ਏਸ਼ੀਆਡ 2018 ਚੌਥਾ ਦਿਨ : ਭਾਰਤ ਨੇ ਜਿੱਤੇ ਪੰਜ ਤਗਮੇ, 7ਵਾਂ ਸਥਾਨ ਬਰਕਰਾਰ

Asian Games

ਹਾੱਕੀ ‘ਚ ਬਣਾਇਆ ਵੱਡੀ ਜਿੱਤ ਦਾ ਰਿਕਾਰਡ | Asian Games

ਜਕਾਰਤਾ, (ਏਜੰਸੀ)। ਭਾਰਤ ਲਈ 18ਵੀਆਂ ਏਸ਼ੀਆਈ ਖੇਡਾਂ ਦਾ ਚੌਥਾ ਦਿਨ ਫਿਰ ਸੁਨਹਿਰੀ ਕਾਮਯਾਬੀ ਲੈ ਕੇ ਆਇਆ ਅਤੇ ਭਾਰਤ ਨੂੰ ਮਹਿਲਾਵਾਂ ਦੇ ਨਿਸ਼ਾਨੇਬਾਜ਼ੀ ਂਚ ਮਹਾਰਾਸ਼ਟਰ ਦੀ ਰਾਹੀ ਸਰਨੋਬਤ ਨੇ 25 ਮੀਟਰ ਪਿਸਟਲ ਈਵੇਂਟ ਂਚ ਸੋਨ ਤਗਮਾ ਦਿਵਾਇਆ ਜਦੋਂਕਿ ਵੁਸ਼ੂ ਂਚ ਭਾਰਤ ਦੇ ਚਾਰ ਖਿਡਾਰੀ ਸੈਮੀਫਾਈਨਲ ਤੱਕ ਪਹੁੰਚੇ ਪਰ ਉੱਥੋਂ ਹਾਰ ਕੇ ਉਹਨਾਂ ਨੂੰ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਿਆ। ਇਸ ਤਰਰ੍ਹਾਂ ਭਾਰਤ ਨੇ ਚੌਥੇ ਦਿਨ ਕੁੱਲ ਪੰਜ ਤਗਮੇ ਜਿੱਤੇ ਅਤੇ ਭਾਰਤ ਤੀਸਰੇ ਦਿਨ ਵਾਂਗ 7ਵੇਂ ਸਥਾਨ ਂਤੇ ਬਰਕਰਾਰ ਰਿਹਾ ਹਾਲਾਂਕਿ ਭਾਰਤ ਲਈ ਟੈਨਿਸ ਂਚ ਵੀ ਤਿੰਨ ਤਗਮੇ ਪੱਕੇ ਹੋ ਚੁੱਕੇ ਹਨ।

ਭਾਰਤ ਨੂੰ ਪਹਿਲੇ ਦੋ ਦਿਨ ਕੁਸ਼ਤੀ ਂਚ ਸੋਨ ਤਗਮੇ ਮਿਲੇ ਸਨ ਪਰ ਅੱਜ ਕੁਸ਼ਤੀ ਮੁਕਾਬਲਿਆਂ ਦੇ ਆਖ਼ਰੀ ਦਿਨ ਭਾਰਤ ਨੂੰ ਨਿਰਾਸ਼ਾ ਹੱਥ ਲੱਗੀ ਅਤੇ ਗ੍੍ਰੀਕੋ ਰੋਮਨ ਵਰਗ ਂਚ ਭਾਰਤ ਦੇ ਚਾਰ ਪਹਿਲਵਾਨਾਂ ਂਚੋਂੀ ਕੋਈ ਵੀ ਤਗਮਾ ਜਿੱਤਣ ਂਚ ਕਾਮਯਾਬ ਨਾ ਹੋ ਸਕਿਆ। ਹਾਲਾਂਕਿ ਪੁਰਸ਼ ਹਾੱਕੀ ਂਚ ਹਾਂਗਕਾਂਗ ਦੀ ਕਮਜੋਰ ਟੀਮ ਵਿਰੁੱਧ ਭਾਰਤੀ ਟੀਮ ਨੇ 26-0 ਦੀ ਜਿੱਤ ਨਾਲ ਆਪਣਾ ਓਲੰਪਿਕ ਂਚ ਕੀਤਾ ਸਰਵਸ੍ਰੇਸ਼ਠ ਪ੍ਰਦਰਸ਼ਨ ਦਾ ਰਿਕਾਰਡ ਤੋੜ ਦਿੱਤਾ।

ਭਾਰਤ ਨੇ ਵੁਸ਼ੂ ‘ਚ ਜਿੱਤੇ ਚਾਰ ਕਾਂਸੀ ਤਗਮੇ

ਭਾਰਤ ਦੇ ਚਾਰ ਖਿਡਾਰੀ ਏਸ਼ੀਆਈ ਖੇਡਾਂ ਦੇ ਵੁਸ਼ੂ ਮੁਕਾਬਲਿਆਂ ਦੇ ਸੈਮੀਫਾਈਨਲ ‘ਚ ਪਹੁੰਚੇ ਪਰ ਚਾਰੇ ਹੀ ਸੈਮੀਫਾਈਨਲ ‘ਚ ਹਾਰ ਕੇ ਕਾਂਸੀ ਤਗਮੇ ਤੱਕ ਸੀਮਿਤ ਰਹਿ ਗਏ ਸੰਤੋਸ਼ ਕੁਮਾਰ ਨੂੰ 56 ਕਿਗ੍ਰਾ, ਸੂਰਿਆ ਭਾਨੁ ਨੂੰ 60 ਕਿਗਾ੍ਰ, ਨਰਿੰਦਰ ਗਰੇਵਾਲ ਨੂੰ 65 ਕਿਗ੍ਰਾ ਅਤੇ ਮਹਿਲਾਵਾਂ ‘ਚ ਨਾਓਰੇਮ ਦੇਵੀ ਨੂੰ 60 ਕਿਗ੍ਰਾ ਵਰਗ ਦੇ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਮਨੀਪੁਰ ਮਾਮਲਾ : ਘਿਨਾਉਣੇ ਵਰਤਾਰੇ ਵਿਰੁੱਧ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਰੋਸ ਪ੍ਰਦਰਸ਼ਨ

ਭਾਰਤੀ ਵੁਸ਼ੂ ਟੀਮ ਨੇ ਪਿਛਲੀਆਂ ਤਿੰਨ ਏਸ਼ੀਆਈ ਖੇਡਾਂ ‘ਚ ਪੰਜ ਤਗਮੇ ਜਿੱਤੇ ਸਨ ਅਤੇ ਇਸ ਵਾਰ ਉਸਨੇ ਚਾਰ ਤਗਮੇ ਜਿੱਤ ਲਏ ਹਨ ਨਰਿੰਦਰ ਨੇ 2014 ਦੀਆਂ ਏਸ਼ੀਆਈ ਖੇਡਾਂ ‘ਚ ਸਨਾਥੋਈ ਅਤੇ ਨੰਰਿਦਰ ਗਰੇਵਾਲ ਨੇ ਕਾਂਸੀ ਤਗਮਾ ਜਿੱਤਿਆ ਸੀ 2006 ‘ਚ ਬਿਮੋਲਜੀਤ ਸਿੰਘ ਨੇ ਕਾਂਸੀ ਤਗਮਾ ਜਿੱਤਿਆ ਸੀ ਜਦੋਂਕਿ 2010 ‘ਚ ਸੰਧਿਆ ਰਾਣੀ ਨੇ ਚਾਂਦੀ ਤਗਮਾ ਅਤੇ ਬਿਮੋਲਜੀਤ ਨੇ ਕਾਂਸੀ ਤਗਮੇ ਜਿੱਤੇ ਸਨ। (Asian Games)

ਬੋਪੰਨਾ-ਦਿਵਿਜ ਅਤੇ ਅੰਕਿਤਾ ਦੇ ਤਗਮੇ ਪੱਕੇ | Asian Games

ਰੋਹਨ ਬੋਪੰਨਾ ਅਤੇ ਦਿਵਿਜ ਸ਼ਰਣ ਦੀ ਅੱਵਲ ਦਰਜਾ ਪ੍ਰਾਪਤ ਜੋੜੀ ਅਤੇ ਅੰਕਿਤਾ ਰੈਨਾ ਨੇ ਏਸ਼ੀਆਈ ਖੇਡਾਂ ਦੇ ਟੈਨਿਸ ਮੁਕਾਬਲਿਆਂ ਦੇ ਸੈਮੀਫਾਈਨਲ ‘ਚ ਪਹੁੰਚ ਕੇ ਦੇਸ਼ ਲਈ ਤਗਮੇ ਪੱਕੇ ਕਰ ਦਿੱਤੇ ਹਨ ਬੋਪੰਨਾ ਅਤੇ ਦਿਵਿਜ ਨੇ ਪੁਰਸ਼ ਡਬਲਜ਼ ਕੁਆਰਟਰ ਫਾਈਨਲ ‘ਚ ਤਾਈਪੇ ਦੀ ਜੋੜੀ ਚੇਂਗਪੈਂਗ ਅਤੇ ਯਾਂਗ ਨੂੰ 6-3, 5-7, 10-1 ਨਾਲ ਹਰਾ ਕੇ ਸੈਮੀਫਾਈਨਲ ‘ਚ ਪਹੁੰਚਣ ਦੇ ਨਾਲ ਹੀ ਤਗਮਾ ਪੱਕਰ ਕਰ ਲਿਆ ਬੋਪੰਨਾ ਇਸ ਤੋਂ ਇਲਾਵਾ ਅੰਕਿਤਾ ਰੈਨਾ ਨਾਲ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ‘ਚ ਵੀ ਪਹੁੰਚ ਗਏ ਹਨ ਬੋਪੰਨਾ ਅਤੇ ਅੰਕਿਤਾ ਨੇ ਪ੍ਰੀ ਕੁਆਰਟਰ’ਚ ਹਾਂਗਕਾਂਗੀ ਦੀ ਜੋੜੀ ਨੂੰ ਲਗਾਤਾਰ ਸੈੱਟਾਂ ‘ਚ 6-4, 6-4 ਨਾਲ ਹਰਾਇਆ ਅੰਕਿਤਾ ਨੇ ਮਹਿਲਾ ਸਿੰਗਲ ‘ਚ ਆਪਣੀ ਮੁਹਿੰਮ ਜਾਰੀ ਰੱਖਦੇ ੋਹੋਏ ਹਾਂਗਕਾਂਗ ਦੀ ਚੋਂਗ ਵਿਰੁੱਧ 2-0 ਨਾਲ ਜਿੱਤ ਹਾਸਲ ਕਰਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਅਤੇ ਦੇਸ਼ ਲਈ ਤਗਮਾ ਪੱਕਾ ਕਰ ਦਿੱਤਾ।

ਭਾਰਤੀ ਮਰਦਾਂ ਨੇ ਹਾੱਕੀ ‘ਚ ਤੋੜਿਆ 26 ਗੋਲਾਂ ਨਾਲ ਓਲੰਪਿਕ ਦਾ ਰਿਕਾਰਡ

ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੇ ਚੌਥੇ ਦਿਨ ਕਮਜ਼ੋਰ ਹਾਂਗਕਾਂਗ ਦੀ ਟੀਮ ਵਿਰੁੱਧ 26-0 ਦੀ ਵੱਡੀ ਜਿੱਤ ਨਾਲ 86 ਸਾਲ ਪਹਿਲਾਂ ਆਪਣੇ ਭਾਰਤ ਦੇ ਹੀ ਗੋਲਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ ਦੇ ਰਿਕਾਰਡ ਨੂੰ ਤੋੜਿਆ ਭਾਰਤ ਨੇ 1932 ਦੀਆਂ ਓਲੰਪਿਕ ਖੇਡਾਂ ‘ਚ ਮੇਜਰ ਧਿਆਨ ਚੰਦ ਦੀ ਕਪਤਾਨੀ ‘ਚ ਅਮਰੀਕਾ ਦੀ ਟੀਮ ਨੂੰ 24-1 ਨਾਲ ਹਰਾਇਆ ਸੀ ਇਸ ਦੇ ਨਾਲ ਹੀ ਭਾਰਤ ਨੇ ਏਸ਼ੀਅਨ ਖੇਡਾਂ ਦੇ ਰਿਕਾਰਡ ਨੂੰ ਵੀ ਤੋੜਿਆ ਇਹ ਰਿਕਾਰਡ ਭਾਰਤ ਅਤੇ ਪਾਕਿਸਤਾਨ ਦੇ ਨਾਂਅ ‘ਤੇ ਸਾਂਝੇ ਤੌਰ ‘ਤੇ ਸੀ।

ਭਾਰਤ ਨੇ ਇਸ ਵਾਰ ਹੀ ਇੰਡੋਨੇਸ਼ੀਆ ਨੂੰ ਪਹਿਲੇ ਮੈਚ ‘ਚ 17-0 ਨਾਲ ਹਰਾਇਆ ਸੀ ਜਿਸ ਨਾਲ ਉਸਨੇ ਪਾਕਿਸਤਾਨ ਵੱਲੋਂ 1978 ‘ਚ ਬੰਗਲਾਦੇਸ਼ ਨੂੰ 17-0 ਦੀ ਵੱਡੀ ਜਿੱਤ ਦੀ ਬਰਾਬਰੀ ਕੀਤੀ ਸੀ ਪਰ ਭਾਰਤ ਨੇ ਦੋ ਮੈਚਾਂ ਬਾਅਦ ਹੁਣ ਇਹ ਰਿਕਾਰਡ ਇਕੱਲੇ ਭਾਰਤ ਦੇ ਨਾਂਅ ਕਰ ਲਿਆ ਹੈ ਭਾਰਤੀ ਟੀਮ ਨੇ ਪਹਿਲੇ ਹੀ ਮਿੰਟ ਤੋਂ ਗੋਲ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਜੋ ਚੌਥੇ ਕੁਆਰਟਰ ਤੱਕ ਜਾਰੀ ਰਿਹਾ ਪਹਿਲੇ ਅੱਧ ‘ਚ ਟੀਮ 14-0 ਨਾਲ ਅੱਗੇ ਸੀ ਜਿਸ ਵਿੱਚ ਲਲਿਤ ਉਪਾਧਿਆਏ, ਰੁਪਿੰਦਰ ਪਾਲ, ਹਰਮਨਪ੍ਰੀਤ ਨੇ ਚਾਰ-ਚਾਰ ਗੋਲ ਕੀਤੇ।

ਪੁਰਸ਼ ਅਤੇ ਮਹਿਲਾ ਕੰਪਾਉਂਡ ਟੀਮਾਂ ਕੁਆਰਟਰ ‘ਚ | Asian Games

ਇੰਚੀਓਨ ਏਸ਼ੀਆਈ ਖੇਡਾਂ ਦੀ ਕਾਂਸੀ ਤਗਮਾ ਜੇਤੂ ਕੰਪਾਊਂਡ ਤੀਰੰਦਾਜ਼ ਤ੍ਰਿਸ਼ਾ ਦੇਬ ਅਤੇ ਸੰਗਮਪ੍ਰੀਤ ਸਿੰੰਘ ਬਿਸਲਾ ਏਸ਼ੀਆਈ ਖੇਡਾਂ ਦੀ ਤੀਰੰਦਾਜ਼ੀ ਪ੍ਰਤੀਯੋਗਤਾ ਦੇ ਕੰਪਾਉਂਡ ਵਰਗ ‘ਚ ਰੈਂਕਿੰਗ ਗੇੜ ‘ਚ ਹੀ ਬਾਹਰ ਹੋ ਗਈਆਂ ਜਦੋਂਕਿ ਪੁਰਸ਼ ਅਤੇ ਮਹਿਲਾ ਕੰਪਾਉਂਡ ਟੀਮਾਂ ਨੇ ਕੁਆਰਟਰਫਾਈਨਲ ‘ਚ ਜਗ੍ਹਾ ਬਣਾ ਲਈ ਇਹਨਾਂ ਖੇਡਾਂ ‘ਚ ਕੰਪਾਉਂਡ ਵਰਗ ‘ਚ ਸਿਰਫ਼ ਟੀਮ ਤਗਮਾ ਦਾਅ ‘ਤੇ ਹਨ ਅਤੇ ਨਿੱਜੀ ਤਗਮਿਆਂ ਨੂੰ ਹਟਾ ਦਿੱਤਾ ਗਿਆ ਹੈ ਕੁਆਰਟਰਫਾਈਨਲ ਐਤਵਾਰ ਨੂੰ ਹੋਣਗੇ।

ਗ੍ਰੀਕੋ ਰੋਮਨ ‘ਚ ਭਾਰਤ ਦਾ ਹੱਥ ਰਿਹਾ ਖ਼ਾਲੀ | Asian Games

87 ਕਿੱਲੋ ਭਾਰ ਵਰਗ ਦੇ ਕਾਂਸੀ ਤਗਮੇ ਦੇ ਮੁਕਾਬਲੇ ਚ ਕਜ਼ਾਖਿ਼ਸਤਾਨ ਦੇ ਅਜ਼ਮਤ ਦੇ ਦਾਅ ਚੋਂ ਨਿਕਲਣ ਦੀ ਕੋਸਿ਼ਸ਼ ਕਰਦਾ ਭਾਰਤੀ ਪਹਿਲਵਾਨ ਅਜ਼ਮਤ ਭਾਰਤ ਦੇ ਗ੍ਰੀਕੋ ਰੋਮਨ ਪਹਿਲਵਾਨ 18ਵੀਆਂ ਏਸ਼ੀਆਈ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ‘ਚ ਖ਼ਾਲੀ ਹੱਥ ਰਹਿ ਗਏ ਗ੍ਰੀਕੋ ਰੋਮਨ ‘ਚ ਕਾਂਸੀ ਤਗਮੇ ਦੀ ਆਖ਼ਰੀ ਆਸ ਹਰਪ੍ਰੀਤ ਸਿੰਘ ਨੂੰ 87 ਕਿਗ੍ਰਾ ਵਰਗ ਦੇ ਕਾਂਸੀ ਤਗਮੇ ਦੇ ਮੁਕਾਬਲੇ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਨੂੰ ਇਹਨਾਂ ਖੇਡਾਂ ‘ਚ ਕੁਸ਼ਤੀ ‘ਚ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਦੇ ਸੋਨ ਅਤੇ ਦਿਵਿਆ ਕਾਕਰਾਨ ਦੇ ਇੱਕ ਕਾਂਸੀ ਤਗਮੇ ਦੇ ਜਰੀਏ ਕੁੱਲ ਤਿੰਨ ਤਗਮੇ ਮਿਲੇ ਜੋ ਪਿਛਲੀ ਵਾਰ ਦੇ ਮੁਕਾਬਲੇ ਦੋ ਤਗਮੇ ਘੱਟ ਰਹੇ ਭਾਰਤ ਨੇ ਪਿਛਲੀਆਂ ਏਸ਼ੀਆਈ ਖੇਡਾਂ ‘ਚ ਇੱਕ ਸੋਨ, ਇੱਕ ਚਾਂਦੀ ਅਤੇ ਤਿੰਨ ਕਾਂਸੀ ਤਗਮਿਆਂ ਸਮੇਤ ਕੁੱਲ ਪੰਜ ਤਗਮੇ ਜਿੱਤੇ ਸਨ। (Asian Games)

ਕੁਸ਼ਤੀ ਮੁਕਾਬਲਿਆਂ ਦੇ ਆਖ਼ਰੀ ਦਿਨ ਭਾਰਤੀ ਗ੍ਰੀਕੋ ਰੋਮਨ ਪਹਿਲਵਾਨ 77, 87, 97 ਅਤੇ 130 ਕਿਗ੍ਰਾ ‘ਚ ਨਿੱਤਰੇ ਜਿੰਨ੍ਹਾਂ ਵਿੱਚੋਂ ਸਿਰਫ਼ ਹਰਪ੍ਰੀਤ ਹੀ ਤਗਮਾ ਗੇੜ ‘ਚ ਪਹੁੰਚੇ ਜਿੱਥੇ ਉਹਨਾਂ ਨੂੰ ਕਜ਼ਾਖਿਸਤਾਨ ਦੇ ਅਜ਼ਮਤ ਤੋਂ 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹਰਪ੍ਰੀਤ ਪਹਿਲੇ ਗੇੜ ‘ਚ 0-5 ਨਾਲ ਪੱਛੜ ਗਿਆ ਹਾਲਾਂਕਿ ਉਸਨੇ ਦੂਸਰੇ ਗੇੜ ‘ਚ ਤਿੰਨ ਅੰਕ ਲਏ ਪਰ ਇਹ ਜਿੱਤ ਦਿਵਾਉਣ ਲਈ ਕਾਫ਼ੀ ਨਹੀਂ ਸੀ ਉਹ 3-6 ਨਾਲ ਹਾਰ ਗਏ ਹਰਪ੍ਰੀਤ ਨੂੰ ਇਸ ਤੋਂ ਪਹਿਲਾਂ ਸੈਮੀਫਾਈਨਲ ‘ਚ ਉਜ਼ਬੇਕਿਸਤਾਨ ਦੇ ਰੁਸਤਮ ਹੱਥੋਂ 0-10 ਨਾਲ ਸਿਰਫ਼ 38 ਸੈਕਿੰਡਾਂ ‘ਚ ਕਰਾਰੀ ਮਾਤ ਮਿਲੀ ਸੀ ਹਰਪ੍ਰੀਤ ਨੇ ਜਾਪਾਨ ਦੇ ਮਸਾਤੋ ਨੂੰ 8-0 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਸੀ ਜਦੋਂਕਿ ਪ੍ਰੀ ਕੁਆਰਟਰ ‘ਚ ਉਹਨਾਂ ਕੋਰੀਆ ਦੇ ਪਾਰਕ ਨੂੰ 4-1 ਨਾਲ ਹਰਾਉਂਦਿਆਂ ਕੁਆਰਟਰਫਾਈਨਲ ‘ਚ ਪ੍ਰਵੇਸ਼ ਕੀਤਾ ਸੀ।

77 ਕਿਗ੍ਰਾ ‘ਚ ਗੁਰਪ੍ਰੀਤ ਨੂੰ ਕੁਆਟਰਫਾਈਨਲ ‘ਚ ਕਰੀਬੀ ਮੁਕਾਬਲੇ ‘ਚ ਇਰਾਨ ਦੇ ਗੇਰਾਈ ਹੱਥੋਂ 6-8 ਨਾਲ ਮਾਤ ਝੱਲਣੀ ਪਈ 97 ਕਿਗ੍ਰਾ ‘ਚ ਹਰਦੀਪ ਨੂੰ ਰੇਪਚੇਜ਼ ‘ਚ ਉਜ਼ਬੇਕਿਸਤਾਨ ਦੇ ਜਹਾਂਗੀਰ ਤੋਂ 1-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਕਾਂਸੀ ਤਗਮੇ ਦੇ ਮੁਕਾਬਲੇ ‘ਚ ਨਹੀਂ ਪਹੁੰਚ ਸਕੇ 130 ਕਿਗ੍ਰਾ ਭਾਰ ਵਰਗ ‘ਚ ਨਵੀਨ ਨੂੰ ਚੀਨ ਦੇ ਲਿਗਝੀ ਮੇਂਗ ਵਿਰੁੱਧ ਪ੍ਰੀ ਕੁਆਟਰ ‘ਚ 1-4 ਨਾਲ ਮਾਤ ਮਿਲੀ। (Asian Games)

ਭਾਰਤੀ ਪੁਰਸ਼ ਤੈਰਾਕੀ ਟੀਮ 4 ਗੁਣਾ 100 ਮੀ. ਫਾਈਨਲ ‘ਚ | Asian Games

ਭਾਰਤੀ ਪੁਰਸ਼ ਤੈਰਾਕੀ ਟੀਮ ਨੇ 18ਵੀਆਂ ਏਸ਼ੀਆਈ ਖੇਡਾਂ ‘ਚ 4 ਗੁਣਾ 100 ਮੀਟਰ ਫ੍ਰੀ ਸਟਾਈਲ ਰਿਲੇਅ ਈਵੇਂਟ ਦੇ ਫ਼ਾਈਨਲ ‘ਚ ਪ੍ਰਵੇਸ਼ ਕਰ ਲਿਆ ਸਾਜਨ ਪ੍ਰਕਾਸ਼, ਆਰੋਨ ਡੀ ਸੂਜ਼ਾ, ਅੰਸ਼ੁਲ ਕੋਠਾਰੀ ਅਤੇ ਵਿਕਰਮ ਖਾੜੇ ਦੀ ਭਾਰਤੀ ਟੀਮ ਪਹਿਲੀ ਹੀਟ ‘ਚ ਤਿੰਨ ਮਿੰਟ 25.17 ਸੈਕਿੰਡ ਦਾ ਸਰਵਸ੍ਰੇਸ਼ਠ ਸਮਾਂ ਕੱਢਦੇ ਹੋਏ ਅੱਵਲ ਰਹੀ ਅਤੇ ਫਾਈਨਲ ‘ਚ ਜਗ੍ਹਾ ਬਣਾਈ ਇਸ ਤੋਂ ਇਲਾਵਾ ਪੁਰਸ਼ਾਂ ਦੀ 100 ਮੀਟਰ ਬਟਰਫਲਾਈ ਨਿੱਜੀ ਈਵੇਂਟ ‘ਚ ਸਾਜਨ ਪ੍ਰਕਾਸ਼ ਨੇ ਦੂਸਰੀ ਹੀਟ ‘ਚ 54.06 ਸੈਕਿੰਡ ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕਰਦਿਆਂ ਫਾਈਨਲ ਲਈ ਕੁਆਲੀਫਾਈ ਕੀਤਾ ਜਦੋਂਕਿ ਇਸ ਈਵੇਂਟ ਦੀ ਪਹਿਲੀ ਹੀਟ ‘ਚ ਅਵਿਨਾਸ਼ ਮਨੀ ਨੇ 56.98 ਸੈਕਿੰਡ ਦਾ ਸਮਾਂ ਲੈ ਕੇ ਅੱਵਲ ਰਹਿੰਦਿਆਂ ਫਾਈਨਲ ਲਈ ਕੁਆਲੀਫਾਈ ਕੀਤਾ।

ਦੀਪਾ ਸੱਟ ਕਾਰਨ ਟੀਮ ਫਾਈਨਲ ਤੋਂ ਹਟੀ | Asian Games

ਰਿਓ ਓਲੰਪਿਕ ‘ਚ ਆਪਣੇ ਪ੍ਰਦਰਸ਼ਨ ਨਾਲ ਸੁਰਖ਼ੀਆ ‘ਚ ਆਈ ਭਾਰਤੀ ਸਟਾਰ ਜਿਮਨਾਸਟ ਦੀਪਾ ਕਰਮਾਕਰ ਨੇ ਸੱਟ ਕਾਰਨ ਇੱਥੇ ਚੱਲ ਰਹੀਆਂ ਏਸ਼ੀਆਈ ਖੇਡਾਂ ‘ਚ ਜਿਮਨਾਸਟਿਕ ਈਵੇਂਟ ‘ਚ ਕਲਾਤਮਕ ਟੀਮ ਫਾਈਨਲ ਤੋਂ ਹਟਣ ਦਾ ਫੈਸਲਾ ਕੀਤਾ ਹੈ ਜੋ ਭਾਰਤ ਲਈ ਵੱਡਾ ਝਟਕਾ ਰਿਹਾ ਕਾਫ਼ੀ ਸਮੇਂ ਤੋਂ ਗੋਡੇ ਦੀ ਸੱਟ ਨਾਲ ਜੂਝ ਰਹੀ ਦੀਪਾ ਖੇਡਾਂ ਵਿੱਚ ਆਪਣੀ ਪਸੰਦੀਦਾ ਵਾਲਟ ਈਵੇਂਟ ਦੇ ਫ਼ਾਈਨਲ ‘ਚ ਨਹੀਂ ਪਹੁੰਚ ਸਕੀ ਸੀ ਹਾਲਾਂਕਿ ਇਸ ਨਿਰਾਸ਼ਾਂ ਦੇ ਬਾਵਜ਼ੂਦ ਦੀਪਾ ਨੇ ਬੈਲੇਂਸ ਬੀਮ ਦੇ ਫਾਈਨਲ ‘ਚ ਜਗ੍ਹਾ ਬਣਾਈ ਜਦੋਂਕਿ ਭਾਰਤ ਨੇ ਟੀਮ ਮੁਕਾਬਲਿਆਂ ਦੇ ਫ਼ਾਈਨਲ ‘ਚ ਵੀ ਆਪਣਾ ਸਥਾਨ ਬਣਾਇਆ।

ਦੀਪਾ ਦੇ ਕੋਚ ਬਿਸੇਸ਼ਵਰ ਨੰਦੀ ਨੇ ਹਾਲਾਂਕਿ ਭਰੋਸਾ ਪ੍ਰਗਟ ਕੀਤਾ ਕਿ ਦੀਪਾ ਬੀਮ ਫਾਈਨਲ ‘ਚ ਖੇਡਣ ਨਿੱਤਰੇਗੀ ਅਤੇ ਉੱਥੇ ਆਪਣਾ ਸਰਵਸ੍ਰੇਸ਼ਠ ਕਰਨ ਦੀ ਕੋਸ਼ਿਸ਼ ਕਰੇਗੀ ਦੀਪਾ ਦੇ ਕੋਚ ਨੇ ਦੱਸਿਆ ਕਿ ਅਭਿਆਸ ਦੌਰਾਨ ਉਸਨੂੰ ਝਟਕਾ ਮਹਿਸੂਸ ਹੋਇਆ ਸੀ ਅਤੇ ਇਸ ਨਾਲ ਸ਼ਾਇਦ ਉਸਦੀ ਸੱਟ ਹੋਰ ਵਧ ਗਈ ਹੈ ਹਾਲਾਂਕਿ ਦੀਪਾ ਨੇ ਵੀ ਬੀਮ ਫਾਈਨਲਜ਼ ‘ਚ ਚੰਗੇ ਪ੍ਰਦਰਸ਼ਨ ਦਾ ਭਰੋਸਾ ਦਿੱਤਾ ਹੈ ਤਾਂਕਿ ਉਹ ਬਾਕੀ ਮੁਕਾਬਲਿਆਂ ‘ਚ ਚੰਗਾ ਨਾ ਕਰ ਸਕਣ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਸਕੇ।

ਵਿਨੇਸ਼-ਬਜ਼ਰੰਗ ਬਣਨਗੇ ਗਜ਼ਟਡ ਅਫ਼ਸਰ | Asian Games

ਇੰਡੋਨੇਸ਼ੀਆ ‘ਚ ਜਕਾਰਤਾ-ਪਾਲੇਮਬਾਂਗ ‘ਚ ਜਾਰੀ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜੇਤੂ ਭਾਰਤੀ ਪਹਿਲਵਾਨ ਬਜਰੰਗ ਪੁਨੀਆ ਅਤੇ ਵਿਨੇਸ਼ ਫੋਗਾਟ ਨੂੰ ਰੇਲਵੇ ‘ਚ ਤਰੱਕੀ ਮਿਲੇਗੀ ਰੇਲਵੇ ਨੇ ਇਹਨਾਂ ਦੋਵਾਂ ਖਿਡਾਰੀਆਂ ਨੂੰ ਰਾਜਪੱਤਰਿਤ ਅਧਿਕਾਰੀ (ਗੈਜੇਟੇਜ਼ ਅਫ਼ਸਰ) ਦਾ ਅਹੁਦਾ ਦੇਣ ਦਾ ਐਲਾਨ ਕੀਤਾ ਹੈ ਰੇਲਵੇ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹਨਾਂ ਦੋਵਾਂ ਨੂੰ ਰੇਲਵੇ ਦੇ ਨਿਯਮਾਂ ਦੇ ਆਧਾਰ ‘ਤੇ ਤਰੱਕੀ ਮਿਲੇਗੀ ਮੰਤਰਾਲੇ ਨੇ ਇੱਕ ਬਿਆਨ ‘ਚ ਕਿਹਾ ਕਿ ਖਿਡਾਰੀਆਂ ਦੀ ਮਿਹਨਤ ਨੂੰ ਸਤਿਕਾਰ ਦਿੰਦੇ ਹੋਏ ਜਿੰਨ੍ਹਾਂ ਖਿਡਾਰੀਆਂ ਨੇ ਦੋ ਵਾਰ ਓਲੰਪਿਕ ‘ਚ ਜਗ੍ਹਾ ਬਣਾਈ ਹੈ ਅਤੇ ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ‘ਚ ਤਗਮਾ ਜਿੱਤਿਆ ਹੈ ਉਹਨਾਂ ਨੂੰ ਮੰਤਰਾਲਾ ਅਧਿਕਾਰੀ ਰੈਂਕ ‘ਤੇ ਤਰੱਕੀ ਦੇਵੇਗਾ ਵਿਨੇਸ਼ ਸੋਮਵਾਰ ਨੂੰ ਏਸ਼ੀਆਈ ਖੇਡਾਂ ਦੇ ਕੁਸ਼ਤੀ ਮੁਕਾਬਲੇ ‘ਚ 50 ਕਿਗ੍ਰਾ ਭਾਰ ਵਰਗ ਦਾ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ। (Asian Games)