ਭਾਰਤ ਦੀਆਂ ਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਨੂੰ ਲੱਗਿਆ ਝਟਕਾ
ਜਕਾਰਤਾ। ਏਸ਼ੀਆ ਕੱਪ ਹਾਕੀ ਟੂਰਨਾਮੈਂਟ (Asia Hockey Cup) ’ਚ ਭਾਰਤ ਤੇ ਸਾਊਥ ਕੋਰੀਆ ਦਰਮਿਆਨ ਖਡਿਆ ਮੈਚ 4-4 ਨਾਲ ਡਰਾਅ ਰਿਹਾ। ਇਸ ਦੇ ਨਾਲ ਹੀ ਭਾਰਤ ਦੇ ਫਾਈਨਲ ’ਚ ਖੇਡਣ ਦਾ ਸੁਫਨਾ ਵੀ ਚਕਨਾਚੂਰ ਹੋ ਗਿਆ। ਜਦੋਂਕਿ ਕੋਰੀਆ ਟੀਮ ਇਸ ਫਾਈਨਲ ’ਚ ਪਹੁੰਚ ਗਈ ਹੀ। ਉਸ ਦਾ ਮੁਕਾਬਲਾ ਬੁੱਧਵਾਰ ਨੂੰ ਮਸੇਸ਼ੀਆ ਨਾਲ ਹੋਵੇਗਾ। ਜਿਸ ਨੇ ਜਾਪਾਨ ਨੂੰ 5-0 ਨਾਲ ਹਰਾ ਕੇ ਫਾਈਲਨ ’ਚ ਜਗ੍ਹਾ ਬਣਾਈ ਹੈ। ਹੁਣ ਭਾਰਤ ਤੀਜੇ ਸਥਾਨ ਲਈ ਬੁੱਧਵਾਰ ਨੂੰ ਜਾਪਾਨ ਨਾਲ ਭਿੜੇਗਾ।
ਅੱਜ ਦੇ ਮੈਚ ’ਚ ਦੋਵਾਂ ਟੀਮਾਂ ਦਰਮਿਆਨ ਕਾਂਟੇ ਦੀ ਟੱਕਰ ਵੇਖਣ ਨੂੰ ਮਿਲੀ। ਦੋਵਾਂ ਟੀਮਾਂ ਨੇ ਪਹਿਲੇ ਕੁਆਰਟਰ ’ਚ ਤੇਜ਼ ਸ਼ੁਰੂਆਤ ਕੀਤੀ। ਇਸ ਦਾ ਫਾਇਦਾ ਭਾਰਤ ਨੂੰ 8ਵੇਂ ਮਿੰਟ ’ਚ ਮਿਲਿਆ। ਜਦੋਂ ਸੰਦੀਪ ਨੇ ਪੈਨਲਟੀ ਕਾਰਨਰ ’ਤੇ ਪਹਿਲਾ ਗੋਲ ਕੀਤਾ। ਹਾਲਾਂਕਿ ਭਾਰਤ ਦੀ ਇਹ ਖੁਸ਼ੀ ਜ਼ਿਆਦਾ ਦੇਰ ਤੱਕ ਨਹੀਂ ਰਹੀ ਕੋਰੀਆ ਨੇ ਚਾਰ ਮਿੰਟਾਂ ਬਾਅਦ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਕੁਝ ਦੇਰ ਬਾਅਦ ਦੋਵਾਂ ਟੀਮਾਂ ਗੋਲ ਲਈ ਲੜਦੀਆਂ ਰਹੀਆਂ ਪਰ ਆਖਰ ਕੋਰੀਆ ਨੇ 17ਵੇਂ ਮਿੰਟ ’ਚ ਸਾਊਥ ਕੋਰੀਆ ਦੇ ਜੀ ਵੂ ਚੇਨ ਨੇ ਫੀਲਡ ਗੋਲ ਕੀਤਾ ਤੇ ਆਪਣੀ ਟੀਮ ਨੂੰ 2-1 ਦਾ ਵਾਧਾ ਦਿਵਾਇਆ। ਇਸ ਤੋਂ ਤਿੰਨ ਮਿੰਟਾਂ ਬਾਅਦ ਹੀ ਭਾਰਤ ਦੇ ਮਨਿੰਦਰ ਸਿੰਘ ਨੇ ਪੈਨਲਟੀ ’ਚੇ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ।
ਆਖਰੀ ਸਮੇਂ ’ਚ ਭਾਰਤੀ ਖਿਡਾਰੀਆਂ ਨੇ ਨਹੀਂ ਵਿਖਾਈ ਤੇਜ਼ੀ (Asia Hockey Cup )
ਇਸ ਤੋਂ ਬਾਅਦ ਅਗਲੇ ਹੀ ਮਿੰਟ ’ਚ ਭਾਰਤ ਦੇ ਮਹੇਸ਼ ਸ਼ੇਸ਼ ਗੋਂਡਾ ਨੇ ਗੋਲ ਕਰਕੇ ਭਾਰਤ ਦੀ ਖੇਮੇ ’ਚ ਖੁਸ਼ੀ ਲਿਆ ਦਿੱਤੀ ਤੇ ਭਾਰਤ 3-2 ਨਾਲ ਅੱਗੇ ਹੋ ਗਿਆ। ਪਰ ਇਸ ਤੋਂ ਬਾਅਦ ਸਾਊਥ ਕੋਰੀਆ ਦੇ ਖਿਡਾਰੀਆਂ ਨੇ ਤੇਜ਼ੀ ਵਿਖਾਉਦਿਆਂ ਗੋਲ ਕਰਕੇ ਸਕੋਰ 3-3 ਨਾਲ ਬਰਾਬਰ ਕਰ ਲਿਆ। ਮੈਚ ਦੇ ਦੂਜੇ ਹਾਫ ’ਚ ਐਸ ਮਰੀਸਵਰਮ ਨੇ ਭਾਰਤ ਦੇ ਲਈ ਇੱਕ ਹੋਰ ਗੋਲ ਕਰ ਕੀਤਾ। ਇਸ ਗੋਲ ਨਾਲ ਭਾਰਤ ਮੈਚ ’ਚ 4-3 ਨਾਲ ਅੱਗੇ ਹੋ ਗਿਆ ਤੇ ਭਾਰਤ ਲੱਗ ਰਿਹਾ ਸੀ ਕਿ ਇਹ ਮੈਚ ਜਿੱਤ ਜਾਵੇਗਾ। ਪਰ ਸਾਊਥ ਕੋਰੀਆ ਦੇ ਜਾਂਨਗ ਮਾਂਨਜ ਨੇ 43ਵੇਂ ਮਿੰਟ ’ਚ ਗੋਲ ਕਰਕੇ ਸਕੋਰ 4-4 ਨਾਲ ਬਰਾਬਰ ਕਰਕੇ ਭਾਰਤ ਦੀਆਂ ਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਤੋੜ ਦਿੱਤੀਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ