ਲੀਸੇਸਟਰ ਸਿਟੀ ਅਰਬਪਤੀ ਮਾਲਿਕ ਦੀ ਹੈਲੀਕਾਪਟਰ ਕ੍ਰੈਸ਼ ‘ਚ ਮੌਤ

ਲੰਦਨ, 29 ਅਕਤੂਬਰ
ਮਸ਼ਹੂਰ ਫੁੱਟਬਾਲ ਕਲੱਬ ਲੀਸੇਸਟਰ ਸਿਟੀ ਐਫਸੀ ਦੇ ਮਾਲਿਕ ਇੱਥੇ ਕਿੰਗ ਪਾਵਰ ਸਟੇਡੀਅਮ ਦੇ ਬਾਹਰ ਹੋਏ ਹੈਲੀਕਾਪਟਰ ਹਾਦਸੇ ‘ਚ ਮਾਰੇ ਗਏ ਪੰਜ ਲੋਕਾਂ ‘ਚ ਸ਼ਾਮਲ ਸਨ ਕਲੱਬ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਦਸੇ ‘ਚ ਕਲੱਬ ਦੇ ਮਾਲਿਕ ਵਿਚਾਈ ਸ਼ੀਵਾਧਨਾਪ੍ਰਭਾ, ਦੋ ਸਟਾਫ਼ ਮੈਂਬਰ, ਪਾਇਲਟ ਅਤੇ ਇੱਕ ਹੋਰ ਸਵਾਰ ਦੀ ਮੌਤ ਹੋ ਗਈ

 

ਕਿੰਗ ਪਾਵਰ ਸਟੇਡੀਅਮ ਦੇ ਬਾਹਰ ਸ਼ਨਿੱਚਰਵਾਰ ਨੂੰ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਕਲੱਬ ਨੇ ਦੱਸਿਆ ਕਿ ਕਲੱਬ ਦੇ ਥਾਈ ਅਰਬਪਤੀ ਮਾਲਿਕ ਵਿਚਾਈ ਦੇ ਪਾਇਲਟ ਨੂੰ 20 ਸਾਲਾਂ ਦਾ ਤਜ਼ਰਬਾ ਸੀ 60 ਸਾਲਾ ਵਿਚਾਈ ਨੇ ਸਾਲ 2010 ‘ਚ 3.9 ਕਰੋੜ ਪੌਂਡ ‘ਚ ਲੀਸੇਸਟਰ ਸਿਟੀ ਕਲੱਬ ਖ਼ਰੀਦਿਆ ਸੀ ਉਸਦੇ ਕਲੱਬ ਖ਼ਰੀਦਣ ਤੋਂ ਬਾਅਦ ਲੀਸੇਸਟਰ ਨੇ 2016 ‘ਚ ਪ੍ਰੀਮੀਅਰ ਲੀਗ ਚੈਂਪੀਅਨਸ਼ਿਪ ਜਿੱਤੀ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।