ਸਾਡੇ ਨਾਲ ਸ਼ਾਮਲ

Follow us

13 C
Chandigarh
Monday, February 2, 2026
More
    Home Breaking News ਜੀ-20 ਅਸੀਂ ਸਾ...

    ਜੀ-20 ਅਸੀਂ ਸਾਂਝੇ ਉੱਜਲੇ ਭਵਿੱਖ ਵੱਲ ਇਕੱਠੇ ਅੱਗੇ ਵਧ ਰਹੇ ਹਾਂ

    India

    ‘ਵਸੁਧੈਵ ਕੁਟੁੰਬਕਮ’ ਸਾਡੀ ਭਾਰਤੀ ਸੰਸਕਿ੍ਰਤੀ ਦੇ ਇਨ੍ਹਾਂ ਦੋ ਸ਼ਬਦਾਂ ਵਿੱਚ ਇੱਕ ਡੂੰਘਾ ਦਾਰਸ਼ਨਿਕ ਵਿਚਾਰ ਸਮਾਇਆ ਹੈ। ਇਸ ਦਾ ਅਰਥ ਹੈ, ‘ਪੂਰੀ ਦੁਨੀਆ ਇੱਕ ਪਰਿਵਾਰ ਹੈ’। ਇਹ ਇੱਕ ਸਰਵਵਿਆਪੀ ਦਿ੍ਰਸ਼ਟੀਕੋਣ ਹੈ ਜੋ ਸਾਨੂੰ ਇੱਕ ਆਲਮੀ ਪਰਿਵਾਰ ਦੇ ਰੂਪ ਵਿੱਚ ਪ੍ਰਗਤੀ ਕਰਨ ਲਈ ਉਤਸਾਹਿਤ ਕਰਦਾ ਹੈ। ਇੱਕ ਅਜਿਹਾ ਪਰਿਵਾਰ ਜਿਸ ਵਿੱਚ ਸੀਮਾ, ਭਾਸ਼ਾ ਅਤੇ ਵਿਚਾਰਧਾਰਾ ਦਾ ਕੋਈ ਬੰਧਨ ਨਾ ਹੋਵੇ। (India)

    ਜੀ-20 ਦੀ ਭਾਰਤ ਦੀ ਪ੍ਰਧਾਨਗੀ ਦੌਰਾਨ, ਇਹ ਵਿਚਾਰ ਮਾਨਵ-ਕੇਂਦਿ੍ਰਤ ਪ੍ਰਗਤੀ ਦੇ ਸੱਦੇ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ। ਅਸੀਂ (ਇੱਕ ਪਿ੍ਰਥਵੀ) ਦੇ ਰੂਪ ਵਿੱਚ, ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣ ਲਈ ਇਕੱਠੇ ਹੋ ਰਹੇ ਹਾਂ। ਅਸੀਂ ਇੱਕ ਪਰਿਵਾਰ ਦੇ ਰੂਪ ਵਿੱਚ ਵਿਕਾਸ ਲਈ ਇੱਕ ਦੂਜੇ ਦੇ ਸਹਿਯੋਗੀ ਬਣ ਰਹੇ ਹਾਂ ਅਤੇ ਇੱਕ ਭਵਿੱਖ ਦੇ ਲਈ ਅਸੀਂ ਸਾਂਝੇ ਉੱਜਵਲ ਭਵਿੱਖ ਵੱਲ ਇਕੱਠੇ ਅੱਗੇ ਵਧ ਰਹੇ ਹਾਂ। ਕੋਰੋਨਾ ਆਲਮੀ ਮਹਾਮਾਰੀ ਤੋਂ ਬਾਅਦ ਦੀ ਵਿਸਵ ਵਿਵਸਥਾ ਇਸ ਤੋਂ ਪਹਿਲਾਂ ਦੀ ਦੁਨੀਆ ਨਾਲੋਂ ਬਹੁਤ ਅਲੱਗ ਹੈ। ਕਈ ਹੋਰਨਾਂ ਗੱਲਾਂ ਤੋਂ ਇਲਾਵਾ, ਤਿੰਨ ਮਹੱਤਵਪੂਰਨ ਬਦਲਾਅ ਹੋਏ ਹਨ।

    • ਪਹਿਲਾ, ਇਸ ਗੱਲ ਦਾ ਅਹਿਸਾਸ ਵਧ ਰਿਹਾ ਹੈ ਕਿ ਦੁਨੀਆ ਦੇ ਜੀਡੀਪੀ-ਕੇਂਦਿ੍ਰਤ ਦਿ੍ਰਸ਼ਟੀਕੋਣ ਤੋਂ ਹਟਕੇ ਮਾਨਵ-ਕੇਂਦਿ੍ਰਤ ਦਿ੍ਰਸ਼ਟੀਕੋਣ ਵੱਲ ਵਧਣ ਦੀ ਜ਼ਰੂਰਤ ਹੈ।
    • ਦੂਸਰਾ, ਦੁਨੀਆ ਗਲੋਬਲ ਸਪਲਾਈ ਲੜੀ ਵਿੱਚ ਮਜ਼ਬੂਤੀ ਅਤੇ ਭਰੋਸੇਯੋਗਤਾ ਦੇ ਮਹੱਤਵ ਨੂੰ ਪਛਾਣ ਰਹੀ ਹੈ।
    • ਤੀਸਰਾ, ਆਲਮੀ ਸੰਸਥਾਵਾਂ ਵਿੱਚ ਸੁਧਾਰ ਜੀਰਏ ਬਹੁਪੱਖਵਾਦ ਨੂੰ ਹੁਲਾਰਾ ਦੇਣ ਦਾ ਸਮੂਹਿਕ ਸੱਦਾ ਦੇ ਸਮਰੱਥ ਹੋ ਰਹੇ ਹਾਂ।

    ਜੀ-20 ਦੀ ਸਾਡੀ ਪ੍ਰਧਾਨਗੀ ਨੇ ਇਨ੍ਹਾਂ ਬਦਲਾਵਾਂ ਵਿੱਚ ਉਤਪ੍ਰੇਰਕ ਦੀ ਭੂਮਿਕਾ ਨਿਭਾਈ ਹੈ। ਦਸੰਬਰ 2022 ਵਿੱਚ ਜਦੋਂ ਅਸੀਂ ਇੰਡੋਨੇਸੀਆ ਤੋਂ ਪ੍ਰਧਾਨਗੀ ਦਾ ਚਾਰਜ ਸੰਭਾਲਿਆ ਸੀ, ਉਦੋਂ ਮੈਂ ਇਹ ਲਿਖਿਆ ਸੀ ਕਿ ਜੀ-20 ਨੂੰ ਮਾਨਸਿਕਤਾ ਵਿੱਚ ਇਨਕਲਾਬੀ ਬਦਾਅ ਦਾ ਵਾਹਨ ਬਣਨਾ ਚਾਹੀਦਾ ਹੈ। ਵਿਕਾਸਸ਼ੀਲ ਦੇਸ਼ਾਂ, ਗਲੋਬਲ ਸਾਊਥ ਦੇ ਦੇਸ਼ਾਂ ਅਤੇ ਅਫਰੀਕੀ ਦੇਸ਼ਾਂ ਦੀਆਂ ਹਾਸੀਏ ’ਤੇ ਪਈਆਂ ਇੱਛਾਵਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਇਸ ਦੀ ਵਿਸੇਸ ਜ਼ਰੂਰਤ ਹੈ।

    ਸਮਿੱਟ ਵਿੱਚ 125 ਦੇਸ਼ਾਂ ਨੇ ਹਿੱਸਾ ਲਿਆ | India

    ਇਸੇ ਸੋਚ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਨੇ ‘ਵਾਇਸ ਆਫ਼ ਗਲੋਬਲ ਸਾਊਥ ਸਮਿੱਟ’ ਪ੍ਰੋਗਰਾਮ ਵੀ ਕਰਵਾਇਆ ਸੀ। ਇਸ ਸਮਿੱਟ ਵਿੱਚ 125 ਦੇਸ਼ਾਂ ਨੇ ਹਿੱਸਾ ਲਿਆ। ਇਹ ਭਾਰਤ ਦੀ ਪ੍ਰਧਾਨਗੀ ਤਹਿਤ ਕੀਤੀ ਗਈ ਸਭ ਤੋਂ ਮਹੱਤਵਪੂਰਨ ਪਹਿਲਾਂ ਵਿੱਚੋਂ ਇੱਕ ਰਹੀ। ਇਹ ਗਲੋਬਲ ਸਾਊਥ ਦੇ ਦੇਸ਼ਾਂ ਤੋਂ ਉਨ੍ਹਾਂ ਦੇ ਵਿਚਾਰ ਅਤੇ ਅਨੁਭਵ ਜਾਣਨ ਦੀ ਇਹ ਇੱਕ ਮਹੱਤਵਪੂਰਨ ਕੋਸ਼ਿਸ਼ ਸੀ। ਇਸ ਤੋਂ ਇਲਾਵਾ, ਸਾਡੀ ਪ੍ਰਧਾਨਗੀ ਨੇ ਨਾ ਸਿਰਫ਼ ਅਫਰੀਕੀ ਦੇਸ਼ਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਿੱਸੇਦਾਰੀ ਦੇਖੀ ਗਈ ਹੈ, ਸਗੋਂ ਜੀ-20 ਦੇ ਸਥਾਈ ਮੈਂਬਰ ਵਜੋਂ ਅਫਰੀਕੀ ਯੂਨੀਅਨ ਨੂੰ ਸ਼ਾਮਲ ਕਰਨ ’ਤੇ ਵੀ ਜ਼ੋਰ ਦਿੱਤਾ ਹੈ।

    ਸਾਡੀ ਦੁਨੀਆ ਪਰਸਪਰ ਜੁੜੀ ਹੋਈ ਹੈ, ਇਸਦਾ ਮਤਲਬ ਹੈ ਕਿ ਵਿਭਿੰਨ ਖੇਤਰਾਂ ਵਿੱਚ ਸਾਡੀਆਂ ਚੁਣੌਤੀਆਂ ਵੀ ਆਪਸ ਵਿੱਚ ਜੁੜੀਆਂ ਹੋਈਆਂ ਹਨ। ਇਹ 2030 ਏਜੰਡੇ ਦੇ ਮੱਧ-ਕਾਲ ਦਾ ਸਾਲ ਹੈ ਅਤੇ ਬਹੁਤ ਸਾਰੇ ਚਿੰਤਾ ਜਤਾ ਰਹੇ ਹਨ ਕਿ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀਜ਼) ਦੇ ਮੁੱਦੇ ’ਤੇ ਪ੍ਰਗਤੀ ਪਟੜੀ ਤੋਂ ਉਤਰ ਗਈ ਹੈ। ਟਿਕਾਊ ਵਿਕਾਸ ਟੀਚਿਆਂ (ਐੱਸਡੀਜੀਜ਼) ਦੇ ਮੋਰਚੇ ’ਤੇ ਤੇਜ਼ੀ ਲਿਆਉਣ ਨਾਲ ਸਬੰਧਿਤ ਜੀ-20 , 2023 ਐਕਸ਼ਨ ਪਲਾਨ ਭਵਿੱਖ ਦੀ ਦਿਸ਼ਾ ਨਿਰਧਾਰਿਤ ਕਰੇਗਾ। ਇਹ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀਜ਼) ਨੂੰ ਪ੍ਰਾਪਤ ਕਰਨ ਲਈ ਰਾਹ ਪੱਧਰਾ ਕਰੇਗਾ।ਭਾਰਤ ਵਿੱਚ, ਪ੍ਰਾਚੀਨ ਕਾਲ ਤੋਂ ਕੁਦਰਤ ਨਾਲ ਇੱਕਸੁਰਤਾ ਵਿੱਚ ਅੱਗੇ ਵਧਣਾ ਸਾਡਾ ਆਦਰਸ਼ ਰਿਹਾ ਹੈ ਅਤੇ ਅਸੀਂ ਆਧੁਨਿਕ ਸਮੇਂ ਵਿੱਚ ਵੀ ਕਲਾਇਮੇਟ ਐਕਸ਼ਨ ਵਿੱਚ ਯੋਗਦਾਨ ਪਾ ਰਹੇ ਹਾਂ।ਗਲੋਬਲ ਸਾਊਥ ਦੇ ਕਈ ਦੇਸ਼ ਵਿਕਾਸ ਦੇ ਵਿਭਿੰਨ ਪੜਾਵਾਂ ਵਿੱਚ ਹਨ ਅਤੇ ਇਸ ਸਮੇਂ ਦੌਰਾਨ ਕਲਾਇਮੇਟ ਐਕਸ਼ਨ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

    ਮਹਾਂਸਾਗਰਾਂ ਨੂੰ ਸਵਸਥ ਰੱਖਣ | India

    ਕਲਾਇਮੇਟ ਐਕਸ਼ਨ ਦੀ ਇੱਛਾ ਦੇ ਨਾਲ ਸਾਨੂੰ ਇਹ ਵੀ ਦੇਖਣਾ ਹੋਵੇਗਾ ਕਿ ਕਲਾਇਮੇਟ ਫਾਇਨੈਂਸ ਅਤੇ ਟ੍ਰਾਂਸਫ਼ਰ ਆਫ਼ ਟੈਕਨੋਲੋਜੀ ਦਾ ਵੀ ਧਿਆਨ ਰੱਖਿਆ ਜਾਵੇ। ਸਾਡਾ ਮੰਨਣਾ ਹੈ ਕਿ ਜਲਵਾਯੂ ਬਦਲਾਅ ਦੀ ਸਮੱਸਿਆ ਨਾਲ ਨਜਿੱਠਣ ਲਈ ਪਾਬੰਦੀਆਂ ਵਾਲਾ ਰਵੱਈਆ ਬਦਲਣਾ ਚਾਹੀਦਾ ਹੈ। ‘ਕੀ ਨਹੀਂ ਕਰਨਾ ਚਾਹੀਦਾ’ ਨੂੰ ਪਾਸੇ ਰੱਖ ਕੇ ‘ਕੀ ਕੀਤਾ ਜਾ ਸਕਦਾ ਹੈ’ ਦੀ ਸੋਚ ਨਾਲ ਅੱਗੇ ਵਧਣਾ ਹੋਵੇਗਾ। ਸਾਨੂੰ ਉਸਾਰੂ ਕਾਰਜ ਸੰਸਕਿ੍ਰਤੀ ’ਤੇ ਧਿਆਨ ਕੇਂਦਿ੍ਰਤ ਕਰਨ ਦੀ ਜ਼ਰੂਰਤ ਹੈ।

    ਇੱਕ ਟਿਕਾਊ ਅਤੇ ਮਜ਼ਬੂਤ ਬਲੂ ਇਕਨੌਮੀ ਦੇ ਲਈ ਚੇੱਨਈ ਐੱਚਐੱਲਪੀ ਸਾਡੇ ਮਹਾਂਸਾਗਰਾਂ ਨੂੰ ਸਵਸਥ ਰੱਖਣ ਵਿੱਚ ਜੁਟੀ ਹੈ। ਗਰੀਨ ਹਾਈਡ੍ਰੋਜ਼ਨ ਇਨੋਵੇਸਨ ਸੈਂਟਰ ਦੇ ਨਾਲ, ਸਾਡੀ ਅਗਵਾਈ ਵਿੱਚ ਸਵੱਛ ਅਤੇ ਗਰੀਨ ਹਾਈਡ੍ਰੋਜ਼ਨ ਨਾਲ ਸਬੰਧਿਤ ਦਾ ਇੱਕ ਗਲੋਬਲ ਈਕੋਸਿਸਟਮ ਤਿਆਰ ਹੋਵੇਗਾ। ਸਾਲ 2015 ਵਿੱਚ, ਅਸੀਂ ਇੰਟਰਨੈਸ਼ਨਲ ਸੋਲਰ ਅਲਾਇੰਸ ਦੀ ਸ਼ੁਰੂਆਤ ਕੀਤੀ।ਹੁਣ, ਗਲੋਬਲ ਬਾਇਓਫਿਊਲ ਅਲਾਇੰਸ ਰਾਹੀਂ ਅਸੀਂ ਦੁਨੀਆ ਨੂੰ ਐਨਰਜੀ ਟ੍ਰਾਂਜ਼ਿਸ਼ਨ ਦੇ ਯੋਗ ਬਣਾਉਣ ਲਈ ਸਹਿਯੋਗ ਕਰਾਂਗੇ। ਇਸ ਨਾਲ ਸਰਕੁਲਰ ਇਕੌਨਮੀ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇਗਾ।

    ਕਲਾਇਮੇਟ ਐਕਸ਼ਨ ਨੂੰ ਲੋਕਤੰਤਰੀਕਰਨ ਸਰੂਪ ਦੇਣਾ, ਇਸ ਅੰਦੋਲਨ ਨੂੰ ਗਤੀ ਪ੍ਰਦਾਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜਿਸ ਤਰ੍ਹਾਂ ਲੋਕ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਰੋਜ਼ਾਨਾ ਫ਼ੈਸਲੇ ਲੈਂਦੇ ਹਨ, ਉਸੇ ਤਰ੍ਹਾਂ ਉਹ ਧਰਤੀ ਦੀ ਸਿਹਤ ’ਤੇ ਪੈਣ ਵਾਲੇ ਪ੍ਰਭਾਵ ਨੂੰ ਧਿਆਨ ਵਿਚ ਰੱਖ ਕੇ ਆਪਣੀ ਜੀਵਨ ਸੈਲੀ ਵੀ ਤੈਅ ਕਰ ਸਕਦੇ ਹਨ। ਜਿਵੇਂ ਯੋਗ ਆਲਮੀ ਜਨ ਅੰਦੋਲਨ ਬਣ ਗਿਆ ਹੈ, ਉਸੇ ਤਰ੍ਹਾਂ ਅਸੀਂ ‘ਲਾਇਫਸਟਾਇਲ ਫੌਰ ਸਸਟੇਨੇਬਲ ਐਨਵਾਇਰਨਮੈਂਟ’ (ਲਾਇਫ) ਨੂੰ ਭੀ ਉਤਸਾਹਿਤ ਕਰ ਰਹੇ ਹਾਂ। ਜਲਵਾਯੂ ਬਦਲਾਅ ਕਾਰਨ ਖੁਰਾਕ ਅਤੇ ਪੋਸ਼ਣ ਸੁਰੱਖਿਆ ਨੂੰ ਯਕੀਨੀ ਬਣਾਉਣਾ ਇੱਕ ਬੜੀ ਚੁਣੌਤੀ ਹੋਵੇਗੀ।

    ਇਸ ਨਾਲ ਨਜਿੱਠਣ ਵਿੱਚ ਮੋਟੇ ਅਨਾਜ ਜਾਂ ਸ਼੍ਰੀਅੰਨ ਤੋਂ ਬਹੁਤ ਵੱਡੀ ਮੱਦਦ ਮਿਲ ਸਕਦੀ ਹੈ। ਸ਼੍ਰੀਅੰਨ ਕਲਾਇਮੇਟ ਸਮਾਰਟ ਐਗਰੀਕਲਚਰ ਨੂੰ ਹੁਲਾਰਾ ਦੇ ਰਿਹਾ ਹੈ। ਇੰਟਰਨੈਸ਼ਨਲ ਈਅਰ ਆਫ਼ ਮਿਲਟਸ ਦੌਰਾਨ, ਅਸੀਂ ਸ੍ਰੀਅੰਨ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਇਆ ਹੈ। ਦ ਡੇਕਨ ਹਾਈ ਲੈਵਲ ਪਿ੍ਰੰਸੀਪਲਸ ਔਨ ਫੂਡ ਸਕਿਉਰਿਟੀ ਐਂਡ ਨਿਊਟ੍ਰੀਸ਼ਨ ਨਾਲ ਭੀ ਇਸ ਦਿਸਾ ਵਿੱਚ ਸਹਾਇਤਾ ਮਿਲ ਸਕਦੀ ਹੈ। ਟੈਕਨੋਲੋਜੀ ਪਰਿਵਰਤਨਕਾਰੀ ਹੈ ਲੇਕਿਨ ਇਸ ਨੂੰ ਸਮਾਵੇਸੀ ਬਣਾਉਣ ਦੀ ਜਰੂਰਤ ਹੈ। ਅਤੀਤ ਵਿੱਚ, ਤਕਨੀਕੀ ਪ੍ਰਗਤੀ ਦੇ ਲਾਭ ਸਮਾਜ ਦੇ ਸਾਰੇ ਵਰਗਾਂ ਨੂੰ ਬਰਾਬਰ ਰੂਪ ਵਿੱਚ ਨਹੀਂ ਮਿਲੇ। ਪਿਛਲੇ ਸਾਲਾਂ ਦੌਰਾਨ, ਭਾਰਤ ਨੇ ਦਿਖਾਇਆ ਹੈ ਕਿ ਕਿਵੇਂ ਟੈਕਨੋਲੋਜੀ ਦਾ ਲਾਭ ਉਠਾ ਕੇ ਅਸਮਾਨਤਾਵਾਂ ਨੂੰ ਘਟਾਇਆ ਜਾ ਸਕਦਾ ਹੈ।

    ਇਹ ਵੀ ਪੜ੍ਹੋ : 2 ਸਾਲਾਂ ਬਾਅਦ ਮੁੜ ਸ਼ੁਰੂ ਲੁਧਿਆਣਾ-ਦਿੱਲੀ ਉਡਾਨ, ਮੁੱਖ ਮੰਤਰੀ ਮਾਨ ਨੇ ਦਿਖਾਈ ਹਰੀ ਝੰਡੀ

    ਹੁਣ, ਜੀ 20 ਦੇ ਜ਼ਰੀਏ ਅਸੀਂ ਵਿਕਾਸਸ਼ੀਲ ਦੇਸ਼ਾਂ ਨੂੰ ਡੀਪੀਆਈ ਅਪਣਾਉਦ, ਤਿਆਰ ਕਰਨ ਅਤੇ ਉਸ ਦਾ ਵਿਸਤਾਰ ਕਰਨ ਵਿੱਚ ਮੱਦਦ ਕਰਾਂਗੇ ਤਾਂ ਕਿ ਸਮਾਵੇਸ਼ੀ ਵਿਕਾਸ ਦੀ ਤਾਕਤ ਹਾਸਲ ਕਰ ਸਕੀਏ।ਭਾਰਤ ਦਾ ਸਭ ਤੋਂ ਤੇਜ਼ ਗਤੀ ਨਾਲ ਵੱਡੀ ਅਰਥਵਿਵਸਥਾ ਬਣਨਾ ਕੋਈ ਅਚਾਨਕ ਘਟਨਾ ਨਹੀਂ ਹੈ। ਪੁਲਾੜ ਤੋਂ ਲੈ ਕੇ ਖੇਡਾਂ ਤੱਕ, ਅਰਥਵਿਵਸਥਾ ਤੋਂ ਲੈ ਕੇ ਉੱਦਮਤਾ ਤੱਕ, ਭਾਰਤੀ ਮਹਿਲਾਵਾਂ ਵਿਭਿੰਨ ਖੇਤਰਾਂ ਵਿੱਚ ਅੱਗੇ ਵਧ ਰਹੀਆਂ ਹਨ।

    ਅੱਜ ਮਹਿਲਾਵਾਂ ਦੇ ਵਿਕਾਸ ਤੋਂ ਅੱਗੇ ਵਧਕੇ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਦੇ ਮੰਤਰ ’ਤੇ ਭਾਰਤ ਅੱਗੇ ਵੱਧ ਰਿਹਾ ਹੈ। ਸਾਡੀ ਜੀ -20 ਪ੍ਰੈਜੀਡੈਂਸੀ ਜੈਂਡਰ ਡਿਜੀਟਲ ਡਿਵਾਈਡ ਨੂੰ ਪੂਰਨ, ਲੇਬਰ ਫੋਰਸ ਵਿੱਚ ਭਾਗੀਦਾਰੀ ਦੇ ਅੰਤਰ ਨੂੰ ਘਟਾਉਣ ਅਤੇ ਫ਼ੈਸਲੇ ਲੈਣ ਵਿੱਚ ਮਹਿਲਾਵਾਂ ਦੀ ਇੱਕ ਬੜੀ ਭੂਮਿਕਾ ਨੂੰ ਸਮਰੱਥ ਬਣਾਉਣ ’ਤੇ ਕੰਮ ਕਰ ਰਹੀ ਹੈ। ਭਾਰਤ ਦੇ ਲਈ, ਜੀ-20 ਦੀ ਪ੍ਰਧਾਨਗੀ ਕੇਵਲ ਉੱਚ ਪੱਧਰੀ ਕੂਟਨੀਤਕ ਕੋਸਿ਼ਸ਼ ਨਹੀਂ ਹੈ। ਮਦਰ ਆਵ੍ ਡੈਮੋਕ੍ਰੇਸੀ ਅਤੇ ਮਾਡਲ ਆਵ੍ ਡਾਇਵਰਸਿਟੀ ਦੇ ਰੂਪ ਵਿੱਚ ਅਸੀਂ ਇਸ ਅਨੁਭਵ ਦੇ ਦਰਵਾਜੇ ਦੁਨੀਆ ਲਈ ਖੋਲ੍ਹ ਦਿੱਤੇ ਹਨ।

    ਇਹ ਵੀ ਪੜ੍ਹੋ : 14 ਨੂੰ ਪੰਜਾਬ ਆਉਣਗੇ ਕੇਜਰੀਵਾਲ, ਵਪਾਰੀਆਂ ਲਈ ਕਰਨਗੇ ਵੱਡੇ ਐਲਾਨ

    ਅੱਜ ਜਦੋਂ ਬੜੇ ਪੱਧਰ ’ਤੇ ਕੋਈ ਭੀ ਕੰਮ ਕਰਨ ਦੀ ਗੱਲ ਆਉਂਦੀ ਹੈ ਤਾਂ ਸਹਿਜੇ ਹੀ ਭਾਰਤ ਦਾ ਨਾਮ ਆ ਜਾਂਦਾ ਹੈ। ਜੀ-20 ਦੀ ਪ੍ਰਧਾਨਗੀ ਵੀ ਇਸ ਦਾ ਅਪਵਾਦ ਨਹੀਂ ਹੈ। ਇਹ ਭਾਰਤ ਵਿੱਚ ਇੱਕ ਜਨ ਅੰਦੋਲਨ ਬਣ ਗਿਆ ਹੈ। ਜੀ-20 ਪ੍ਰੈਜ਼ੀਡੈਂਸੀ ਦਾ ਸਾਡਾ ਕਾਰਜਕਾਲ ਖ਼ਤਮ ਹੋਣ ਤੱਕ ਭਾਰਤ ਦੇ 60 ਸ਼ਹਿਰਾਂ ਵਿੱਚ 200 ਤੋਂ ਵੱਧ ਬੈਠਕਾਂ ਹੋ ਚੁੱਕੀਆਂ ਹੋਣਗੀਆਂ। ਇਸ ਸਮੇਂ ਦੌਰਾਨ ਅਸੀਂ 125 ਦਸ਼ਾਂ ਦੇ ਲਗਭਗ 100,000 ਪ੍ਰਤੀਨਿਧੀਆਂ ਦੀ ਮੇਜਬਾਨੀ ਕਰ ਚੁੱਕੇ ਹੋਵਾਂਗੇ।

    ਕਿਸੇ ਭੀ ਪ੍ਰੈਜ਼ੀਡੈਂਸੀ ਨੇ ਕਦੇ ਵੀ ਐਨੇ ਵਿਸ਼ਾਲ ਅਤੇ ਵਿਵਿਧ ਭੂਗੋਲਿਕ ਵਿਸਤਾਰ ਨੂੰ ਇਸ ਤਰ੍ਹਾਂ ਸ਼ਾਮਲ ਨਹੀਂ ਕੀਤਾ ਹੈ।ਭਾਰਤ ਦੀ ਡੈਮੋਗ੍ਰਾਫੀ, ਡੈਮੋਕ੍ਰੇਸੀ, ਡਾਇਵਰਸਿਟੀ ਅਤੇ ਡਿਵੈਲਪਮੈਂਟ ਬਾਰੇ ਕਿਸੇ ਹੋਰ ਤੋਂ ਸੁਣਨਾ ਇੱਕ ਗੱਲ ਹੈ ਅਤੇ ਇਸ ਨੂੰ ਪ੍ਰਤੱਖ ਰੂਪ ਵਿੱਚ ਅਨੁਭਵ ਕਰਨਾ ਬਿਲਕੁਲ ਅਲੱਗ ਹੈ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਜੀ-20 ਦੇ ਪ੍ਰਤੀਨਿਧੀ ਇਸ ਨੂੰ ਖ਼ੁਦ ਮਹਿਸੂਸ ਕਰਨਗੇ।

    ਇਹ ਵੀ ਪੜ੍ਹੋ : ਜੀ-20 ਭਾਰਤ ਦੀ ਅਹਿਮੀਅਤ

    ਸਾਡੀ ਜੀ-20 ਦੀ ਹਾਜ਼ਰੀ ਨੂੰ ਪੂਰਨ, ਰੁਕਾਵਟਾਂ ਨੂੰ ਦੂਰ ਕਰਨ ਅਤੇ ਸਹਿਯੋਗ ਨੂੰ ਡੂੰਘਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਸਾਡੀ ਭਾਵਨਾ ਇੱਕ ਅਜਿਹੀ ਦੁਨੀਆ ਦੇ ਨਿਰਮਾਣ ਦੀ ਹੈ, ਜਿੱਥੇ ਏਕਤਾ ਮਤਭੇਦ ਤੋਂ ਉੱਪਰ ਹੋਵੇ, ਜਿੱਥੇ ਸਾਂਝਾ ਲਕਸ਼ ਵਖਰੇਵੇਂ ਦੀ ਸੋਚ ਨੂੰ ਖ਼ਤਮ ਕਰ ਦੇਵੇ। ਜੀ-20 ਪ੍ਰਧਾਨ ਦੇ ਰੂਪ ਵਿੱਚ ਅਸੀਂ ਆਲਮੀ ਮੰਚ ਨੂੰ ਵਿਸਾਲ ਬਣਾਉਣ ਦਾ ਸੰਕਲਪ ਲਿਆ ਸੀ, ਜਿਸ ਵਿੱਚ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਹਰ ਆਵਾਜ ਸੁਣੀ ਜਾਵੇ ਅਤੇ ਹਰ ਦੇਸ ਆਪਣਾ ਯੋਗਦਾਨ ਦੇਵੇ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਕਾਰਜਾਂ ਅਤੇ ਸਪਸ਼ਟ ਨਤੀਜਿਆਂ ਦੇ ਨਾਲ ਆਪਣੇ ਸੰਕਲਪ ਪੂਰੇ ਕੀਤੇ ਹਨ।

    PM Modi
     

    ਨਰਿੰਦਰ ਮੋਦੀ (ਮਾਣਯੋਗ ਪ੍ਰਧਾਨ ਮੰਤਰੀ, ਭਾਰਤ ਸਰਕਾਰ)

    LEAVE A REPLY

    Please enter your comment!
    Please enter your name here