ਡੀਜੀਪੀ ਦਿਨਕਰ ਗੁਪਤਾ ਦੀ ਛੁੱਟੀ
ਹੰਗਾਮੇ ਨਾਲ ਸ਼ੁਰੂ ਹੋਇਆ ਵਿਧਾਨ ਸਭਾ ਸੈਸ਼ਨ
ਅਕਾਲੀ ਦਲ ਦੇ ਵਿਧਾਇਕਾਂ ਕੀਤਾ ਵਾਕ ਆਊਟ
ਚੰਡੀਗੜ, ਅਸ਼ਵਨੀ ਚਾਵਲਾ। ਵਿਧਾਨ ਸਭਾ ਦੇ ਦੋ ਰੋਜ਼ਾ ਸਪੈਸ਼ਲ ਇਜਲਾਸ ਦੇ ਅੱਜ ਦੂਜੇ ਦਿਨ ਵਿਧਾਨ ਸਭਾ ਸੈਸ਼ਨ ਹੰਗਾਮੇ ਨਾਲ ਸ਼ੁਰੂ ਹੋਇਆ। ਇਸ ਦੌਰਾਨ ਸੈਸ਼ਨ ਦੇ ਸ਼ੁਰੂ ‘ਚ ਪ੍ਰਸ਼ਨ ਕਾਲ ਤੇ ਸਿਫਰ ਕਾਲ ਨਾ ਕਰਵਾਉਣ ‘ਤੇ ਰੌਲਾ ਪੈਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਅਕਾਲੀ ਦਲ ਵਿਧਾਇਕਾਂ ਨੂੰ ਲੀਡ ਕਰ ਰਹੇ ਮਜੀਠੀਆ ਸਾਰੇ ਅਕਾਲੀ ਦਲ ਦੇ ਵਿਧਾਇਕਾਂ, ਜਿਹਨਾਂ ਦੇ ਮੂੰਹ ‘ਤੇ ਕਾਲੀਆਂ ਪੱਟੀਆਂ ਬੰਨੀਆਂ ਹੋਈਆਂ ਸਨ, ਨੂੰ ਨਾਲ ਲੈ ਕੇ ਵਿਧਾਨ ਸਭਾ ਤੋਂ ਵਾਕ ਆਊਟ ਕਰ ਦਿੱਤਾ। ਇਸ ਤੋਂ ਪਹਿਲਾਂ ਸੈਸ਼ਨ ਦੇ ਸ਼ੁਰੂ ਵਿੱਚ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਧੱਕਾ ਮੁੱਕੀ ਹੋਈ। ਇਸ ਦੌਰਾਨ ਕੈਟ ਦੇ ਆਦੇਸ਼ ਉਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਛੁੱਟੀ ਕਰ ਦਿੱਤੀ ਗਈ ਤੇ ਨਵੇ ਪੈਨਲ ਦੀ ਮੰਗ ਕੀਤੀ ਗਈ। Assembly Session
- ਆਪ ਸੰਸਦ ਮੈਂਬਰ ਭਗਵੰਤ ਵੀ ਵਿਧਾਨ ਸਭਾ ਸੈਸ਼ਨ ਦੇਖਣ ਲਈ ਪਹੁੰਚੇ।
- ਅਕਾਲੀ ਦਲ ਵਿਧਾਇਕ ਦਲ ਦਾ ਲੀਡਰ ਸ਼ਰਨਜੀਤ ਢਿੱਲੋਂ ਗੈਰ ਹਾਜ਼ਰ
- ਪੱਤਰਕਾਰ ਪਰਮਿੰਦਰ ਬਾਰਿਆਣਾ ਖਿਲਾਫ ਵਿਧਾਨ ਸਭਾ ਕਾਰਵਾਈ ਪਾਸ
- ਪਰਮਿੰਦਰ ਬਾਰਿਆਣਾ ਖਿਲਾਫ ਤੁਰੰਤ ਐਫਆਈਆਰ ਦਰਜ ਕਰਨ ਦੇ ਆਦੇਸ਼
- ਵਿਧਾਨ ਸਭਾ ਮਾਮਲੇ ਸਾਬਕਾ ਡੀਜੀਪੀ ਦਾ ਕੀਤਾ ਸੀ ਇੰਟਰਵਿਊ
- ਪਰਮਿੰਦਰ ਬਾਰਿਆਣਾ ਇਕ ਮਾਸਟਰ ਅਤੇ ਸਿੱਖਿਆ ਵਿਭਾਗ ਤੋਂ ਇਜਾਜਤ ਲੈ ਕੇ ਕਰ ਰਹੇ ਸਨ ਪੱਤਰਕਾਰੀ
- ਸਿੱਖਿਆ ਵਿਭਾਗ ਚੋਂ ਛੁੱਟੀ ਕਰਨ ਦੇ ਆਦੇਸ਼
- ਰਿਟਾਇਰਮੈਂਟ ਦੇ ਵੀ ਨਹੀਂ ਮਿਲਣਗੇ ਕੋਈ ਫਾਇਦੇ
- ਜਲਦ ਹੀ ਨਵਾਂ ਡੀਜੀਪੀ ਮਿਲੇਗਾ ਪੰਜਾਬ ਨੂੰ
- ਡੀਜੀਪੀ ਦਿਨਕਰ ਗੁਪਤਾ ਦੀ ਛੁੱਟੀ
- ਦਿਨਕਰ ਗੁਪਤਾ ਜਾ ਸਕਦੇ ਹਨ ਅਦਾਲਤ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।