ਸੀਏਬੀ ਵਿਰੋਧ ਦੀ ਅੱਗ ‘ਚ ਸੜ ਰਿਹਾ ਅਸਾਮ

Assam, Burns in Fire, CAB Protests

ਸੀਏਬੀ ਵਿਰੋਧ ਦੀ ਅੱਗ ‘ਚ ਸੜ ਰਿਹਾ ਅਸਾਮ
ਭਾਜਪਾ, ਆਰਐੱਸਐੱਸ ਦੇ ਨੇਤਾ ਨਿਸ਼ਾਨੇ ‘ਤੇ

ਗੁਹਾਟੀ (ਏਜੰਸੀ)। ਨਾਗਰਿਕਤਾ ਸੋਧ ਬਿੱਲ (ਸੀਏਬੀ) ਦੇ ਵਿਰੋਧ ਨੂੰ ਲੈ ਕੇ ਅਸਾਮ ‘ਚ ਜਾਰੀ ਅੰਦੋਲਨ ਨੇ ਇੱਥੇ ਭਿਆਨਕ ਰੂਪ ਲੈ ਲਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਕਈ ਮੁੱਖ ਆਗੂਆਂ ਦੀਆਂ ਰਿਹਾਇਸ਼ਾਂ ‘ਤੇ ਹਮਲਿਆਂ ਦੀਆਂ ਰਿਪੋਰਟਾਂ ਹਨ। ਇਸ ਦਰਮਿਆਨ ਸੂਬੇ ਦੇ ਤਨਾਅਗ੍ਰਸਤ ਇਲਾਕਿਆਂ ‘ਚ ਫੌਜ ਨੇ ਫਲੈਗ ਮਾਰਚ ਕੀਤਾ ਹੈ। ਕੇਂਦਰ ਸਰਕਾਰ ਨੇ ਸਥਿਤੀ ‘ਤੇ ਕੰਟਰੋਲ ਲਈ ਪੰਜ ਹਜ਼ਾਰ ਤੋਂ ਜ਼ਿਆਦਾ ਅਰਧ ਸੈਨਿਕ ਬਲ ਦੇ ਜਵਾਨਾਂ ਦੀਆਂ 24 ਟੁਕੜੀਆਂ ਨੂੰ ਭੇਜਣ ਦਾ ਫ਼ੈਸਲਾ ਲਿਆ ਹੈ। ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ, ਕੇਂਦਰੀ ਮੰਤਰੀ ਰਾਮੇਸ਼ਵਰ ਤੇਲੀ ਅਤੇ ਬਹੁਤ ਸਾਰੇ ਹੋਰ ਭਾਜਪਾ ਨੇਤਾਵਾਂ ਦੀਆਂ ਰਿਹਾਇਸ਼ਾਂ ‘ਤੇ ਹਮਲਾ ਕੀਤਾ ਹੈ। ਸ੍ਰੀ ਸੋਨੋਵਾਲ ਦੇ ਉੱਤਰੀ ਅਸਾਮ ਦੇ ਡਿੱਬੂਗੜ੍ਹ ਸਥਿੱਤ ਰਿਹਾਇਸ਼ ‘ਤੇ ਪ੍ਰਦਰਸ਼ਨਕਾਰੀਆਂ ਨੇ ਕੱਲ੍ਹ ਰਾਤ ਹਮਲਾ ਕੀਤਾ ਅਤੇ ਪਥਰਾਅ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੁਲਿਜਨ ‘ਚ ਸ੍ਰੀ ਤੇਲੀ ਦੀ ਰਿਹਾਇਸ਼ ‘ਤੇ ਵੀ ਹਮਲਾ ਕੀਤਾ ਅਤੇ ਭਾਜਪਾ ਵਿਧਾਇਕ ਪ੍ਰਸ਼ਾਂਤ ਫੂਕਨ ਦੀ ਰਿਹਾਇਸ਼ ‘ਤੇ ਭੰਨਤੋੜ ਕੀਤੀ।

ਸੂਬੇ ਦੀਆਂ ਵੱਖ-ਵੱਖ ਥਾਵਾਂ ‘ਤੇ ਆਰਐਸਐਸ ਦੇ ਦਫ਼ਤਰਾਂ ‘ਤੇ ਹਮਲੇ ਦੀਆਂ ਰਿਪੋਰਟਾਂ ਹਨ। ਸੀਏਬੀ ਦੇ ਵਿਰੋਧ ‘ਚ ਜਾਰੀ ਅੰਦੋਲਨ ਨੂੰ ਦੇਖਦਿਆਂ ਬੁੱਧਵਾਰ ਸ਼ਾਮ ਨੂੰ ਗੁਹਾਟੀ ‘ਚ ਅਣਮਿਥੇ ਸਮੇਂ ਲਈ ਕਰਫ਼ਿਊ ਲਾ ਦਿੱਤਾ ਗਿਆ।

  • ਕਰਫਿਊ ਲਾਏ ਜਾਣ ਦੇ ਬਾਵਜ਼ੂਦ ਦੇਰ ਰਾਤ ਕਈ ਥਾਵਾਂ ‘ਤੇ ਲੋਕਾਂ ਦੀ ਭੀੜ ਦੇਖੀ ਗਈ।
  • ਪੁਲਿਸ ਨੇ ਲੋਕਾਂ ਨੂੰ ਖਿਲਾਰਨ ਲਈ ਹਵਾਈ ਫਾਇਰਿੰਗ ਕੀਤੀ ਅਤੇ ਲਾਠੀਚਾਰਜ਼ ਵੀ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Assam

LEAVE A REPLY

Please enter your comment!
Please enter your name here