ਬੱਚਿਆਂ ਦੀ ਮਨਪਸੰਦ ਜਗ੍ਹਾ ਮਨਾਲੀ ਦੀਆਂ ਸੁੰਦਰ ਪਹਾੜੀਆਂ

simla

ਬੱਚਿਆਂ ਦੀ ਮਨਪਸੰਦ ਜਗ੍ਹਾ ਮਨਾਲੀ (Manali) ਦੀਆਂ ਸੁੰਦਰ ਪਹਾੜੀਆਂ

ਮਨਾਲੀ (Manali) ਬਹੁਤ ਵੀ ਸੁੰਦਰ ਹਿਲ ਸਟੇਸ਼ਨ ਹੈ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਦੇਖਣ ਲਈ ਹਨ ਇਸ ਥਾਂ ਨੂੰ ਦੇਵਤਿਆਂ ਦੀ ਘਾਟੀ ਦੇ ਰੂਪ ’ਚ ਜਾਣਿਆ ਜਾਂਦਾ ਹੈ ਭਾਵੇਂ ਤੁਸੀਂ ਇੱਕ ਹਿੰਮਤੀ ਅਤੇ ਖੇਡ ਪ੍ਰੇਮੀ ਹੋ ਜਾਂ ਸ਼ਾਂਤ ਮਾਹੌਲ ਦੇ ਚਾਹਵਾਨ ਹੋ, ਮਨਾਲੀ ’ਚ ਸਭ ਲਈ ਕੁਝ ਨਾ ਕੁਝ ਹੈ ਕੁੱਲੂ ਘਾਟੀ ਦੇ ਉੱਤਰੀ ਕਿਨਾਰੇ ’ਤੇ ਸਥਿਤ, ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਦੇ ਵਿੱਚ, ਇਹ ਸਭ ਤੋਂ ਅਕਰਸ਼ਕ ਹਿਲ ਸਟੇਸ਼ਨ ਹੈ, ਜਿਹੜਾ 2050 ਮੀਟਰ ਦੀ ਉੱਚਾਈ ’ਤੇ ਸਥਿਤ ਹੈ ਕੁਦਰਤੀ ਸੁੰਦਰਤਾ, ਸੱਭਿਆਚਾਰਕ ਤੇ ਬਰਫ ਨਾਲ ਢੱਕੀਆਂ ਹੋਈਆਂ ਪਹਾੜੀਆਂ ਤੁਹਾਨੂੰ ਮੋਹ ਲੈਣਗੀਆਂ ਮਨਾਲੀ ’ਚ ਆਉਣ ਵਾਲੇ ਜ਼ਿਆਦਾਤਰ ਲੋਕ ਇੱਥੇ ਐਡਵੈਂਚਰ ਐਕਟੀਵਿਟੀ ਲਈ ਆਉਂਦੇ ਹਨ ਜਿਵੇਂ ਟ੍ਰੈਕਿੰਗ, ਰਾਫਟਿੰਗ, ਪੈਰਾਗਲਾਈਡਿੰਗ ਵਰਗੀਆਂ ਬਹਾਦਰੀ ਭਰੀਆਂ ਗਤੀਵਿਧੀਆਂ ਲਈ ਆਉਂਦੇ ਹਨ

ਸੋਲਾਂਗ ਵੈਲੀ:

ਸੋਲਾਂਗ ਵੈਲੀ ਨੂੰ ਸਨੋਅ ਪੁਆਇੰਟ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਸੋਲਾਂਗ ਵੈਲੀ ਮਨਾਲੀ ਦੀ ਬੇਹੱਦ ਪ੍ਰਸਿੱਧ ਵੈਲੀ ਹੈ ਇਹ ਵੈਲੀ 300 ਮੀਟਰ ਦੀ ਉੱਚਾਈ ’ਤੇ ਸਥਿਤ ਹੈ ਸੋਲਾਂਗ ਵੈਲੀ ਮਨਾਲੀ ਸ਼ਹਿਰ ਤੋਂ 14 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ ਇਹ ਸਰਦੀਆਂ ’ਚ ਸਨੋਅ ਫਾਲ ਅਤੇ ਗਰਮੀਆਂ ’ਚ ਇੱਥੋਂ ਦਾ ਹਰਿਹਾ-ਭਰਿਆ ਵਾਤਾਵਰਨ ਮਨ ਨੂੰ ਮੋਹ ਲੈਂਦਾ ਹੈ ਇੱਥੇ ਹਰ ਸਾਲ ਸਰਦੀਆਂ ’ਚ ਵਿੰਟਰ ਫੈਸਟੀਵਲ ਹੁੰਦਾ ਹੈ ਇਸ ਤੋਂ ਇਲਾਵਾ ਸੋਲਾਂਗ ਵੈਲੀ ’ਚ ਇੱਥੇ ਤੁਸੀਂ ਘੋੜਸਵਾਰੀ ਦਾ ਅਨੰਦ ਲੈ ਸਕਦੇ ਹੋ।

ਰੋਹਤਾਂਗ ਪਾਸ:

ਰੋਹਤਾਂਗ ਪਾਸ ’ਚ ਤੁਸੀਂ ਪਹਾੜਾਂ ਤੇ ਗਲੇਸ਼ੀਅਰਾਂ ਦਾ ਬਹੁਤ ਹੀ ਖੂਬਸੂਰਤ ਨਜ਼ਾਰਾ ਦੇਖ ਸਕਦੇ ਹੋ ਰੋਹਤਾਂਗ ਪਾਸ ਮਨਾਲੀ ਤੋਂ 50 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ ਹਰ ਸਾਲ ਲੱਖਾਂ ਦੇਸ਼ੀ ਅਤੇ ਵਿਦੇਸ਼ੀ ਸੈਲਾਨੀ ਇੱਥੇ ਘੁੰਮਣ ਆਉਂਦੇ ਹਨ। ਇੱਥੇ ਜਾਣ ਲਈ, ਪਹਿਲਾਂ ਇਜਾਜਤ ਲੈਣੀ ਪੈਂਦੀ ਹੈ। ਇਹ ਸਥਾਨ ਹਰ ਸਾਲ ਮਈ ਤੋਂ ਅਕਤੂਬਰ ਮਹੀਨੇ ’ਚ ਖੁੱਲ੍ਹਦਾ ਹੈ। ਤੁਸੀਂ ਇੱਥੇ ਆ ਕੇ ਟ੍ਰੈਕਿੰਗ ਮਾਊਂਟੈਂਨ ਬਾਈਕਿੰਗ ਵੀ ਕਰ ਸਕਦੇ ਹੋ। ਇਸ ਦੀ ਸਮੁੰਦਰ ਤਲ ਤੋਂ ਉਚਾਈ 3979 ਮੀਟਰ ਹੈ ਇੱਥੋਂ ਹਿਮਾਚਲ ਦੀਆਂ ਪਹਾੜੀਆਂ ਤੇ ਨਦੀ ਦਾ ਖੂਬਸੂਰਤ ਨਜ਼ਾਰਾ ਵੀ ਦੇਖਣ ਨੂੰ ਮਿਲਦਾ ਹੈ ਇੱਥੇ ਤੁਸੀਂ ਵਧੀਆ ਫੋਟੋਗ੍ਰਾਫੀ ਵੀ ਕਰ ਸਕਦੇ ਹੋ ਸੀਜਨ ’ਚ ਰੋਹਤਾਂਗ ਪਾਸ ਸੈਲਾਨੀਆਂ ਨਾਲ ਭਰਿਆ ਹੁੰਦਾ ਹੈ ਇੱਥੇ ਚਾਰੇ ਪਾਸੇ ਤੁਹਾਨੂੰ ਬਰਫ ਦੀ ਚਾਦਰ ਦਿਖਾਈ ਦੇਵੇਗੀ

ਜੋਗਿਨੀ ਵਾਟਰ ਫਾਲ:

ਜੋਗਿਨੀ ਵਾਟਰ ਫਾਲ ਮਨਾਲੀ ਦੀ ਘਾਟੀ ਵਿੱਚ ਸਥਿਤ ਇੱਕ ਬਹੁਤ ਹੀ ਸੁੰਦਰ ਝਰਨਾ ਹੈ। ਜੋ ਵਸ਼ਿਸ਼ਟ ਮੰਦਿਰ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਹੈ। ਮਨਾਲੀ ’ਚ ਇਹ ਝਰਨਾ ਬਹੁਤ ਮਸ਼ਹੂਰ ਸੈਰ-ਸਪਾਟਾ ਸਥਾਨ ਹੈ। ਇੱਥੇ ਇੱਕ ਮੰਦਿਰ ਵੀ ਬਣਿਆ ਹੋਇਆ ਹੈ। ਇਹ ਇੱਕ ਕੁਦਰਤੀ ਝਰਨਾ ਹੈ ਇੱਥੇ ਤੁਸੀਂ ਪਹਾੜੀਆਂ ਵਾਦੀਆਂ ਦਾ ਪੂਰਾ ਅਨੰਦ ਲੈ ਸਕਦੇ ਹੋ। ਇੱਥੇ ਪਾਣੀ 160 ਫੁੱਟ ਦੀ ਉੱਚਾਈ ਤੋਂ ਡਿੱਗਦਾ ਹੈ। ਇੱਥੋਂ ਦਾ ਵਾਤਾਵਰਨ ਬਹੁਤ ਸਕੂਨ ਦਿੰਦਾ ਹੈ। ਜਿਨ੍ਹਾਂ ਨੂੰ ਕੁਦਰਤੀ ਚੀਜ਼ਾਂ ਨਾਲ ਪਿਆਰ ਹੈ ਉਨ੍ਹਾਂ ਨੂੰ ਇੱਥੇ ਜਰੂਰ ਆਉਣਾ ਚਾਹੀਦਾ ਹੈ। ਇਹ ਜਗ੍ਹਾ ਤੁਹਾਡੇ ਮਨ ਨੂੰ ਰੋਮਾਂਚਿਤ ਕਰ ਦੇਵੇਗੀ। ਇਹ ਝਰਨਾ ਮਨਾਲੀ ਮਾਲ ਰੋਡ ਤੋਂ 5 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

ਗ੍ਰੇਟ ਹਿਮਾਲਿਅਨ ਨੈਸ਼ਨਲ ਪਾਰਕ

hsss

ਗ੍ਰੇਟ ਹਿਮਾਲਿਅਨ ਨੈਸ਼ਨਲ ਪਾਰਕ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ੍ਹ ’ਚ ਸਥਿਤ ਹੈ ਇਹ ਪਾਰਕ ਭਾਰਤ ਦੇ ਮੁੱਖ ਪਾਰਕਾਂ ’ਚੋਂ ਇੱਕ ਹੈ ਸਾਲ 2014 ’ਚ ਇਸ ਪਾਰਕ ਨੂੰ ਯੂਨੈਸਕੋ ਵੱਲੋਂ ਵਿਸ਼ਵ ਹੈਰੀਟੇਜ ਸੂਚੀ ’ਚ ਸ਼ਾਮਲ ਕੀਤਾ ਗਿਆ ਇੱਥੇ ਤੁਹਾਨੂੰ ਬਹੁਤ ਸਾਰੇ ਸੁੰਦਰ ਅਤੇ ਅਲੋਪ ਹੋ ਰਹੇ ਜੀਵ-ਜੰਤੂ ਦੇਖਣ ਨੂੰ ਮਿਲ ਜਾਣਗੇ ਇਹ ਕੁੱਲੂ ਦਾ ਬਹੁਤ ਪ੍ਰਸਿੱਧ ਟੂਰਿਸਟ ਪਲੇਸ ਹੈ ਇਸ ਪਾਰਕ ਨੂੰ 1999 ’ਚ ਕੌਮੀ ਪਾਰਕ ਐਲਾਨਿਆ ਗਿਆ ਇਸ ਪਾਰਕ ਨੂੰ ਜਵਾਹਰ ਲਾਲ ਨਹਿਰੂ ਗ੍ਰੇਟ ਹਿਮਾਲਿਅਨ ਪਾਰਕ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਇੱਥੋਂ ਦਾ ਸ਼ਾਂਤ ਵਾਤਾਵਰਨ ਬਹੁਤ ਹੀ ਸ਼ਾਨਦਾਰ ਲੱਗਦਾ ਹੈ ਜੇਕਰ ਤੁਸੀਂ ਮਨਾਲੀ ਆਏੇ ਹੋ ਤਾਂ ਤੁਹਾਨੂੰ ਗ੍ਰੇਟ ਹਿਮਾਲਿਅਨ ਨੈਸ਼ਨਲ ਪਾਰਕ ਜ਼ਰੂਰ ਦੇਖਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ