦੀ ਥਾਂ ਨਿੱਜੀ ਹਿੱਤਾਂ ਨੂੰ ਪਹਿਲ ਦਿੰਦਾ ਹੈ। ਪਰ ਡੇਰਾ ਸ਼ਰਧਾਲੂ ਅਜਿਹੇ ਅਸਿਹ ਦੁੱਖਾਂ ਦੀ ਘੜੀ ’ਚ ਵੀ ਮਾਨਵਤਾ ਹਿੱਤ ਨੂੰ ਪਹਿਲ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਤਾਂ ਕੁੱਝ ਵੀ ਨਹੀਂ ਡੇਰਾ ਪੇ੍ਰਮੀ ਜਿਉਂਦੇ ਜੀਅ ਆਪਣਾ ਗੁਰਦਾ ਤੱਕ ਵੀ ਦਾਨ ਕਰਦੇ ਹਨ। ਜਿਸ ਦੀ ਮਿਸ਼ਾਲ ਕਿਧਰੇ ਵੀ ਨਹੀਂ ਮਿਲਦੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here