ਭਾਰਤ ਪਹਿਲੇ ਸਾਲ ਅਤੇ ਪਾਕਿਸਤਾਨ ਦੂਸਰੇ ਸਾਲ ਰੱਖੇਗਾ ਟਰਾਫ਼ੀ
ਭਾਰਤ ਦੇ ਆਕਾਸ਼ਦੀਪ ਸਿੰਘ ਨੂੰ ਪਲੇਅਰ ਆਫ ਦ ਟੂਰਨਾਮੈਂਟ ਅਤੇ ਗੋਲਕੀਪਰ ਪੀਆਰ ਸ਼੍ਰੀਜੇਸ਼ ਨੂੰ ਦੇ ਅੱਵਲ ਗੋਲਕੀਪਰ ਦਾ ਅਵਾਰਡ
ਮਸਕਟ, 28 ਅਕਤੂਬਰ
ਏਸ਼ੀਆਈ ਹਾਕੀ ਦੀਆਂ ਦੋ ਪੁਰਾਣੀਆਂ ਵਿਰੋਧੀ ਟੀਮਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਏਸ਼ੀਅਨ ਚੈਂਪੀਅੰਜ਼ ਟਰਾਫ਼ੀ ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ ਤੇਜ ਮੀਂਹ ਕਾਰਨ ਰੱਦ ਕਰ ਦੇਣਾ ਪਿਆ ਅਤੇ ਦੋਵੇਂ ਟੀਮਾਂ ਨੂੰ ਸਾਂਝੀਆਂ ਜੇਤੂ ਐਲਾਨ ਕੀਤਾ ਗਿਆ ਦੋ ਸਾਲਾਂ ਬਾਅਦ ਹੋਣ ਵਾਲੇ ਇਸ ਟੂਰਨਾਮੈਂਟ ਦੀ ਜੇਤੂ ਟਰਾਫ਼ੀ ਪਹਿਲੇ ਸਾਲ ਭਾਰਤ ਰੱਖੇਗਾ ਜਦੋਂਕਿ ਪਾਕਿਸਤਾਨ ਦੂਸਰੇ ਸਾਲ ਟਰਾਫ਼ੀ ਰੱਖੇਗਾ
ਫਾਈਨਲ ਸ਼ੁਰੂ ਹੋਣ ਤੋਂ ਪਹਿਲਾਂ ਤੂਫਾਨ ਅਤੇ ਮੋਹਲੇਧਾਰ ਮੀਂਹ ਕਾਰਨ ਫਾਈਨਲ ਸ਼ੁਰੂ ਹੀ ਨਹੀਂ ਹੋ ਸਕਿਆ ਅਤੇ ਪ੍ਰਬੰਧਕਾਂ ਨੂੰ ਮੈਚ ਦੇ ਹਾਲਾਤ ਨਾ ਬਣਦੇ ਦੇਖ ਫਾਈਨਲ ਰੱਦ ਕਰਨ ਲਈ ਮਜ਼ਬੂਰ ਹੋਣਾ ਪਿਆ ਜਿਸ ਨਾਲ ਹਾਕੀ ਪ੍ਰੇਮੀਆਂ ਨੂੰ ਵੱਡੀ ਨਿਰਾਸ਼ਾ ਹੋਈ ਟੂਰਨਾਮੈਂਟ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦੋਂ ਇੰਝ ਟੀਮਾਂ ਨੂੰ ਜੇਤੂ ਐਲਾਨ ਕੀਤਾ ਗਿਆ ਇਸ ਤੋਂ ਬਾਅਦ ਟਰਾਫ਼ੀ ਪਹਿਲਾਂ ਕਿਸਦੇ ਕੋਲ ਰਹੇਗੀ , ਇਸ ਲਈ ਟਾਸ ਹੋਇਆ ਅਤੇ ਭਾਰਤੀ ਕਪਤਾਨ ਮਨਪ੍ਰੀਤ ਸਿੰਘ ਨੇ ਟਾਸ ਜਿੱਤ ਲਿਆ ਇਸ ਤਰ੍ਹਾਂ ਪਹਿਲੇ ਸਾਲ ਟਰਾਫ਼ੀ ਭਾਰਤ ਦੇ ਕੋਲ ਰਹੇਗੀ ਅਤੇ ਅਗਲੇ ਸਾਲ ਪਾਕਿਸਤਾਨ ਨੂੰ ਦਿੱਤੀ ਜਾਵੇਗੀ ਟੂਰਨਾਮੈਂਟ ਦੇ ਸੋਨ ਤਮਗੇ ਪਾਕਿਸਤਾਨੀ ਖਿਡਾਰੀਆਂ ਨੂੰ ਦਿੱਤੇ ਗਏ ਜਦੋਂਕਿ ਏਸ਼ੀਆਈ ਹਾੱਕੀ ਮਹਾਂਸੰਘ ਦੇ ਮੁੱਖ ਕਾਰਜਕਾਰੀ ਦਾਤੋ ਤਈਅਬ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੂੰ ਸੋਨ ਤਮਗੇ ਛੇਤੀ ਹੀ ਭੇਜ ਦਿੱਤੇ ਜਾਣਗੇ
ਇਸ ਨਤੀਜੇ ਨਾਲ ਭਾਰਤ ਅਤੇ ਪਾਕਿਸਤਾਨ ਨੇ ਤੀਸਰੀ ਵਾਰ ਟੂਰਨਾਮੈਂਟ ਦੇ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਭਾਰਤੀ ਟੀਮ ਚੌਥੀ ਵਾਰ ਅਤੇ ਪਾਕਿਸਤਾਨੀ ਟੀਮ ਪੰਜਵੀਂ ਵਾਰ ਫਾਈਨਲ ‘ਚ ਪਹੁੰਚੀ ਸੀ ਭਾਰਤ ਨੇ ਪਾਕਿਸਤਾਨ ਨੂੰ 2011 ‘ਚ ਪੈਨਲਟੀ ਸ਼ੂਟਆਊਟ ‘ਚ 4-2 ਨਾਲ ਅਤੇ 2016 ‘ਚ ਪਾਕਿਸਤਾਨ ਨੂੰ 3-2 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ ਪਾਕਿਸਤਾਨ ਨੇ 2012 ‘ਚ ਭਾਰਤ ਨੂੰ 5-4 ਨਾਲ ਅਤੇ 2013 ‘ਚ ਜਾਪਾਨ ਨੂੰ 3-1 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ ਭਾਰਤ ਨੇ ਜਕਾਰਤਾ ਏਸ਼ੀਆਈ ਖੇਡਾਂ ‘ਚ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ ਸੀ
ਇਸ ਤੋਂ ਪਹਿਲਾਂ ਮਲੇਸ਼ੀਆ ਨੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਜਾਪਾਨ ਨੂੰ ਪੈਨਲਟੀ ਸ਼ੂਟ ਆਊਟ ‘ਚ 3-2 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 2-2 ਨਾਲ ਬਰਾਬਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।