Asian Games 2023 : ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ ਜਿੱਤਿਆ ਸੋਨ ਤਗਮਾ

Asian Games 2023

Asian Games 2023 ਫਾਈਨਲ ਵਿੱਚ ਜਾਪਾਨ ਨੂੰ 5-1 ਨਾਲ ਹਰਾਇਆ

  • ਹੁਣ ਤੱਕ 22 ਸੋਨ ਤਮਗੇ ਨਾਲ ਭਾਰਤ ਨੇ ਜਿੱਤੇ 95 ਤਮਗੇ

(ਸੱਚ ਕਹੂੰ ਨਿਊਜ਼)। Asian Games 2023 : ਏਸ਼ੀਆ ਖੇਡਾਂ ’ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਮਨਪ੍ਰੀਤ ਸਿੰਘ ਦੀ ਅਗਵਾਈ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਾਪਾਨ ਨੂੰ ਹਰਾ ਕੇ ਸੋਨ ਤਮਗਾ ਜਿੱਤ ਲਿਆ ਹੈ। ਭਾਰਤ ਨੇ ਇਹ ਸੋਨ ਤਮਗਾ 9 ਸਾਲਾਂ ਬਾਅਦ ਆਪਣੀ ਝੋਲੀ ਪਾਇਆ ਹੈ। ਭਾਰਤ ਨੇ ਫਾਈਨਲ ’ਚ ਜਾਪਾਨ ਨੂੰ 5-1 ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਨੇ ਪੈਰਿਸ ਓਲੰਪਿਕ ਦਾ ਟਿਕਟ ਵੀ ਹਾਸਲ ਕਰ ਲਿਆ ਹੈ।  ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ ਸਭ ਤੋਂ ਵੱਧ ਦੋ ਗੋਲ ਕੀਤੇ ਤੇ ਮਨਪ੍ਰੀਤ ਸਿੰਘ, ਅਭਿਸ਼ੇਕ ਅਤੇ ਅਮਿਤ ਰੋਹੀਦਾਸ ਨੇ ਇਕ-ਇਕ ਗੋਲ ਕੀਤਾ। ਜਾਪਾਨ ਲਈ ਇਕਮਾਤਰ ਗੋਲ ਸੇਰੇਨ ਤਨਾਕਾ ਨੇ ਕੀਤਾ।

Asian Games 2023

ਇਹ ਵੀ ਪੜ੍ਹੋ : ਸੰਜੇ ਸਿੰਘ ਦੀ ਗਿਫ਼ਤਾਰੀ ਦੇ ਵਿਰੋਧ ’ਚ ਡੀਸੀ ਦਫ਼ਤਰ ਅੱਗੇ ‘ਆਪ’ ਵੱਲੋਂ ਜ਼ੋਰਦਾਰ ਧਰਨਾ

ਇਸ ਜਿੱਤ ਨਾਲ ਭਾਰਤ ਨੇ ਅਗਲੇ ਸਾਲ ਹੋਣ ਵਾਲੇ ਪੈਰਿਸ ਓਲੰਪਿਕ ਦੀ ਟਿਕਟ ਵੀ ਪੱਕੀ ਕਰ ਲਈ ਹੈ। ਜਿਕਰਯੋਗ ਹੈ ਕਿ ਭਾਰਤੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਚੌਥੀ ਵਾਰ ਸੋਨ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 1966, 1998 ਅਤੇ 2014 ਵਿੱਚ ਸੋਨ ਤਗਮਾ ਜਿੱਤਿਆ ਸੀ।