Asia Cup 2023 : ਸ੍ਰੀਲੰਕਾ ਖਿਲਾਫ ਬੰਗਲਾਦੇਸ਼ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ

Asia Cup 2023

ਕੈਂਡੀ। ਬੰਗਲਾਦੇਸ਼ ਅਤੇ ਸ਼੍ਰੀਲੰਕਾ ਦਰਮਿਆਨ ਏਸ਼ੀਆ ਕੱਪ-2023 (Asia Cup 2023) ਦਾ ਦੂਜਾ ਮੈਚ ਕੈਂਡੀ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ ‘ਚ ਖੇ਼ਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਦਰਮਿਆਨ ਟਾਸ ਹੋ ਚੁੱਕਿਆ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੀਲੰਕਾ ਦੀ ਟੀਮ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਨਾਲ ਗਰੁੱਪ-ਬੀ ਵਿੱਚ ਹੈ। ਬੰਗਲਾਦੇਸ਼ ਖਿਲਾਫ ਹੋਣ ਵਾਲਾ ਮੈਚ ਸ਼੍ਰੀਲੰਕਾ ਲਈ ਚੁਣੌਤੀਪੂਰਨ ਹੋਵੇਗਾ। ਟੀਮ ਦੇ ਸਰਵੋਤਮ ਸਪਿਨਰ ਵਨਿੰਦੂ ਹਸਾਰੰਗਾ ਸੱਟ ਕਾਰਨ ਟੀਮ ਦਾ ਹਿੱਸਾ ਨਹੀਂ ਹਨ। ਉਸ ਦੇ ਨਾਲ ਦੁਸ਼ਮੰਥਾ ਚਮੀਰਾ, ਲਾਹਿਰੂ ਕੁਮਾਰਾ, ਦਿਲਸ਼ਾਨ ਮਦੁਸ਼ੰਕਾ ਅਤੇ ਅਵਿਸ਼ਕਾ ਫਰਨਾਂਡੋ ਵੀ ਜ਼ਖਮੀ ਹਨ। ਕੋਰੋਨਾ ਸੰਕਰਮਿਤ ਕੁਸਲ ਪਰੇਰਾ ਟੀਮ ਦਾ ਹਿੱਸਾ ਹਨ, ਪਰ ਉਹ ਵੀ ਪਹਿਲਾ ਮੈਚ ਨਹੀਂ ਖੇਡਣਗੇ।

ਦੂਜੇ ਪਾਸੇ ਤਮੀਮ ਇਕਬਾਲ ਦੇ ਵਨਡੇ ਕਪਤਾਨੀ ਤੋਂ ਹਟਣ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਦੀ ਕਮਾਨ ਸ਼ਾਕਿਬ ਅਲ ਹਸਨ ਕੋਲ ਹੈ। ਬੰਗਲਾਦੇਸ਼ ਦੇ ਲਿਟਨ ਦਾਸ ਅਤੇ ਇਬਾਦਤ ਹੁਸੈਨ ਵਰਗੇ ਤਜਰਬੇਕਾਰ ਖਿਡਾਰੀ ਵੀ ਟੂਰਨਾਮੈਂਟ ਨਹੀਂ ਖੇਡ ਰਹੇ ਹਨ। ਹਾਲਾਂਕਿ ਸ਼ਾਕਿਬ ਦੇ ਨਾਲ-ਨਾਲ ਟੀਮ ਕੋਲ ਮੁਸਤਫਿਜ਼ੁਰ ਰਹਿਮਾਨ, ਤਸਕੀਨ ਅਹਿਮਦ ਅਤੇ ਮੇਹਦੀ ਹਸਨ ਮਿਰਾਜ ਦੇ ਰੂਪ ‘ਚ 4 ਵਿਸ਼ਵ ਪੱਧਰੀ ਗੇਂਦਬਾਜ਼ ਹਨ।

ਦੋਵਾਂ ਟੀਮਾਂ ਇਸ ਪ੍ਰਕਾਰ ਹਨ: (Asia Cup 2023)

ਸ੍ਰੀਲੰਕਾ: ਦਾਸੁਨ ਸ਼ਨਾਕਾ (ਕਪਤਾਨ), ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਕੁਸਲ ਮੈਂਡਿਸ (ਵਿਕਟਕੀਪਰ), ਸਦਾਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਦੁਨਿਥ ਵੇਲਾਲਗੇ, ਮਹਿਸ਼ ਤੀਕਸ਼ਨਾ, ਮੈਥਿਸ਼ ਪਥੀਰਾਨਾ ਅਤੇ ਕਾਸੁਨ ਰਜਿਥਾ।

ਬੰਗਲਾਦੇਸ਼: ਸ਼ਾਕਿਬ ਅਲ ਹਸਨ (ਕਪਤਾਨ), ਮੁਹੰਮਦ ਨਈਮ, ਨਜਮੁਲ ਹੁਸੈਨ ਸ਼ਾਂਤੋ, ਤੰਜੀਦ ਹਸਨ, ਮੁਸ਼ਫਿਕੁਰ ਰਹੀਮ (ਵਿਕਟਕੀਪਰ), ਮੇਹਿਦੀ ਹਸਨ ਮਿਰਾਜ, ਮੇਹਿਦੀ ਹਸਨ ਸ਼ੇਖ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ ਅਤੇ ਸ਼ੋਰੀਫੁਲ ਇਸਲਾਮ ਅਤੇ ਤੌਹੀਦ ਹਰਦੋਏ।